ਦਿੱਲੀ ਪੁਲਿਸ ਵਲੋਂ ਨੌਕਰੀ ਬਹਾਨੇ 100 ਲੋਕਾਂ ਨਾਲ ਠੱਗੀ ਮਾਰਨ ਵਾਲੇ 'ਬੰਟੀ-ਬਬਲੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਕਰਨ ਵਾਲੇ 'ਬੰਟੀ ਬਬਲੀ' ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀ ਨੌਜਵਾਨ ਅਤੇ ਲੜਕੀ ..

Naina Singhal and Chetan Soni

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਕਰਨ ਵਾਲੇ 'ਬੰਟੀ ਬਬਲੀ' ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀ ਨੌਜਵਾਨ ਅਤੇ ਲੜਕੀ ਲੋਕਾਂ ਤੋਂ ਅਲੱਗ-ਅਲੱਗ ਤਰੀਕੇ ਨਾਲ ਪੈਸੇ ਠੱਗਦੇ ਸਨ। ਖ਼ਾਸ ਗੱਲ ਇਹ ਹੈ ਕਿ ਦੋਵੇਂ ਦੋਸ਼ੀ ਟੇਕ ਸੇਵੀ ਅਤੇ ਪੜ੍ਹੇ ਲਿਖੇ ਹਨ। ਨੈਨਾ ਸਿੰਘਲ ਨੇ ਬੀਟੈਕ ਕੀਤਾ ਹੋਇਆ ਹੈ ਜਦਕਿ ਚੇਤਨ ਡਬਲ ਐਮਏ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਚੇਤਨ ਸੈਣੀ ਅਤੇ ਨੈਨਾ ਸਿੰਘਲ ਦੇ ਰੂਪ ਵਿਚ ਕੀਤੀ ਗਈ ਹੈ। ਪੁਲਿਸ ਦੀ ਮੁਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋਵੇਂ ਗਾਜ਼ੀਆਬਾਦ ਵਿਚ ਇਕੱਠੇ ਰਹਿ ਰਹੇ ਸਨ। ਦੋਵਾਂ ਨੇ ਉਥੇ ਅਪਣਾ ਦਫ਼ਤਰ ਖੋਲ੍ਹਿਆ ਹੋਇਆ ਸੀ।

ਬਾਅਦ ਵਿਚ ਉਨ੍ਹਾਂ ਤੋਂ ਪੁਛਗਿਛ ਦੇ ਆਧਾਰ 'ਤੇ ਇਸ ਗਿਰੋਹ ਦੇ ਸਰਗਨਾ ਅਤੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਸੀਂ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਲੋੜ ਪੈਣ 'ਤੇ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।