ਤਿੰਨ ਮਹੀਨਿਆਂ ਪਿੱਛੋਂ ਜੇਤਲੀ ਨੇ ਵਿੱਤ ਮੰਤਰਾਲਾ ਸੰਭਾਲਿਆ
ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਅਰੁਣ ਜੇਤਲੀ ਨੇ ਵਿੱਤ ਮੰਤਰਾਲੇ ਦਾ ਮੁੜ ਕਾਰਜ-ਭਾਰ ਸੰਭਾਲ ਲਿਆ ਹੈ.............
ਨਵੀਂ ਦਿੱਲੀ : ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਅਰੁਣ ਜੇਤਲੀ ਨੇ ਵਿੱਤ ਮੰਤਰਾਲੇ ਦਾ ਮੁੜ ਕਾਰਜ-ਭਾਰ ਸੰਭਾਲ ਲਿਆ ਹੈ। ਅੱਜ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਤੋਂ ਬਾਅਦ ਜੇਟਲੀ ਨੂੰ ਵਿੱਤ ਅਤੇ ਕੰਪਨੀ ਮਾਮਲਿਆਂ ਦੇ ਮੰਤਰਾਲਿਆ ਦੀ ਜ਼ਿੰਮੇਵਾਰੀ ਫਿਰ ਸੌਂਪ ਦਿਤੀ। ਜੇਟਲੀ ਦੇ ਗੁਰਦੇ ਦੀ ਬਦਲੀ ਹੋਈ ਹੈ ਅਤੇ ਉਹ ਆਪਰੇਸ਼ਨ ਕਾਰਨ 14 ਮਈ ਤੋਂਂ ਬਿਨਾਂ ਵਿਭਾਗ ਦੇ ਮੰਤਰੀ ਬਣਾਏ ਗਏ ਸਨ।
ਅਰੁਣ ਜੇਤਲੀ ਦੀ ਗ਼ੈਰ-ਹਾਜ਼ਰੀ ਵਿਚ ਵਿੱਤ ਅਤੇ ਕੰਪਨੀ ਮਾਮਲਿਆਂ ਦੇ ਮੰਤਰਾਲਿਆ ਦਾ ਚਾਰਜ ਪੀਊਸ਼ ਗੋਇਲ ਨੂੰ ਸੌਪਿਆ ਗਿਆ ਸੀ ਜਿਨ੍ਹਾਂ ਕੋਲ ਰੇਲ ਅਤੇ ਕੋਲਾ ਮੰਤਰਾਲੇ ਦੀ ਪਹਿਲਾਂ ਤੋਂ ਹੀ ਜ਼ਿੰਮੇਵਾਰੀ ਸੀ। ਪਿਛਲੇ ਤਿੰਨ ਮਹੀਨਿਆਂ ਵਿਚ ਜੇਤਲੀ ਦੀ ਕਈ ਮੌਕਿਆਂ 'ਤੇ ਕਮੀ ਮਹਿਸੂਸ ਕੀਤੀ ਗਈ। (ਪੀ.ਟੀ. ਆਈ.)
ਰਾਜ ਸਭਾ ਵਿਚ ਉਪ-ਰਾਸ਼ਟਰਪਤੀ ਦੀ ਚੋਣ ਦੇ ਦਿਨ ਜੇਤਲੀ ਵੋਟ ਪਾਉਣ ਲਈ ਸਦਨ ਵਿਚ ਆਏ ਸਨ। ਏਮਜ਼ ਵਿਚ ਜੇਤਲੀ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿਤੀ ਗਈ ਸੀ। 12 ਮਈ ਨੂੰ ਜੇਤਲੀ ਨੂੰ ਏਮਜ਼ ਵਿਚ ਭਰਤੀ ਕਰਾਇਆ ਗਿਆ ਸੀ। ਉਥੇ ਉਹ ਲਗਭਗ ਇਕ ਮਹੀਨੇ ਤਕ ਡਾਇਲਸਿਸ 'ਤੇ ਰਹੇ। (ਏਜੰਸੀ)