ਰਾਫੇਲ ਡੀਲ 'ਤੇ ਰੱਖਿਆ ਮੰਤਰੀ ਨੇ ਝੂਠ ਬੋਲਿਆ, ਮੋਦੀ ਸਰਕਾਰ ਨੇ ਤੋੜੇ ਨਿਯਮ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫ਼ੇਲ ਡੀਲ 'ਤੇ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਨੇ ਨਿਯਮਾਂ ਦੀ ਅਣਦੇਖੀ ਕੀਤੀ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸੰਸਦ ਵਿਚ ...

Nirmala sitaraman

ਨਵੀਂ ਦਿੱਲੀ : ਰਾਫ਼ੇਲ ਡੀਲ 'ਤੇ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਨੇ ਨਿਯਮਾਂ ਦੀ ਅਣਦੇਖੀ ਕੀਤੀ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸੰਸਦ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਝੂਠ ਬੋਲਿਆ ਹੈ। ਰਾਫੇਲ ਡੀਲ ਰੱਖਿਆ ਸੌਦੇ ਵਿਚ ਕ੍ਰੋਨੀ ਕੈਪੀਟਲਿਜ਼ਮ ਦਾ ਸਭ ਤੋਂ ਵੱਡਾ ਉਦਾਹਰਨ ਹੈ। ਰਾਫ਼ੇਲ ਦਾ ਸੱਚ ਛੁਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀਰਵਾਰ ਨੂੰ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਇਸ ਸੌਦੇ ਜ਼ਰਂੀਏ ਦੇਸ਼ ਦੇ ਇਕ ਨਾਮੀ ਉਦਯੋਗਪਤੀ ਨੂੰ ਚਾਰ ਅਰਬ ਡਾਲਰ ਦਾ ਇਨਾਮ ਦਿਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਹਿੱਤਾਂ ਦੇ ਨਾਲ ਹੋਏ ਖਿਲਵਾੜ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ। ਸੁਰਜੇਵਾਲਾ ਨੇ ਸਵਾਲ ਕੀਤਾ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਨਾਲ ਝੂਠ ਕਿਉਂ ਬੋਲ ਰਹੀ ਹੈ? ਕੀ ਪ੍ਰਧਾਨ ਮੰਤਰੀ ਸਵੀਕਾਰ ਕਰਨਗੇ ਕਿ ਐਚਏਐਲ ਤੋਂ ਕੰਟਰੈਕਟ ਖੋਹ ਕੇ ਇਕ ਨਿੱਜੀ ਸਮੂਹ ਨੂੰ ਦਿਤਾ ਗਿਆ? ਕੀ ਰੱਖਿਆ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਆਫਸੈਟ ਕੰਟਰੈਕਟ ਕੀਤਾ ਗਿਆ?