Lok Sabha Elections: ਹੁਸ਼ਿਆਰਪੁਰ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ 2 ਵਾਰ ਜਿੱਤੀ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪਿਛਲੀਆਂ 3 ਲੋਕ ਸਭਾ ਚੋਣਾਂ ਵਿਚ 2 ਵਾਰ ਭਾਜਪਾ ਅਤੇ ਇਕ ਵਾਰ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

Lok Sabha Elections Hoshiarpur Seat past results

Lok Sabha Elections: ਪੰਜਾਬ ਦੇ ਹੁਸ਼ਿਆਰਪੁਰ (ਰਾਖਵਾਂ) ਸੰਸਦੀ ਹਲਕੇ ਵਿਚ ਪਿਛਲੀਆਂ ਸਾਰੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਮੁੱਖ ਮੁਕਾਬਲਾ ਰਿਹਾ ਹੈ। ਆਉਣ ਵਾਲੀਆਂ ਆਮ ਚੋਣਾਂ ਵਿਚ ਦੋਵਾਂ ਪਾਰਟੀਆਂ ਦੇ ਦਾਅਵੇਦਾਰਾਂ ਦੀ ਲੰਬੀ ਸੂਚੀ ਹੈ। ਪਿਛਲੀਆਂ 3 ਲੋਕ ਸਭਾ ਚੋਣਾਂ ਵਿਚ 2 ਵਾਰ ਭਾਜਪਾ ਅਤੇ ਇਕ ਵਾਰ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਨੇ ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ ਨੂੰ 48,530 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸੋਮ ਪ੍ਰਕਾਸ਼ ਨੂੰ 42.52% ਜਦਕਿ ਚੱਬੇਵਾਲ ਨੂੰ 37.63% ਵੋਟਾਂ ਮਿਲੀਆਂ ਸਨ।

2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਵਿਜੇ ਸਾਂਪਲਾ ਨੇ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ 13,582 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਦੌਰਾਨ ਵਿਜੇ ਸਾਂਪਲਾ ਨੂੰ 36.05% ਜਦਕਿ ਮਹਿੰਦਰ ਕੇਪੀ ਨੂੰ 34.64% ਵੋਟਾਂ ਮਿਲੀਆਂ।

ਇਸ ਤੋਂ ਪਹਿਲਾਂ 2009 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਸੰਤੋਸ਼ ਚੌਧਰੀ ਨੇ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 366 ਵੋਟਾਂ ਦੇ ਬਹੁਤ ਥੋੜ੍ਹੇ ਫਰਕ ਨਾਲ ਹਰਾਇਆ ਸੀ। ਇਸ ਦੌਰਾਨ ਸੰਤੋਸ਼ ਚੌਧਰੀ ਨੂੰ 42.55 ਅਤੇ ਸੋਮ ਪ੍ਰਕਾਸ਼ ਨੂੰ 42.51%  ਵੋਟਾਂ ਮਿਲੀਆਂ ਸਨ।

ਇਹ ਵੀ ਪੜ੍ਹੋ:

ਫਰੀਦਕੋਟ: Lok Sabha Elections: ਫਰੀਦਕੋਟ ਸੀਟ ’ਤੇ ਪਿਛਲੀਆਂ 3 ਚੋਣਾਂ ’ਚ AAP, ਕਾਂਗਰਸ ਅਤੇ SAD ਇਕ-ਇਕ ਵਾਰ ਜਿੱਤੇ

ਜਲੰਧਰ: Lok Sabha Election: ਜਲੰਧਰ ਸੀਟ ਤੋਂ 3 ਵਾਰ ਕਾਂਗਰਸ ਨੇ ਮਾਰੀ ਬਾਜ਼ੀ, ਅਕਾਲੀ ਦਲ ਨੂੰ ਹਰਾਇਆ

ਸ੍ਰੀ ਅਨੰਦਪੁਰ ਸਾਹਿਬ: Lok Sabha Elections: ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ ਪਿਛਲੀਆਂ 3 ਚੋਣਾਂ ’ਚ 2 ਵਾਰ ਜਿੱਤੀ ਕਾਂਗਰਸ

ਬਠਿੰਡਾ: Lok Sabha Elections: ਬਠਿੰਡਾ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ ਲਗਾਤਾਰ ਜਿੱਤਿਆ ਸ਼੍ਰੋਮਣੀ ਅਕਾਲੀ ਦਲ

ਗੁਰਦਾਸਪੁਰ: Lok Sabha Election: ਗੁਰਦਾਸਪੁਰ ਸੀਟ ’ਤੇ ਪਿਛਲੀਆਂ 3 ਚੋਣਾਂ 'ਚ ਵਿਨੋਦ ਖੰਨਾ ਤੇ ਸੰਨੀ ਦਿਓਲ ਕਰ ਕੇ ਭਾਜਪਾ 2 ਵਾਰ ਜਿੱਤੀ

ਪਟਿਆਲਾ ਸੀਟ -  lok Sabha Election 2024: ਹਲਕਾ ਪਟਿਆਲਾ ਦਾ ਲੇਖਾ ਜੋਖਾ: ਕਾਂਗਰਸ ਨੇ 7 ਵਾਰ ਜਿੱਤੀ ਚੋਣ

ਅੰਮ੍ਰਿਤਸਰ ਸੀਟ - Lok Sabha Election 2024: ਪਿਛਲੀਆਂ 3 ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਦਾ ਹਾਲ, 3 ਵਾਰ ਕਾਂਗਰਸ ਜਿੱਤੀ 

ਸੰਗਰੂਰ ਸੀਟ -   Lok Sabha Election 2024: ਲੋਕ ਸਭਾ ਹਲਕਾ ਸੰਗਰੂਰ ਦਾ ਹਾਲ, ਪਿਛਲੀਆਂ 4 ਚੋਣਾਂ 'ਚ 2 ਵਾਰ AAP ਜਿੱਤੀ 

ਲੁਧਿਆਣਾ ਸੀਟ- Lok Sabha Elections: ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ 'ਤੇ 15 ਸਾਲ ਤੋਂ ਕਾਂਗਰਸ ਦਾ ਕਬਜ਼ਾ

 (For more Punjabi news apart from Lok Sabha Elections Hoshiarpur Seat past results, stay tuned to Rozana Spokesman)