ਪੰਜ ਭਾਰਤੀ ਨੌਜਵਾਨਾਂ ਨੇ ਸਾਊਦੀ ਅਰਬ ਦੀ ਜੇਲ• ਤੋਂ ਵੀਡਿਉ ਭੇਜ ਕੇ ਮੰਗੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਟੀ ਦੀ ਤਲਾਸ਼ ਲਈ ਸਾਊਦੀ ਅਰਬ ਗਏ ਨੌਜਵਾਨਾਂ ਦੇ ਅਕਸਰ ਉਥੋ ਦੀਆਂ ਜੇਲ੍ਹਾਂ ਵਿੱਚ ਬੰਦ ਹੋਣ ਦੀਆਂ ਖ਼ਬਰਾਂ ਅਕਸਰ ਪੜਣ ਸੁਨਣ ਨੂੰ ਮਿਲਦੀਆਂ ਹਨ

Kamal Manjinder Singh's family

ਗੁਰਦਾਸਪੁਰ : ਰੋਟੀ ਦੀ ਤਲਾਸ਼ ਲਈ ਸਾਊਦੀ ਅਰਬ ਗਏ ਨੌਜਵਾਨਾਂ ਦੇ ਅਕਸਰ ਉਥੋ ਦੀਆਂ ਜੇਲ•ਾਂ ਵਿੱਚ ਬੰਦ ਹੋਣ ਦੀਆਂ ਖ਼ਬਰਾਂ ਅਕਸਰ ਪੜਣ ਸੁਨਣ ਨੂੰ ਮਿਲਦੀਆਂ ਹਨ। ਇੱਕ ਨਵੇਂ ਮਾਮਲੇ ਵਿੱਚ ਉੱਥੋਂ ਦੀ ਸਾਬਰ ਜੇਲ• ਵਿੱਚ ਪਿਛਲੇ ਸਮੇਂ ਤੋ ਬੰਦ ਪੰਜ ਭਾਰਤੀ ਨੋਜਵਾਨਾਂ ਨੇ ਇੱਕ ਵੀਡੀਉ ਭੇਜੀ ਹੈ ਜਿਸ ਰਾਹੀਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਾਂਸਦ ਭਗਵੰਤ ਮਾਨ ਤੋਂ ਰਿਹਾਈ ਲਈ ਮਦਦ ਮੰਗੀ ਹੈ। ਇਨ•ਾਂ ਪੰਜ ਨੌਜਵਾਨਾਂ ਵਿੱਚੋਂ ਤਿੰਨ ਨੌਜਵਾਨ ਪੰਜਾਬ ਦੇ ਹਨ ਜਦਕਿ ਦੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ  ਹਨ। 

ਇਨ•ਾਂ ਪੰਜਾਬੀਆਂ ਵਿੱਚ ਗੁਰਦਾਸਪੁਰ ਦੇ ਸੰਤ ਨਗਰ ਦਾ ਰਹਿਣ ਵਾਲਾ ਕਮਲ ਮਨਜਿੰਦਰ ਸਿੰਘ ਹੈ  ਅਤੇ  ਦੂਸਰਾ ਲੁਧਿਆਣਾ ਜ਼ਿਲ•ੇ ਦੇ ਪਿੰਡ ਡੱਲਾ ਦਾ ਨਿਵਾਸੀ ਹਰਦੀਪ ਸਿੰਘ ਚਾਹਲ ਹੈ। ਇੱਕ ਤੀਸਰਾ ਪੰਜਾਬੀ ਵੀ ਹੈ ਜਿਸਦਾ ਨਾਮ ਪਤਾ ਵੀਡਿਉ ਵਿੱਚ ਨਹੀਂ ਦੱਸਿਆ ਗਿਆ। ਬਾਕੀਆਂ ਵਿੱਚ ਉੱਤਰ ਪ੍ਰਦੇਸ਼ ਦੇ ਮਥੁਰਾ ਦਾ ਨਿਵਾਸੀ ਨਸੀਮ ਅਤੇ ਇਲਾਹਾਬਾਦ ਦਾ ਵਿਵੇਕ ਕੁਮਾਰ  ਵੀ ਉਨ•ਾਂ ਦੇ ਨਾਲ ਹੀ ਆਪਣੀ ਰਿਹਾਈ ਲਈ ਤਰਲੇ ਮਾਰ ਰਿਹਾ ਹੈ।

ਬੀਤੀ 31 ਅਗਸਤ ਨੂੰ ਵੀਡਿਉ ਰਿਕਾਰਡਿੰਗ ਸਮੇਂ ਇਨ•ਾਂ ਵਿੱਚੋ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਬਿਨਾਂ ਕਿਸੇ ਕਸੂਰ ਦੇ 6 ਮਹੀਨੇ ਤੋਂ ਜੇਲ• ਵਿੱਚ ਹੈ  ਅਤੇ ਕਮਲ ਮਨਜਿੰਦਰ ਸਿੰਘ ਇੱਕ ਮਹੀਨੇ ਤੋਂ ਕੈਦ ਹੈ। ਕਮਲ ਮਨਜਿੰਦਰ ਸਿੰਘ ਉਰਫ਼ ਦੇ ਪਿਤਾ ਬੁੱਧ ਸਿੰਘ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਕਮਲ ਗੁਰਦਾਸਪੁਰ ਦੇ ਇੱਕ ਏਜੰਟ ਨੂੰ ਦੋ ਲੱਖ ਰੁਪਏ ਦੇ ਕੇ ਸਾਊਦੀ ਅਰਬ ਗਿਆ ਸੀ। ਉਸਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਉਸਦੇ ਦੋ ਛੋਟੋ ਛੋਟੇ ਬੱਚੇ ਹਨ ਅਤੇ ਚਾਰ ਸਾਲ ਪਹਿਲਾਂ ਮਾਂ ਦੀ ਮੌਤ ਹੋ ਚੁੱਕੀ ਹੈ। ਏਜੰਟ ਨੇ ਉਸਨੂੰ ਇੱਕ ਕੰਪਨੀ ਵਿੱਚ ਬਤੌਰ ਡਰਾਈਵਰ ਰਖਵਾਉਣ ਦੀ ਗੱਲ ਕਹੀ ਸੀ।

ਕਰੀਬ ਇੱਕ ਮਹੀਨਾ ਪਹਿਲਾਂ ਕਮਲ ਨੇ ਫੋਨ ਕਰਕੇ ਦੱਸਿਆ ਸੀ ਕਿ ਉਹ ਸਾਊਦੀ ਅਰਬ ਦੀ ਇੱਕ ਜੇਲ• ਵਿੱਚ ਹੈ। ਜਿਸ ਕੰਪਨੀ ਕੋਲ ਉਹ ਕੰਮ ਕਰਦਾ ਸੀ ਉਹ ਉਸਨੂੰ ਨਾਂ ਤਾਂ ਤਨਖਾਹ ਦੇਂਦੀ ਸੀ ਅਤੇ ਨਾਂ ਰੋਟੀ ਪਾਣੀ ਲਈ ਵੀ ਕੋਈ ਪੈਸਾ। ਕਿਸੇ ਤਰ•ਾਂ ਉਹ ਹੋਰਨਾਂ ਤੋਂ ਪੈਸੇ ਲੈ ਕੇ ਰੋਟੀ ਦਾ ਗੁਜ਼ਾਰਾ ਕਰਦਾ ਰਿਹਾ। ਜਦ ਬਾਰ ਬਾਰ ਉਸਨੇ ਕੰਪਨੀ ਪ੍ਰਬੰਧਕਾਂ ਤੋ ਤਨਖ਼ਾਹ  ਮੰਗੀ ਤਾਂ ਉਸਦਾ ਡਰਾਈਵਿੰਗ ਲਾਈਸੈਂਸ ਖੋਹ ਲਿਆ ਗਿਆ ਅਤੇ ਉਸਨੂੰ ਜੇਲ• 'ਚ ਭੇਜ ਦਿੱਤਾ ਗਿਆ।

ਇਸ ਦੇ ਬਾਅਦ ਉਸਦੇ ਪਰਿਵਾਰ ਨੂੰ ਬੀਤੀ ਦੋ ਸਿਤੰਬਰ ਨੂੰ ਉਸ ਵੱਲੋਂ ਭੇਜੀ ਇੱਕ ਵੀਡਿਉ ਮਿਲੀ ਜਿਸ ਵਿੱਚ ਕਮਲ ਸਹਿਤ ਚਾਰ ਨੌਜਵਾਨਾਂ ਨੇ ਸਾਂਸਦ ਭਗਵੰਤ ਮਾਨ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋ ਮੰਗ ਕੀਤੀ ਕਿ ਕਿ ਉਨ•ਾਂ ਨੂੰ ਇਸ ਜੇਲ•  ਵੱਚੋਂ ਕੱਢਿਆ ਜਾਵੇ। ਕਮਲ ਦੇ ਪਿਤਾ ਬੁੱਧ ਸਿੰਘ ਨੇ ਦੱਸਿਆ ਕਿ ਉਨ•ਾਂ ਭਗਵੰਤ ਮਾਨ ਨਾਲ  ਫ਼ੋਨ 'ਤੇ ਗੱਲ ਕੀਤੀ ਹੈ ਅਤੇ ਭਗਵੰਤ ਮਾਨ ਨੇ ਕਮਲ ਦੀ ਰਿਹਾਈ ਲਈ ਉਸ ਨਾਲ ਸੰਬੰਧਤ ਕਾਗਜ਼ਾਤ ਮੰਗੇ ਹਨ ।