3 ਦੋਸਤਾਂ ਨੇ ਦਸਵੀਂ ਦੇ ਵਿਦਿਆਰਥੀ ਨੂੰ ਪਾਰਟੀ ਬਹਾਨੇ ਘਰੋਂ ਬਾਹਰ ਲਿਜਾ ਦਿਤੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਦੋਸਤਾਂ ਨੇ ਦਸਵੀਂ ਜਮਾਤ ਦੇ ਵਿਦਿਆਰਥੀ ਸਵਰੂਪ ਸਿੰਘ (18) ਦਾ ਗਲਾ ਘੁਟ ਕੇ ਕਤਲ ਕਰ ਦਿਤਾ। ਲਾਸ਼ ਮ੍ਰਿਤਕ ਦੇ...

3 friends killed a 10th student on the pretext of a party

ਫਿਰੋਜ਼ਪੁਰ (ਪੀਟੀਆਈ) : ਤਿੰਨ ਦੋਸਤਾਂ ਨੇ ਦਸਵੀਂ ਜਮਾਤ ਦੇ ਵਿਦਿਆਰਥੀ ਸਵਰੂਪ ਸਿੰਘ (18) ਦਾ ਗਲਾ ਘੁਟ ਕੇ ਕਤਲ ਕਰ ਦਿਤਾ। ਲਾਸ਼ ਮ੍ਰਿਤਕ ਦੇ ਚਾਚੇ ਰੰਜੀਤ ਸਿੰਘ ਦੀਆਂ ਮੱਝਾਂ ਵਾਲੇ ਕਮਰੇ ਵਿਚ ਲਕੋ ਦਿਤੀ। ਦੋਸ਼ੀ ਸ਼ਨਿਚਰਵਾਰ ਰਾਤ ਵਿਦਿਆਰਥੀ ਨੂੰ ਪਾਰਟੀ ਦੇ ਬਹਾਨੇ ਘਰ ਤੋਂ ਲੈ ਕੇ ਗਏ ਸਨ। ਸੂਚਨਾ ਮਿਲਦੇ ਹੀ ਡੀਐਸਪੀ ਜਸਪਾਲ ਸਿੰਘ ਧਾਮੀ ਅਤੇ ਥਾਣਾ ਸਦਰ  ਦੇ ਐਸਐਚਓ ਭੋਲਾ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ।

ਥਾਣਾ ਸਦਰ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ‘ਤੇ ਦੋਸ਼ੀ ਤਿੰਨਾਂ ਦੋਸਤਾਂ  ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਤਿੰਨੇ ਦੋਸ਼ੀ ਫਰਾਰ ਹਨ। ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕਤਲ ਦੇ ਪਿੱਛੇ ਪਿਆਰ ਸਬੰਧ ਦਾ ਮਾਮਲਾ ਹੋ ਸਕਦਾ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਢੰਡੀ ਖੁਰਦ ਨਿਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਕਰੀਬ ਨੌਂ ਵਜੇ ਪਿੰਡ ਦੇ ਰਹਿਣ ਵਾਲੇ ਸਰਬਜੀਤ ਸਿੰਘ  ਪੁੱਤਰ ਬਲਵਿੰਦਰ ਸਿੰਘ, ਰੇਸ਼ਮ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਮੰਗਤ ਸਿੰਘ  ਪੁੱਤਰ ਜੰਗੀਰ ਸਿੰਘ ਉਸ ਦੇ ਬੇਟੇ ਸਵਰੂਪ ਸਿੰਘ ਨੂੰ ਪਾਰਟੀ ਦੇ ਬਹਾਨੇ ਘਰ ਤੋਂ ਸੱਦ ਕੇ ਲੈ ਗਏ ਸਨ।

ਸਾਰੇ ਬੱਚੇ ਬਾਲਿਗ ਹਨ। ਦੇਰ ਰਾਤ ਤੱਕ ਸਵਰੂਪ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਦੀ ਪਿੰਡ ਵਿਚ ਭਾਲ ਕਰਨੀ ਸ਼ੁਰੂ ਕਰ ਦਿਤੀ।  ਉਸ ਬਾਰੇ ਰਿਸ਼ਤੇਦਾਰਾਂ ਵਿਚ ਵੀ ਪੁੱਛਗਿਛ ਕੀਤੀ ਗਈ ਪਰ ਕਿਤੇ ਉਸ ਦਾ ਪਤਾ ਨਹੀਂ ਲੱਗਿਆ। ਸਤਨਾਮ ਨੇ ਦੱਸਿਆ ਕਿ ਉਸ ਦੇ ਬੇਟੇ ਸਵਰੂਪ ਦੀ ਲਾਸ਼ ਮੱਝਾਂ ਵਾਲੇ ਕਮਰੇ ਵਿਚ ਮਿਲੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਸ ਦੇ ਬੇਟੇ ਸਵਰੂਪ ਦਾ ਕਤਲ ਉਕਤ ਤਿੰਨਾਂ ਦੋਸਤਾਂ ਨੇ ਕੀਤਾ ਹੈ। ਉੱਧਰ, ਸੂਚਨਾ ਮਿਲਦੇ ਹੀ ਡੀਐਸਪੀ ਜਸਪਾਲ ਸਿੰਘ ਅਤੇ ਥਾਣਾ ਸਦਰ ਮੁਖੀ ਭੋਲਾ ਸਿੰਘ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਗਏ।

ਐਸਐਚਓ ਭੋਲਾ ਸਿੰਘ ਨੇ ਦੱਸਿਆ ਕਿ ਪਰਵਾਰਕ ਮੈਬਰਾਂ ਦੇ ਬਿਆਨ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਲਈ ਲਾਸ਼ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ। ਐਸਐਚਓ ਨੇ ਦੱਸਿਆ ਕਿ ਸਤਨਾਮ ਸਿੰਘ ਦੇ ਬਿਆਨ ‘ਤੇ ਦੋਸ਼ੀ ਸਰਬਜੀਤ ਸਿੰਘ, ਰੇਸ਼ਮ ਸਿੰਘ ਅਤੇ ਮੰਗਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਤਲ ਦੇ ਪਿੱਛੇ ਪਿਆਰ ਸਬੰਧ ਦੀ ਕਹਾਣੀ ਨਿਕਲੇਗੀ।

Related Stories