ਤਾਲਿਬ ਹੁਸੈਨ ਜਬਰ ਜਨਾਹ ਦੇ ਦੋਸ਼ ਅਧੀਨ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਠੂਆ ਵਿਖੇ ਵਾਪਰੇ ਜਬਰ ਜਨਾਹ ਤੇ ਕਤਲ ਕਾਂਡ ਦੇ ਮਾਮਲੇ ਦੀ ਲਗਾਤਾਰ ਚੱਲ ਰਹੀ ਸੁਣਵਾਈ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਬਚਾਅ ਪੱਖ ਦੇ ਵਕੀਲਾਂ............

Talib Hussain

ਗੁਰਦਾਸਪੁਰ : ਕਠੂਆ ਵਿਖੇ ਵਾਪਰੇ ਜਬਰ ਜਨਾਹ ਤੇ ਕਤਲ ਕਾਂਡ ਦੇ ਮਾਮਲੇ ਦੀ ਲਗਾਤਾਰ ਚੱਲ ਰਹੀ ਸੁਣਵਾਈ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ  ਵੱਲੋਂ ਬਚਾਅ ਪੱਖ ਦੇ ਵਕੀਲਾਂ ਦੇ ਪੈਨਲ ਵੱਲੋ ਅਦਾਲਤ ਵਿਚ ਪੇਸ਼ ਕੀਤੇ ਜਾਣ ਵਾਲੇ ਗਵਾਹਾਂ ਸਬੰਧੀ ਪਹਿਲਾਂ ਜਾਣਕਾਰੀ ਮੁੱਹਈਆ ਕਰਵਾਉਣ ਦੀ ਦਰਖਾਸਤ 'ਤੇ ਫੈਸਲਾ ਸੁਣਉਂਦੇ ਹੋਏ ਸਰਕਾਰੀ ਵਕੀਲਾਂ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਵਾਲੇ ਗਵਾਹਾਂ ਸਬੰਧੀ ਸੂਚਨਾ ਇਕ ਦਿਨ ਪਹਿਲਾਂ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਪਰ ਸੁਰੱਖਿਆ ਕਾਰਨਾਂ ਕਰਕੇ ਬਚਾਅ ਪੱਖ ਨੂੰ ਇਕ ਦਿਨ ਪਹਿਲਾਂ ਪੇਸ਼ ਕੀਤਾ ਜਾਣ ਵਾਲੇ ਗਵਾਹਾਂ ਸਬੰਧੀ ਕੋਈ ਚਾਰ ਜਾਂ ਪੰਜ ਨਾਮ ਦਿੱਤੇ ਜਾਣਗੇ

ਜਿਨÎ੍ਹਾਂ  ਵਿਚੋਂ ਕੋਈ ਇਕ ਗਵਾਹ ਗਵਾਹੀ ਦੇਵੇਗਾ। ਕਠੂਆ ਜਬਰ ਜਨਾਹ ਤੇ ਕਤਲ ਕਾਂਡ ਦੇ ਮੁੱਖ ਸਾਜਿਸ਼ ਕਰਤਾ ਆਵਾਜ਼ ਚੁੱਕਣ ਵਾਲੇ ਹੁਰੀਅਤ ਕਾਨਫਰੰਸ ਦੇ ਆਗੂ ਦੱਸੇ ਜਾ ਰਹੇ ਤਾਲਿਬ ਹੁਸੈਨ ਸਾਂਬਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ 'ਤੇ ਧਾਰਾ 376 ਅਧੀ ਮਾਮਲਾ ਦਰਜ ਵੀ ਕੀਤਾ ਗਿਆ ਹੈ। ਮਾਨਯੋਗ ਜੱਜ ਨੇ ਪੀੜਤ ਧਿਰ ਦੇ ਵਕੀਲਾਂ ਦੀ ਇਸ ਗੱਲ 'ਤੇ ਹਾਮੀ ਭਰੀ ਕਿ ਜਿਨ੍ਹਾਂ ਗਵਾਹਾਂ ਨੂੰ ਜਾਨ ਦਾ ਖਤਰਾ ਹੈ, ਉਨ੍ਹਾਂ ਦੇ ਨਾਮ ਗਵਾਹੀ ਲਈ ਪਹਿਲਾਂ ਨਾ ਦੱਸੇ ਜਾਣ। ਪ੍ਰਾਪਤ ਜਾਣਕਾਰੀ ਅਨੁਸਾਰ ਇਸੇ ਕੇਸ ਦੇ ਜੰਮੂ ਕਸ਼ਮੀਰ ਕ੍ਰਾਈਮ ਬਰਾਂਚ ਦੇ ਤਿੰਨ ਮੁੱਖ ਗਵਾਹਾਂ ਨੀਰਜ ਸ਼ਰਮ, ਸੋਹੇਦ ਸ਼ਰਮਾ,

ਸਚਿਨ ਸ਼ਰਮਾ ਵੱਲੋਂ ਜੰਮੂ ਕਸ਼ਮੀਰ ਦੀ ਕ੍ਰਾਈਮ ਬਰਾਂਚ ਤੇ ਮਾਰਕੁੱਟ ਕਰਕੇ ਜ਼ਬਰਦਸਤੀ ਬਿਆਨ ਲੈਣ ਅਤੇ ਆਪਣੀ ਸੁਰੱਖਿਅ ਸਬੰਧੀ ਸੁਪਰੀਮ ਕੋਰਟ ਵਿਖੇ ਉਕਤ ਤਿੰਨਾਂ ਵਿਅਕਤੀਆਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜਿਸ 'ਤੇ ਸੁਪਰੀਮ ਕੋਰਟ ਨੇ ਤਿੰਨ ਗਵਾਹਾਂ ਨੂੰ ਜੰਮੂ ਕਸ਼ਮੀਰ ਹਾਈ ਕੋਰਟ ਵਿਖੇ ਅਪੀਲ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। 

ਇਸ ਉਪਰ ਜੰਮੂ ਕਸ਼ਮੀਰ ਹਾਈ ਕੋਰਟ ਵਿਖੇ ਸੁਣਵਾਈ ਹੋਈ ਤੇ ਜੱਜ ਡੀ.ਐਸ. ਠਾਕੁਰ ਵੱਲੌਂ ਉਕਤ ਤਿੰਨਾਂ ਗਵਾਹਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਸਬੰਧੀ  ਜੰਮੂ ਕਸ਼ਮੀਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਤਿੰਨਾਂ ਵੱਲੋਂ ਉਨ੍ਹਾਂ ਨਾਲ ਮਾਰਕੁੱਟ ਕਰਨ ਸਬੰਧੀ ਮੈਜਿਸਟਰੇਟ ਜਾਂ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਵੀ  ਹਾਈ ਕੋਰਟ ਵੱਲੋਂ ਸਰਕਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

Related Stories