ਜਲੰਧਰ : ਮਕਸੂਦਾਂ ਥਾਣੇ ‘ਚ ਹੋਏ ਗ੍ਰੇਨੇਡ ਹਮਲੇ ਦਾ ਵੱਡਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਦੇ ਮਕਸੂਦਾਂ ਥਾਣੇ ਵਿਚ ਹੈਂਡ ਗ੍ਰੇਨੇਡ ਸੁੱਟ ਕੇ ਸੈਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦੇ ਦੋ ਕਸ਼ਮੀਰੀ...

Two Kashmiri students had attacked Grenade, arrested...

ਜਲੰਧਰ (ਪੀਟੀਆਈ) : ਜਲੰਧਰ ਦੇ ਮਕਸੂਦਾਂ ਥਾਣੇ ਵਿਚ ਹੈਂਡ ਗ੍ਰੇਨੇਡ ਸੁੱਟ ਕੇ ਸੈਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦੇ ਦੋ ਕਸ਼ਮੀਰੀ ਵਿਦਿਆਰਥੀਆਂ ਨੇ ਹਮਲਾ ਕੀਤਾ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਥੇ ਹੀ ਇਸ ਮਾਮਲੇ ਵਿਚ ਦੋਸ਼ੀ ਦੋ ਕਸ਼ਮੀਰੀ ਅਤਿਵਾਦੀ ਫ਼ਰਾਰ ਹਨ ਅਤੇ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦੇ ਮੁਤਾਬਕ ਦੋਵੇਂ ਵਿਦਿਆਰਥੀ ਕਸ਼ਮੀਰੀ ਅਤਿਵਾਦੀ ਸੰਗਠਨ ਅੰਸਾਰ ਗਜਵਾ ਤੁਲ ਹਿੰਦ ਦੇ ਮੈਂਬਰ ਹਨ।

ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ  ਭੁੱਲਰ, ਡੀਸੀਪੀ ਗੁਰਮੀਤ ਸਿੰਘ ਅਤੇ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਹਰਕੰਵਲਪ੍ਰੀਤ ਸਿੰਘ ਖਖ ਨੇ ਸੋਮਵਾਰ ਨੂੰ ਆਯੋਜਿਤ ਪ੍ਰੈੱਸ ਕਾਂਨਫਰੈਂਸ ਵਿਚ ਦੱਸਿਆ ਕਿ ਅੰਸਾਰ ਗਜਵਾ ਤੁਲ ਹਿੰਦ ਪੰਜਾਬ ਵਿਚ ਪੈਰ ਪਸਾਰ ਰਿਹਾ ਹੈ। ਇਸ ਦੇ ਚੀਫ਼ ਜਾਕੀਰ ਮੂਸੇ ਦੇ ਭਰਾ ਸਮੇਤ ਕਈ ਲੋਕ ਪਹਿਲਾਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 14 ਸਤੰਬਰ ਦੀ ਸ਼ਾਮ ਨੂੰ ਮਕਸੂਦਾਂ ਥਾਣੇ ਵਿਚ ਹੋਏ ਬੰਬ ਧਮਾਕੇ ਦੇ ਪਿੱਛੇ ਇਸ ਅਤਿਵਾਦੀ ਸੰਗਠਨ ਦਾ ਹੱਥ ਸੀ।

ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਟੀਮ ਨੂੰ ਇਕੱਠਾ ਕਰ ਕੇ 3 ਨਵੰਬਰ ਨੂੰ ਫੈਜਲ ਬਾਸ਼ਿਰ (23) ਨੂੰ ਅਵੰਤੀਪੁਰਾ ਅਤੇ ਸ਼ਾਹਿਦ  ਕਿਊਮ (22) ਨੂੰ ਐਤਵਾਰ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ। ਕਮਿਸ਼ਨਰ ਭੁੱਲਰ ਦੇ ਮੁਤਾਬਕ ਰਫੂਫ ਅਤੇ ਗਾਜੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਮਿਸ਼ਨਰ ਭੁੱਲਰ ਦੇ ਮੁਤਾਬਕ ਦੋਵਾਂ ਨੇ ਪੁੱਛਗਿਛ ਵਿਚ ਦੱਸਿਆ ਕਿ ਅਤਿਵਾਦੀ ਸੰਗਠਨ ਅੰਸਾਰ ਗਜਵਾ ਤੁਲ ਹਿੰਦ ਕਸ਼ਮੀਰ ਵਿਚ ਅਪਣਾ ਨੈੱਟਵਰਕ ਤਿਆਰ ਕਰ ਰਿਹਾ ਸੀ।

ਇਸ ਦੌਰਾਨ ਸ਼ਾਹਿਦ ਕਿਊਮ ਅਤੇ ਫੈਜਲ ਸੰਗਠਨ ਦੇ ਸੰਪਰਕ ਵਿਚ ਆ ਗਏ। ਸੰਗਠਨ ਨਾਲ ਜੁੜਨ ਤੋਂ ਬਾਅਦ ਦੋਵੇਂ ਜਲੰਧਰ ਆ ਗਏ ਅਤੇ ਇਥੋਂ ਸੋਸ਼ਲ ਮੀਡੀਆ ਦੇ ਜ਼ਰੀਏ ਅਪਣੇ ਸੰਗਠਨ ਦੇ ਸੰਪਰਕ ਵਿਚ ਰਹੇ। ਸੰਗਠਨ ਨੇ ਜਲੰਧਰ ਸਥਿਤ ਸੀਆਰਪੀਐਫ ਕੈਂਪ ਅਤੇ ਆਈਟੀਬੀਪੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ ਪਰ ਉਥੇ ਸੀਸੀਟੀਵੀ ਕੈਮਰੇ ਹੋਣ ਦੀ ਵਜ੍ਹਾ ਨਾਲ ਅਜਿਹਾ ਨਹੀਂ ਕਰ ਸਕੇ। ਦੋਵਾਂ ਨੇ ਪੁੱਛਗਿਛ ਵਿਚ ਦੱਸਿਆ ਕਿ ਇਸ ਤੋਂ ਬਾਅਦ ਮਕਸੂਦਾਂ ਥਾਣੇ ਵਿਚ ਧਮਾਕੇ ਦੀ ਯੋਜਨਾ ਤਿਆਰ ਕੀਤੀ ਗਈ।

ਇਸ ਤੋਂ ਬਾਅਦ ਦੋਸ਼ੀਆਂ ਦੀ ਮਦਦ ਲਈ ਸ਼੍ਰੀਨਗਰ ਤੋਂ ਦੋ ਅਤਿਵਾਦੀ ਮੀਰ ਰਫੂਫ ਅਤੇ ਮੀਰ ਉਮਰ ਰਮਜਾਨ ਉਰਫ਼ ਗਾਜੀ 13 ਸਤੰਬਰ ਨੂੰ ਇੰਡੀਗੋ ਫਲਾਇਟ ਤੋਂ ਚੰਡੀਗੜ ਏਅਰਪੋਰਟ ਪਹੁੰਚੇ। ਉਥੋਂ ਦੋਵੇਂ ਬੱਸ ਵਿਚ ਜਲੰਧਰ ਬੱਸ ਸਟੈਂਡ ਆਏ ਅਤੇ ਸ਼ਾਹਿਦ ਅਤੇ ਫੈਜਲ ਦੇ ਕੋਲ ਪਹੁੰਚੇ। ਸ਼ਾਹਿਦ ਅਤੇ ਫੈਜਲ ਨੇ ਦੋਵਾਂ ਅਤਿਵਾਦੀਆਂ ਨੂੰ ਅਪਣੇ ਦੋਸਤਾਂ ਦੇ ਕੋਲ ਰੱਖਿਆ। 13 ਸਤੰਬਰ ਨੂੰ ਅਤਿਵਾਦੀਆਂ ਨੇ ਮਕਸੂਦਾਂ ਥਾਣੇ ਦੀ ਪੂਰੀ ਰੈਕੀ ਕੀਤੀ ਅਤੇ ਧਮਾਕੇ ਦੀ ਯੋਜਨਾ ਤਿਆਰ ਕੀਤੀ।

14 ਸਤੰਬਰ ਨੂੰ ਚਾਰੇ ਸ਼ਾਮ ਨੂੰ ਮਕਸੂਦਾਂ ਥਾਣੇ ਦੇ ਨੇੜੇ ਪਹੁੰਚੇ। ਸਾਰਿਆਂ ਦੇ ਕੋਲ ਇਕ-ਇਕ ਹੈਂਡ ਗ੍ਰੇਨੇਡ ਸੀ। ਚਾਰੇ ਹੀ ਚਿਹਰੇ ਤੇ ਨਕਾਬ ਪਾ ਕੇ ਪੈਦਲ ਹੀ ਮਕਸੂਦਾਂ ਥਾਣੇ ਤੱਕ ਪਹੁੰਚੇ। ਸ਼ਾਮ 7:40 ‘ਤੇ ਚਾਰਾਂ ਨੇ ਹੈਂਡ ਗ੍ਰੇਨੇਡ ਥਾਣੇ ਦੇ ਅੰਦਰ ਸੁੱਟ ਦਿਤੇ ਅਤੇ ਦੋ ਟੀਮਾਂ ਬਣਾ ਕੇ ਉਥੋਂ ਵੱਖ-ਵੱਖ ਆਟੋ ਵਿਚ ਬੈਠ ਕੇ ਬਸ ਸਟੈਂਡ ਚਲੇ ਗਏ। ਬਸ ਸਟੈਂਡ ਤੋਂ ਰਫੂਫ ਅਤੇ ਗਾਜੀ ਜੇਐਂਡਕੇ ਬਸ ਵਿਚ ਨਿਕਲ ਗਏ।

Related Stories