ਖਾਲਿਸਤਾਨ ਗਦਰ ਫੋਰਸ ਦਾ ਇਕ ਹੋਰ ਮੈਂਬਰ ਸਾਥੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਖਾਲਿਸਤਾਨ ਗਦਰ ਫੋਰਸ ਦੇ ਮੈਂਬਰਾਂ ਦੇ ਇਕ ਸਾਥੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ...

Another member of Khalistan Ghadar Force arrested

ਸੰਗਰੂਰ (ਪੀਟੀਆਈ) : ਪੁਲਿਸ ਨੇ ਖਾਲਿਸਤਾਨ ਗਦਰ ਫੋਰਸ ਦੇ ਮੈਂਬਰਾਂ ਦੇ ਇਕ ਸਾਥੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧਿਤ ਜਾਣਕਾਰੀ ਦਿੰਦੇ ਐਸ.ਐਸ.ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਰੇਡ ਅਲਰਟ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਗਸ਼ਤ ਅਤੇ ਨਾਕਾਬੰਦੀ ਕੀਤੀ ਹੋਈ ਹੈ ਅਤੇ ਜਿਸ ਦੇ ਚਲਦੇ ਸੰਗਰੂਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਕੀਤੀ

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ ਦੇ ਵਲੋਂ ਸ਼ਬਨਮਦੀਪ ਸਿੰਘ ਪੁੱਤਰ ਜਸਵੀਰ ਸਿੰਘ ਨਿਵਾਸੀ ਅਰਨੈਟੂ ਥਾਣਾ ਘਗਾ ਹਾਲ ਡੇਰਾ ਕਾਹਨਗੜ੍ਹ ਰੋਡ ਸਮਾਣਾ ਜੋ ਖਾਲਿਸਤਾਨ ਗਦਰ ਫੋਰਸ ਦਾ ਮੈਂਬਰ ਸੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਸੀ ਜਿਸ ਵਿਰੁੱਧ ਪਹਿਲਾਂ ਹੀ ਉਪਰੋਕਤ ਮੁਕੱਦਮਾ ਰਜਿਸਟਰ ਸੀ ਨੂੰ ਰਾਉਂਡਅਪ ਕਰ ਕੇ ਕਾਬੂ ਕੀਤਾ ਗਿਆ।

ਜਤਿੰਦਰ ਸਿੰਘ ਸ਼ਬਨਮਦੀਪ ਸਿੰਘ ਦਾ ਸਾਥੀ ਸੀ ਅਤੇ ਜੋ ਅਪਣੀ ਗ੍ਰਿਫ਼ਤਾਰੀ ਤੋਂ ਡਰਦਾ ਲੁੱਕਦਾ ਫਿਰਦਾ ਸੀ ਜਿਸ ਨੂੰ ਅੱਜ ਸ:ਥ ਕੇਵਲ ਕ੍ਰਿਸ਼ਣ ਸੀ.ਆਈ.ਏ. ਬਹਾਦਰ ਸਿੰਘ ਵਾਲਾ ਨੇ ਸਮੇਤ ਪੁਲਿਸ ਪਾਰਟੀ ਮੁਖ਼ਬਰੀ ਖਾਸ ਦੀ ਸੂਚਨਾ ‘ਤੇ ਬਸ ਅੱਡਾ ਦਿੜਬਾ ਤੋਂ ਕਾਬੂ ਕੀਤਾ। ਡਾ. ਗਰਗ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ਼ ਬਿੰਦਰ ਨੇ ਪੁੱਛਗਿਛ ਦੌਰਾਨ ਦੱਸਿਆ

ਉਸ ਨੇ ਸ਼ਬਨਮਦੀਪ ਸਿੰਘ ਅਤੇ ਹੋਰ ਮੈਂਬਰਾਂ ਦੇ ਨਾਲ ਮਿਲ ਕੇ ਅਤਿਵਾਦੀ ਸੰਗਠਨਾਂ ਤੋਂ ਪੈਸੇ ਲੈਣ ਲਈ ਉਨ੍ਹਾਂ ਦੇ ਦੁਆਰਾ ਦਿਤੇ ਗਏ ਕੰਮਾਂ ਨੂੰ ਪੂਰਾ ਕਰਦੇ ਹੋਏ ਦਹਿਸ਼ਤ ਫੈਲਾਉਣ ਦੀ ਇੱਛਾ ਨਾਲ ਹਰਿਆਣਾ ਸਟੇਟ ਵਿਚ ਇਕ ਉਜਾੜ ਸਕੂਲ ਵਰਗੇ ਖ਼ਾਲੀ ਪਏ ਕਮਰੇ ਨੂੰ ਅਤੇ ਇਕ ਠੇਕਾ ਨੁਮਾ ਖੋਖੇ ਨੂੰ ਅੱਗ ਲਗਾਈ। ਇਸ ਤੋਂ ਇਲਾਵਾ ਸਮਾਣਾ ਦੇ ਇਲਾਕੇ ਵਿਚ ਵੀ ਪੁਰਾਣੇ ਠੇਕੇ ਦੇ ਖੋਖੇ ਨੂੰ ਅੱਗ ਲਗਾ ਕੇ ਵੀਡੀਓ ਬਣਾ ਲਈ।

Related Stories