ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪ ‘ਚ ਨੌਂ ਦੇਸ਼ ਕਰ ਰਹੇ ਹਨ ਡੈਬੂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਵੀਰਵਾਰ ਤੋਂ ਸ਼ੁਰੂ ਹੋ ਰਹੀ ਏਆਈਬੀਏ (ਔਰਤ) ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ...

9 countries doing debut in World Boxing Championship

ਨਵੀਂ ਦਿੱਲੀ (ਭਾਸ਼ਾ) : ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਵੀਰਵਾਰ ਤੋਂ ਸ਼ੁਰੂ ਹੋ ਰਹੀ ਏਆਈਬੀਏ (ਔਰਤ) ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਚਾਰ ਫੈਡਰੇਸ਼ਨਾਂ ਵਲੋਂ ਨੌਂ ਦੇਸ਼ ਟੂਰਨਾਮੈਂਟ ਵਿਚ ਡੈਬੂਟ ਕਰਨਗੇ। ਚੈਂਪੀਅਨਸ਼ਿਪ  ਦੇ 10ਵੇਂ ਐਡੀਸ਼ਨ ਵਿਚ ਮੁੱਕੇਬਾਜ਼ੀ ਦਾ ਮਜ਼ਬੂਤ ਦੇਸ਼ ਮੰਨਿਆ ਜਾਣ ਵਾਲਾ ਸਕਾਟਲੈਂਡ ਵੀ ਡੈਬੂਟ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜ ਫੈਡਰੇਸ਼ਨਾਂ ਦੇ 102 ਰਾਸ਼ਟਰ ਪਿਛਲੇ ਨੌਂ ਐਡੀਸ਼ਨਸ ਵਿਚ ਹਿੱਸਾ ਲੈ ਚੁੱਕੇ ਹਨ। ਇਸ ਟੂਰਨਾਮੈਂਟ ਦੀ ਸ਼ੁਰੂਆਤ 2001 ਵਿਚ ਹੋਈ ਸੀ।

2006 ਵਿਚ ਜਦੋਂ ਦਿੱਲੀ ਵਿਚ ਇਹ ਟੂਰਨਾਮੈਂਟ ਹੋਇਆ ਸੀ ਉਦੋਂ 33 ਦੇਸ਼ਾਂ ਦੀਆਂ 178 ਮੁੱਕੇਬਾਜ਼ਾਂ ਨੇ ਹਿੱਸਾ ਲਿਆ ਸੀ। ਸਕਾਟਲੈਂਡ ਨੇ ਕੁਝ ਹੀ ਸਾਲ ਪਹਿਲਾਂ ਅਪਣੀ (ਔਰਤ) ਟੀਮ ਬਣਾਈ ਹੈ। ਉਸ ਨੇ ਇਸ ਤੋਂ ਪਹਿਲਾਂ ਕਦੇ ਵਿਸ਼ਵ ਚੈਂਪੀਅਨਸ਼ਿਪ ਵਿਚ ਅਪਣੀ ਟੀਮ ਨਹੀਂ ਉਤਾਰੀ। ਇਸ ਦੇਸ਼ ਦੀਆਂ ਤਿੰਨ ਮੁੱਕੇਬਾਜ਼ਾਂ ਵਿਚੋਂ 19 ਸਾਲ ਦੀ ਵਿਕਟੋਰੀਆ ਗਲੋਵਰ ਹੈ ਜੋ 57 ਕਿਲੋਗ੍ਰਾਮ ਭਾਰ ਵਰਗ ਵਿਚ ਮੁਕਾਬਲਾ ਕਰੇਗੀ।

ਉਨ੍ਹਾਂ ਤੋਂ ਇਲਾਵਾ ਸਕਾਟਲੈਂਡ ਦੀ ਸਟੇਫਨੀ ਕੇਰਨਾਚਾਨ 51 ਕਿਲੋਗ੍ਰਾਮ ਭਾਰ ਵਰਗ ਅਤੇ ਮੇਗਨ ਰੀਡ 64 ਕਿਲੋਗ੍ਰਾਮ ਭਾਰ ਵਰਗ ਵਿਚ ਰਿੰਗ ਵਿਚ ਉਤਰਨਗੀਆਂ। ਸਕਾਟਲੈਂਡ ਤੋਂ ਇਲਾਵਾ 2012 ਵਿਚ ਏਆਈਬੀਏ ਵਿਚ ਸ਼ਾਮਿਲ ਹੋਣ ਵਾਲੇ ਦੇਸ਼ ਕੋਸੋਵੋ ਦੀ (ਔਰਤ) ਟੀਮ ਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੀ ਹੈ। ਕੋਸੋਵੋ ਦੇ ਮੁੱਕੇਬਾਜ਼ਾਂ ਨੇ ਪੁਰਸ਼ਾਂ ਦੀ ਐਲਿਟ ਯੂਥ ਅਤੇ ਜੂਨੀਅਰ ਏਆਈਬੀਏ ਟੂਰਨਾਮੈਂਟ ਵਿਚ ਸ਼ਮੂਲੀਅਤ ਕੀਤੀ ਹੈ।

ਮਾਲਟਾ ਇਸ ਚੈਂਪੀਅਨਸ਼ਿਪ ਵਿਚ ਡੈਬੂਟ ਕਰਨ ਵਾਲਾ ਤੀਜਾ ਦੇਸ਼ ਹੈ। ਇਸ ਤੋਂ ਪਹਿਲਾਂ ਮਾਲਟਾ ਨੇ 2009 ਵਿਚ ਪੁਰਸ਼ਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ। ਭਾਰਤ ਦਾ ਗੁਆਂਢੀ ਦੇਸ਼ ਬੰਗਲਾਦੇਸ਼ ਵੀ ਇਸ ਟੂਰਨਾਮੈਂਟ ਵਿਚ ਅਪਣੀਆਂ ਤਿੰਨ ਮੁੱਕੇਬਾਜ਼ਾਂ ਦੇ ਨਾਲ ਡੈਬੂਟ ਕਰ ਰਿਹਾ ਹੈ। ਬੰਗਲਾਦੇਸ਼ ਨੇ ਕੁੱਝ ਹੀ ਸਾਲ ਪਹਿਲਾਂ (ਔਰਤ) ਮੁੱਕੇਬਾਜ਼ੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।

ਇਸ ਤੋਂ ਇਲਾਵਾ ਕੇਮੈਨ ਆਈਲੈਂਡ ਦੀ ਮੁੱਕੇਬਾਜ਼ ਵੀ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਅਫ਼ਰੀਕੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਚਾਰ ਰਾਸ਼ਟਰ ਕਾਂਗਾਂ, ਮੋਜ਼ਾਬਿਕ, ਸਿਏਰਾ ਲਿਔਨ ਅਤੇ ਸੋਮਾਲੀਆ ਦੀਆਂ ਮੁੱਕੇਬਾਜ਼ਾਂ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੀਆਂ।

Related Stories