ਫੀਮੇਲ ਟੀ-20: ਭਾਰਤ ਨੇ ਆਸਟਰੇਲੀਆ ਨੂੰ ਵਰਲਡ ਕੱਪ ‘ਚ ਹਰਾ ਹਾਸਲ ਕੀਤੀ ਵੱਡੀ ਜਿੱਤ
ਭਾਰਤੀ ਟੀਮ ਨੇ ਮਹਿਲਾ ਟੀ-20 ਵਰਲਡ ਕੱਪ ਵਿਚ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਟੀਮ ਨੂੰ 48 ਦੌੜਾਂ ਨਾਲ ਹਰਾ...
ਗਾਯਾਨਾ (ਭਾਸ਼ਾ) : ਭਾਰਤੀ ਟੀਮ ਨੇ ਮਹਿਲਾ ਟੀ-20 ਵਰਲਡ ਕੱਪ ਵਿਚ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਟੀਮ ਨੂੰ 48 ਦੌੜਾਂ ਨਾਲ ਹਰਾ ਕੇ ਗਰੁੱਪ ਬੀ ਵਿਚ ਸਿਖ਼ਰ ਸਥਾਨ ਹਾਸਲ ਕਰ ਲਿਆ। ਓਪਨਰ ਸਿਮਰਤੀ ਮੰਧਾਨਾ ਨੇ 83 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 43 ਦੌੜਾਂ ਬਣਾਈਆਂ। ਏਲਿਸੇ ਪੇਰੀ ਨੇ ਤਿੰਨ ਵਿਕੇਟ ਲਏ। ਭਾਰਤੀ ਟੀਮ ਨੇ (ਔਰਤ) ਟੀ-20 ਵਿਸ਼ਵ ਕੱਪ ਵਿਚ ਆਸਟਰੇਲੀਆ ਨੂੰ ਪਹਿਲੀ ਵਾਰ ਹਰਾਇਆ ਹੈ। ਇਸ ਤੋਂ ਪਹਿਲਾਂ ਦੋ ਮੁਕਾਬਲਿਆਂ ਵਿਚ ਆਸਟਰੇਲੀਆ ਜਿੱਤਿਆ ਸੀ।
ਭਾਰਤੀ ਟੀਮ ਟੂਰਨਾਮੈਂਟ ਵਿਚ ਪਹਿਲੀ ਵਾਰ ਲਗਾਤਾਰ ਚਾਰ ਮੈਚ ਜਿੱਤੀ ਹੈ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਓਪਨਰ ਤਾਨੀਆ ਭਾਟੀਆ 2 ਦੌੜਾਂ ਬਣਾ ਕੇ ਐਸ਼ਲੇਘ ਗਾਰਡਨਰ ਦੀ ਗੇਂਦ ‘ਤੇ ਲੇਨਿੰਗ ਨੂੰ ਕੈਚ ਥਮਾ ਬੈਠੀ। ਉਸ ਸਮੇਂ ਟੀਮ ਦੇ ਸਕੋਰ ਸਿਰਫ਼ ਪੰਜ ਦੌੜਾਂ ਸੀ। ਇਸ ਤੋਂ ਬਾਅਦ ਸਿਮਰਤੀ ਮੰਧਾਨਾ ਅਤੇ ਜੇਮਿਮਾ ਰੋਡਰੀਗੇਜ਼ ਨੇ ਦੂਜੇ ਵਿਕੇਟ ਲਈ 44 ਦੌੜਾਂ ਬਣਾਈਆਂ। ਰੋਡਰੀਗੇਜ਼ (ਛੇ) ਡੇਲਿਸਾ ਕਿਮਿੰਸ ਦਾ ਸ਼ਿਕਾਰ ਬਣੀ। ਮੰਧਾਨਾ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਤੀਜੇ ਵਿਕੇਟ ਦੀਆਂ 68 ਦੌੜਾਂ ਜੋੜੀਆਂ।
ਸ਼੍ਰੀਲੰਕਾਈ ਟੀਮ 17.4 ਓਵਰ ਵਿਚ 104 ਦੌੜਾਂ ‘ਤੇ ਸਿਮਟ ਗਈ। ਤੇਜ਼ ਗੇਂਦਬਾਜ ਆਨਿਆ ਸ਼ਰਬਸੋਲ ਦੀ ਹੈਟਰਿਕ (3/11) ਨਾਲ ਇੰਗਲੈਂਡ ਦੀ ਟੀਮ ਵੀ ਸੈਮੀਫਾਇਨਲ ਵਿਚ ਪਹੁੰਚ ਗਈ। ਉਸ ਨੇ ਦੱਖਣ ਅਫ਼ਰੀਕਾ ਨੂੰ 7 ਵਿਕੇਟ ਨਾਲ ਹਰਾਇਆ। ਦੱਖਣ ਅਫ਼ਰੀਕਾ ਨੂੰ 85 ਦੌੜਾਂ ‘ਤੇ ਸਮੇਟਣ ਤੋਂ ਬਾਅਦ ਇੰਗਲੈਂਡ ਨੇ 14.1 ਓਵਰ ਵਿਚ 3 ਵਿਕੇਟ ਗਵਾ ਕੇ ਲਕਸ਼ ਹਾਸਲ ਕਰ ਲਿਆ। ਇੰਗਲੈਂਡ ਲਈ ਸ਼ਿਵਰ ਨੇ ਵੀ ਤਿੰਨ ਵਿਕੇਟ ਝਟਕੇ।