ਸਾਊਦੀ ਵੱਲੋਂ ਕਤਰ ਨੂੰ 'ਟਾਪੂ' 'ਚ ਬਦਲਣ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖਾੜੀ ਦੇਸ਼ਾਂ ਵਿਚਾਲੇ ਚੱਲ ਰਹੇ ਸਿਆਸੀ ਵਿਵਾਦ ਦੇ ਚੱਲਦਿਆਂ ਸਾਊਦੀ ਅਰਬ ਦੇ ਅਧਿਕਾਰੀ ਨੇ ਇਸ਼ਾਰਾ ਦਿਤਾ ਹੈ...............

Mohammed Bin Salman

ਰਿਆਦ: ਖਾੜੀ ਦੇਸ਼ਾਂ ਵਿਚਾਲੇ ਚੱਲ ਰਹੇ ਸਿਆਸੀ ਵਿਵਾਦ ਦੇ ਚੱਲਦਿਆਂ ਸਾਊਦੀ ਅਰਬ ਦੇ ਅਧਿਕਾਰੀ ਨੇ ਇਸ਼ਾਰਾ ਦਿਤਾ ਹੈ ਕਿ ਦੇਸ਼ ਇਕ ਅਜਿਹੀ ਨਹਿਰ ਦੀ ਖੁਦਾਈ ਕਰ ਰਿਹਾ ਹੈ ਜੋ ਗੁਆਂਢੀ ਦੇਸ਼ ਕਤਰ ਨੂੰ ਇਕ ਟਾਪੂ ਵਿਚ ਤਬਦੀਲ ਕਰ ਦਏਗੀ। ਸਾਊਦੀ ਅਰਬ ਦੇ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੇ ਸੀਨੀਅਰ ਸਲਾਹਕਾਰ ਸਊਦ ਅਲ ਕਹਤਾਨੀ ਨੇ ਦੱਸਿਆ ਕਿ ਉਹ ਸਲਵਾ ਟਾਪੂ ਯੋਜਨਾ ਦੇ ਲਾਗੂ ਹੋਣ ਦੀ ਜਾਣਕਾਰੀ ਦੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ

ਜੋ ਇਸ ਖੇਤਰ ਦੀ ਭੂਗੋਲਕ ਸਥਿਤੀ ਬਦਲ ਦੇਵੇਗਾ।ਦੱਸਿਆ ਜਾਂਦਾ ਹੈ ਕਿ ਇਸ ਯੋਜਨਾ ਦੇ ਲਾਗੂ ਹੋਣ ਦੇ ਬਾਅਦ ਸਾਊਦੀ ਅਰਬ ਤੋਂ ਕਤਰ ਬਿਲਕੁਲ ਵੱਖਰਾ ਹੋ ਜਾਏਗਾ। ਪਿਛਲੇ 14 ਮਹੀਨਿਆਂ ਤੋਂ ਸਾਊਦੀ ਅਰਬ ਤੇ ਕਤਰ ਵਿਚਾਲੇ ਤਣਾਓ ਦੀ ਸਥਿਤੀ ਬਣੀ ਹੋਈ ਹੈ ਜਿਸ ਵਿਚ ਇਹ ਯੋਜਨਾ ਵਿਵਾਦ ਦਾ ਨਵਾਂ ਕਾਰਨ ਬਣੇਗੀ।