ਚੋਣ ਰੈਲੀਆਂ 'ਚ ਹੋਏ ਧਮਾਕੇ 'ਚ ਮ੍ਰਿਤਕਾਂ ਦੀ ਗਿਣਤੀ 133 ਹੋਈ, ਆਈਐਸ ਨੇ ਲਈ ਜ਼ਿੰਮੇਵਾਰੀ
ਪਾਕਿਸਤਾਨ ਵਿਚ ਦੋ ਵੱਖ-ਵੱਖ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਇਕ ਸੀਨੀਅਰ ਰਾਸ਼ਟਰਵਾਦੀ ਨੇਤਾ ਸਮੇਤ ਘੱਟ ਤੋਂ ਘੱਟ 133 ਲੋਕਾਂ ਦੀ ...
Pakistan
ਇਸਲਾਮਾਬਾਦ : ਪਾਕਿਸਤਾਨ ਵਿਚ ਦੋ ਵੱਖ-ਵੱਖ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਇਕ ਸੀਨੀਅਰ ਰਾਸ਼ਟਰਵਾਦੀ ਨੇਤਾ ਸਮੇਤ ਘੱਟ ਤੋਂ ਘੱਟ 133 ਲੋਕਾਂ ਦੀ ਮੌਤ ਹੋ ਗਈ ਅਤੇ 125 ਤੋਂ ਜ਼ਿਆਦਾ ਹੋਰ ਜ਼ਖ਼ਮੀ ਹੋ ਗਏ। ਅਤਿਵਾਦੀਆਂ ਨੇ ਬਲੋਚਿਸਤਾਨ ਸੂਬੇ ਦੇ ਮਾਸਤੁੰਗ ਖੇਤਰ ਵਿਚ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਦੇ ਨੇਤਾ ਸਿਰਾਜ ਰਾਇਸਾਨੀ ਦੀ ਰੈਲੀ ਨੂੰ ਨਿਸ਼ਾਨਾ ਬਣਾਇਆ। ਜ਼ਿਲ੍ਹਾ ਪੁਲਿਸ ਅਧਿਕਾਰੀ ਮੁਹੰਮਦ ਅਯੂਬ ਅਚਕਜਈ ਨੇ ਕਿਹਾ ਕਿ ਰਾਇਸਾਨੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਕਵੇਟਾ ਲਿਜਾਇਆ ਗਿਆ ਹੈ, ਜਿਥੇ ਉਨ੍ਹਾਂ ਨੇ ਦਮ ਤੋੜ ਦਿਤਾ।