ਪਾਕਿ ਨੂੰ ਵਿੱਤੀ ਸੰਕਟ ਤੋਂ ਕੱਢੇਗਾ ਯੂਏਈ, ਦੇਵੇਗਾ ਤਿੰਨ ਅਰਬ ਡਾਲਰ
ਸੰਯੁਕਤ ਅਰਬ ਅਮੀਰਾਤ (ਯੂਏਈ) ਛੇਤੀ ਹੀ ਪਾਕਿਸਤਾਨ ਨੂੰ ਉਸ ਦੇ ਵਿੱਤੀ ਸੰਕਟ ਤੋਂ ਨਿਕਲਣ ਵਿਚ ਮਦਦ ਲਈ ਤਿੰਨ ਅਰਬ ਡਾਲਰ ਦੀ ਰਾਸ਼ੀ ਦੇਵੇਗਾ। ਇਸ ਨਾਲ...
ਦੁਬਈ : (ਭਾਸ਼ਾ) ਸੰਯੁਕਤ ਅਰਬ ਅਮੀਰਾਤ (ਯੂਏਈ) ਛੇਤੀ ਹੀ ਪਾਕਿਸਤਾਨ ਨੂੰ ਉਸ ਦੇ ਵਿੱਤੀ ਸੰਕਟ ਤੋਂ ਨਿਕਲਣ ਵਿਚ ਮਦਦ ਲਈ ਤਿੰਨ ਅਰਬ ਡਾਲਰ ਦੀ ਰਾਸ਼ੀ ਦੇਵੇਗਾ। ਇਸ ਨਾਲ ਪਾਕਿਸਤਾਨ ਨੂੰ ਅਪਣੀ ਮੌਦਰਿਕ ਅਤੇ ਵਿੱਤੀ ਨੀਤੀਆਂ ਲਈ ਸਹਾਇਤਾ ਮਿਲੇਗੀ।
ਯੂਏਈ ਦਾ ਇਹ ਐਲਾਨ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਪਾਕਿਸਤਾਨ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈਐਮਐਫ਼) ਤੋਂ ਅਪਣੇ ਸੰਕਟ ਤੋਂ ਨਿਕਲਣ ਲਈ ਅੱਠ ਅਰਬ ਡਾਲਰ ਦੀ ਮਦਦ ਮੰਗੀ ਸੀ ਜਿਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਦੋਨਾਂ ਪੱਖਾਂ ਵਿਚਕਾਰ ਇਸ ਸਬੰਧ ਵਿਚ ਹਾਲ ਹੀ 'ਚ ਹੋਈ ਬੈਠਕ ਬੇਨਤੀਜਾ ਰਹੀ।
ਆਉਣ ਵਾਲੇ ਦਿਨਾਂ ਵਿਚ ਸਰਕਾਰ ਦੇ ਮਲਕੀਅਤ ਵਾਲੇ ਅਬੂਧਾਬੀ ਵਿਕਾਸ ਫ਼ੰਡ (ਏਡੀਐਫ਼ਡੀ) ਤੋਂ ਸਟੇਟ ਬੈਂਕ ਔਫ਼ ਪਾਕਿਸਤਾਨ ਦੇ ਖਾਤੇ ਵਿਚ 11 ਅਰਬ ਦਿਰਹਮ ਯਾਨੀ ਤਿੰਨ ਅਰਬ ਡਾਲਰ ਦੀ ਰਾਸ਼ੀ ਭੇਜੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਊਦੀ ਅਰਬ ਨੇ ਵੀ ਪਾਕਿਸਤਾਨ ਨੂੰ ਤਿੰਨ ਅਰਬ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।