ਕੈਨੇਡਾ ਨੇ ਅਪਣੇ ਨਾਗਰਿਕਾਂ ਦੀ ਰਿਹਾਈ ਲਈ ਸਾਥੀ ਦੇਸ਼ਾਂ ਤੋਂ ਮੰਗਿਆ ਸਹਿਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਨੇ ਸਾਥੀ ਦੇਸ਼ਾਂ ਤੋਂ ਚੀਨ 'ਚ ਹਿਰਾਸਤ ਲਈ ਗਏ ਅਪਣੇ ਨਾਗਰਿਕਾਂ ਦੀ ਰਿਹਾਈ ਲਈ ਸਹਿਯੋਗ ਮੰਗਿਆ ਹੈ......

Chrystia Freeland

ਮਾਂਟ੍ਰੀਅਲ : ਕੈਨੇਡਾ ਨੇ ਸਾਥੀ ਦੇਸ਼ਾਂ ਤੋਂ ਚੀਨ 'ਚ ਹਿਰਾਸਤ ਲਈ ਗਏ ਅਪਣੇ ਨਾਗਰਿਕਾਂ ਦੀ ਰਿਹਾਈ ਲਈ ਸਹਿਯੋਗ ਮੰਗਿਆ ਹੈ ਤੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਪੂਰੇ ਵਿਸ਼ਵ ਭਾਈਚਾਰੇ ਲਈ ਚਿੰਤਾ ਦੀ ਗੱਲ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਚੀਨ 'ਚ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਤੇ ਸਲਾਹਕਾਰ ਮਾਈਕਲ ਸਪਾਵੋਰ ਨੂੰ ਹਿਰਾਸਤ 'ਚ ਲਿਆ ਜਾਣਾ ਸਿਰਫ਼ ਕੈਨੇਡਾ ਦਾ ਮੁੱਦਾ ਨਹੀਂ ਹੈ। ਉਨ੍ਹਾਂ ਨੇ ਫੋਨ 'ਤੇ ਗੱਲਬਾਤ 'ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਅਜਿਹਾ ਵਿਸ਼ਾ ਹੈ, ਜਿਸ ਨਾਲ ਸਾਡੇ ਸਹਿਯੋਗੀ ਚਿੰਤਤ ਹਨ

ਤੇ ਅਸੀਂ ਪੂਰੀ ਦੁਨੀਆ 'ਚ ਅਪਣੇ ਸਹਿਯੋਗੀਆਂ ਨਾਲ ਇਸ ਮੁੱਦੇ 'ਤੇ ਸਰਗਰਮ ਰੂਪ ਨਾਲ ਚਰਚਾ ਕਰ ਰਹੇ ਹਨ। ਦੋਵੇਂ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਨੇ ਰਾਸ਼ਟਰੀ ਸੁਰੱਖਿਆ ਦੇ ਸਾਹਮਣੇ ਖਤਰਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ 'ਚ 10 ਦਸੰਬਰ ਨੂੰ ਹਿਰਾਸਤ 'ਚ ਲੈ ਲਿਆ ਸੀ। ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਇਹ ਕਦਮ ਇਸੇ ਮਹੀਨੇ ਅਪਣੀ ਨਾਗਰਿਕ ਤੇ ਹੁਵਾਵੇ ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਝੂ ਦੀ ਕੈਨੇਡਾ 'ਚ ਗ੍ਰਿਫ਼ਤਾਰੀ ਦੇ ਬਦਲੇ ਚੁੱਕਿਆ ਹੈ,

ਜਿਨ੍ਹਾਂ ਨੂੰ ਬਾਅਦ 'ਚ ਰਿਹਾ ਕਰ ਦਿਤਾ ਗਿਆ ਸੀ। ਹਾਲਾਂਕਿ ਅਧਿਕਾਰਿਕ ਤੌਰ 'ਤੇ ਦੋਵਾਂ ਘਟਨਾਵਾਂ ਦੀ ਆਪਸ 'ਚ ਜੁੜੇ ਹੋਣ ਦੀ ਗੱਲ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਕ੍ਰਿਸਟੀਆ ਨੇ ਕਿਹਾ ਕਿ ਚੀਨ ਦੇ ਰਾਜਦੂਤ ਤੇ ਅਧਿਕਾਰੀਆਂ ਨਾਲ ਹੋਈ ਮੇਰੀ ਗੱਲਬਾਤ 'ਚ ਚੀਨੀ ਅਧਿਕਾਰੀਆਂ ਨੇ ਇਨ੍ਹਾਂ ਦੋਵਾਂ ਘਟਨਾਵਾਂ ਦੇ ਆਪਸ 'ਚ ਜੁੜੇ ਹੋਣ ਦੀ ਗੱਲ ਤੋਂ ਇਨਕਾਰ ਕਰ ਦਿਤਾ ਹੈ। ਕ੍ਰਿਸਟੀਆ ਨੇ ਕਿਹਾ ਕਿ ਇਹ ਸਪੱਸ਼ਟ ਰੂਪ ਨਾਲ ਚੀਨ ਦੇ ਨਾਲ ਸਾਡੇ ਰਿਸ਼ਤਿਆਂ ਦਾ ਮੁਸ਼ਕਿਲ ਦੌਰ ਹੈ। (ਪੀਟੀਆਈ)

Related Stories