ਪਾਕਿ ਦੇ ਇਸ ਵਿਅਕਤੀ ਨੇ ਕੀਤਾ ਸਿਰਫ਼ 20 ਹਜ਼ਾਰ 'ਚ ਵਿਆਹ, ਸ਼ੋਸ਼ਲ ਮੀਡੀਆ ਤੇ ਹੋ ਰਹੀ ਸ਼ਲਾਘਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਮ ਤੌਰ 'ਤੇ ਸ਼ਾਦੀਆਂ ਵਿਚ ਲੱਖਾਂ ਦਾ ਖਰਚ ਹੋ ਜਾਂਦਾ ਹੈ ਪਰ ਪਾਕਿਸਤਾਨ ਦੇ ਇਕ ਸ਼ਖਸ ਨੇ ਸਿਰਫ਼ 20 ਹਜ਼ਾਰ ਪਾਕਿਸਤਾਨੀ ਰੁਪਏ (10 ਹਜ਼ਾਰ ਭਾਰਤੀ ਰੁਪਏ) ਵਿਚ...

Pak man wedding with a budget of just Rs 20,000

ਲਾਹੌਰ : (ਪੀਟੀਆਈ) ਆਮ ਤੌਰ 'ਤੇ ਸ਼ਾਦੀਆਂ ਵਿਚ ਲੱਖਾਂ ਦਾ ਖਰਚ ਹੋ ਜਾਂਦਾ ਹੈ ਪਰ ਪਾਕਿਸਤਾਨ ਦੇ ਇਕ ਸ਼ਖਸ ਨੇ ਸਿਰਫ਼ 20 ਹਜ਼ਾਰ ਪਾਕਿਸਤਾਨੀ ਰੁਪਏ (10 ਹਜ਼ਾਰ ਭਾਰਤੀ ਰੁਪਏ) ਵਿਚ ਅਪਣਾ ਵਿਆਹ ਕਰਾ ਕੇ ਮਿਸਾਲ ਪੇਸ਼ ਕੀਤੀ ਹੈ।

ਫੋਟੋਗ੍ਰਾਫ਼ਰ ਰਿਜ਼ਵਾਨ ਦੇ ਇਸ ਬੇਹੱਦ ਹੀ ਸਸਤੇ ਵਿਆਹ ਵਿਚ ਕਮਾਲ ਦੀ ਗੱਲ ਇਹ ਰਹੀ ਕਿ ਇਸ ਵਿਚ ਸਾਰੇ ਸ਼ਾਹੀ ਪਕਵਾਨ ਪਰੋਸੇ ਗਏ। ਵਿਆਹ ਦੀ ਜਾਣਕਾਰੀ ਰਿਜ਼ਵਾਨ ਨੇ ਟਵਿਟਰ 'ਤੇ ਇਕ ਪੋਸਟ ਦੇ ਜ਼ਰੀ ਦਿਤੀ। ਫਿਰ ਤਾਂ ਉਨ੍ਹਾਂ ਦੀ ਤਰੀਫ਼ ਕਰਨ ਵਾਲਿਆਂ ਦੀ ਭੀੜ ਹੀ ਲੱਗ ਗਈ। 

ਟਵੀਟ ਵਿਚ ਰਿਜ਼ਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਇਨ੍ਹੇ ਸਸਤੇ ਪ੍ਰਬੰਧ ਵਿਚ ਮਹਿਮਾਨਾਂ ਦੀ ਪੂਰੀ ਖਾਤਰਦਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਵਿਚ ਸਾਰਿਆਂ ਨੂੰ ਨਾ ਸੱਦਕੇ ਸਿਰਫ਼ 25 ਨੇੜਲੇ ਰਿਸ਼ਤੇਦਾਰਾਂ ਨੂੰ ਸੱਦਾ ਦਿਤਾ ਗਿਆ ਸੀ।

ਇਹਨਾਂ ਮਹਿਮਾਨਾਂ ਲਈ ਇਲੈਕਸ਼ਨ ਕਮੇਟੀ ਤੋਂ ਕੁਰਸੀਆਂ ਉਧਾਰ ਲਈ ਗਈਆਂ। ਚਿਕਨ ਟਿੱਕਾ, ਸੀਖ ਕਬਾਬ,  ਸਟ੍ਰਾਬੇਰੀਜ਼ ਅਤੇ ਭਟੂਰੇ ਛੋਲੇ, ਹਲਵਾ ਵਰਗੇ ਪਕਵਾਨ ਉਨ੍ਹਾਂ ਦੇ ਦੋਸਤਾਂ ਨੇ ਮਿਲ ਕੇ ਬਣਾਏ ਸਨ। 

ਇਸ ਤੋਂ ਇਲਾਵਾ ਵਿਆਹ ਕਿਸੇ ਹਾਲ ਵਿਚ ਕਰਨ ਦੀ ਥਾਂ ਘਰ ਦੀ ਛੱਤ 'ਤੇ ਕੀਤਾ ਗਿਆ ਜਿਸ ਨੂੰ ਰਿਜ਼ਵਾਨ ਦੇ ਪਿਤਾ ਨੇ ਸਜਾਇਆ। ਰਿਜ਼ਵਾਨ ਨੇ ਮਹਿੰਗੇ ਕਪੜੇ ਖਰੀਦਣ 'ਤੇ ਕਿਸੇ ਤਰ੍ਹਾਂ ਦਾ ਖਰਚ ਠੀਕ ਨਹੀਂ ਸਮਝਿਆ। ਰਿਜ਼ਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਕੀ ਸਮਾਂ, ਪੈਸੇ ਅਤੇ ਖਾਣ ਦੀ ਬਰਬਾਦੀ ਵੀ ਨਹੀਂ ਹੋਵੇ ਅਤੇ ਉਨ੍ਹਾਂ ਨੂੰ ਪਸੰਦ ਦੇ ਵਿਆਹ ਦਾ ਸੁਕੂਨ ਵੀ ਰਹੇ।

ਆਮ ਤੌਰ 'ਤੇ ਸ਼ਾਦੀਆਂ ਵਿਚ ਬਹੁਤ ਤਾਮ ਝਾਮ ਅਤੇ ਖਰਚਾ ਹੁੰਦਾ ਹੈ ਅਤੇ ਇਸ ਦੇ ਬਾਵਜੂਦ ਕਈ ਮਹਿਮਾਨ ਖਾਤਰਦਾਰੀ ਵਿਚ ਕਮੀ ਕੱਢ ਕੇ ਚਲੇ ਜਾਂਦੇ ਹਨ। ਅਜਿਹੇ ਵਿਚ ਰਿਜ਼ਵਾਨ ਦੇ ਇਸ ਕਦਮ ਦੀ ਲੋਕ ਜੱਮ ਕੇ ਤਾਰੀਫ਼ ਕਰ ਰਹੇ ਹਨ।

Related Stories