ਕਵਿਤਾਵਾਂ
ਲੁੱਟ ਖਸੁੱਟ : ਪੰਜਾਬ ਨੂੰ ਲੁੱਟ ਕੇ ਇਹ ਨੇਤਾ, ਰੋਜ਼ ਦਲ ਬਦਲੀਆਂ ਕਰ ਰਹੇ ਮੀਆਂ।
ਆਪ ਸਰਕਾਰ ਦੇ ਸਿਕੰਜੇ ਤੋਂ ਬਚਣ ਲਈ, ਭਾਜਪਾ ਵਿਚ ਵੜ ਰਹੇ ਮੀਆਂ...
ਨਜ਼ਰੋਂ ਇੰਝ ਡਿੱਗੇ: ਨਜ਼ਰੋਂ ਇੰਝ ਡਿੱੱਗੇ ਜਿਵੇਂ ਡਿਗਦੇ ਸ਼ੇਅਰ ਅਡਾਨੀ ਦੇ, ਸ਼ਰਾਫ਼ਤ ਦੀ ਲੋਈ ਅੰਦਰ ਲੁਕੇ ਸੀ ਅੰਸ਼ ਸੈਤਾਨੀ ਦੇ।
ਬਾਜ਼ਾਰ ਵਰਗੀ ਸੋਚਣੀ ਹੈ ਸਭ ਪੈਸੇ ਨਾਲ ਤੈਅ ਹੁੰਦੀ, ਸਾਡੀ ਕੀਮਤ ਲਗਾ ਰਹੇ ਨੇ ਬੰਦੇ ਯਾਰ ਦੁਆਨੀ ਦੇ।
ਕੌੜਾ ਸੱਚ: ਕਈਆਂ ਨੂੰ ਸੱਚ ਕੌੜਾ ਲਗਦਾ, ਕਈਆਂ ਨੂੰ ਲਗਦਾ ਜ਼ਹਿਰ ਬੇਲੀ..
ਚੰਡੀਗੜ੍ਹ ਦਾ ਰੌਲਾ ਮੁਕਦਾ ਨਾ, ਆਖਾਂ ਕਿਸ ਦਾ ਇਸ ਨੂੰ ਸ਼ਹਿਰ ਬੇਲੀ।
ਪੈਰੋਲ ਦਾ ਹੱਕਦਾਰ: ਹੁੰਦੇ ‘ਹੱਥ’ ਸਰਕਾਰਾਂ ਦੇ ਬਹੁਤ ਲੰਮੇ, ਨਿਆਂ-ਪ੍ਰਣਾਲੀ ਨੂੰ ਦਿੰਦੇ ਨੇ ਰੋਲ ਮੀਆਂ...
‘ਕਾਰੇ’ ਕਰੇ ਕੋਈ ਭਾਵੇਂ ਮੁਸ਼ਟੰਡਿਆਂ ਦੇ, ‘ਬਾਬਾ-ਵਾਦ’ ਦੇ ਨਾਲ ਹੀ ਤੋਲ ਮੀਆਂ।
ਪੈਰੋਲ ਦਾ ਹੱਕਦਾਰ? ‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ, ਮਿਲ ਜਾਂਦੀ ਐ ਉਹਨੂੰ ‘ਪੈਰੋਲ’ ਮੀਆਂ!
ਵੱਜ ਰਿਹਾ ਅਨਿਆਂ ਦਾ ਢੋਲ ਮੀਆਂ। ‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ,
ਗ਼ੁਲਾਮੀ: ਰਾਜ ਸਿੱਖਾਂ ਤੋਂ ਖੋਹ ਲਿਆ ਦਿੱਲੀ ਨੇ, ਸਿੱਖਾਂ ਨੂੰ ਦਿਤੀ ਗ਼ੁਲਾਮੀ...
ਚੰਡੀਗੜ੍ਹ ਵੀ ਖੋਹ ਲਿਆ ਸਿੱਖਾਂ ਤੋਂ, ਨਾਲੇ ਖੋਹ ਲਿਆ ਪਾਣੀ।
ਕਾਲੇ ਨਾਗ: ਸਾਰਾ ਦੇਸ਼ ਹੀ ਵੇਚ ਦਿਤਾ ਸਰਮਾਏਦਾਰਾਂ ਨੇ, ਸੜਕਾਂ ਉੱਤੇ ਰੁਲਦੇ ਗ਼ਰੀਬ ਹਜ਼ਾਰਾਂ ਨੇ।
ਚਿੱਟੇ ਕੁੜਤੇ ਹੇਠਾਂ ਕਾਲੇ ਨਾਗ ਜ਼ਹਿਰੀਲੇ ਨੇ, ਮੂੰਹ ਦੇ ਬਹੁਤੇ ਮਿੱਠੇ ਅੰਦਰੋਂ ਰਖਦੇ ਖਾਰਾਂ ਨੇ...
ਪੇਸ਼ ਲੱਧੀ ਦੇ ਆਈਆਂ: ਵੱਖੋ ਵਖਰੇ ਫੱਟੇ ਲਾ ਤੁਰੇ ਫਿਰਦੇ, ਰਾਖੇ ਪੰਥ ਦੇ ਖ਼ੁਦ ਨੂੰ ਹੀ ਦਸਦੇ ਨੇ।
ਆਪੋ ਵਿਚ ਫੁੰਕਾਰਦੇ ਰਹਿਣ ਸਾਰੇ, ‘ਏਕੇ’ ਕੋਲੋਂ ਤਾਂ ਦੂਰ ਹੀ ਨਸਦੇ ਨੇ।
ਘਪਲੇ ਤੇ ਘਪਲਾ! ਹਰ ਮਹਿਕਮੇ ਦੀ ਬਣਿਆ ਗੁਲਜ਼ਾਰ ਘਪਲਾ।
ਘਪਲੇ ਅੰਦਰ ਹੀ ਪਈਆਂ ਅਮਾਨਤਾਂ ਨੇ, ਤੇ ਬਾਹਰ ਖੜਾ ਹੈ ਪਹਿਰੇਦਾਰ ਘਪਲਾ
ਚਾਇਨਾ ਡੋਰ: ਕਾਤਲ ਇਕ ਡੋਰ ਹੈ ਫਿਰਦੀ, ਜੋ ਕਿਸ ਦੀ ਨਾ ਗ਼ੌਰ ਹੈ ਕਰਦੀ।
ਗਲੇ ਨੂੰ ਛੁਰੀ ਵਾਂਗ ਹੈ ਚਰਦੀ, ਨਹੀਂਉ ਇਹ ਕਿਸੇ ਤੋਂ ਡਰਦੀੇ।