ਕਵਿਤਾਵਾਂ
ਪਖੰਡਵਾਦ : ਇਕ ਨਵਾਂ ਹੀ ਧਰਮ ਬਣਾਈ ਬੈਠੇ, ਵੇਖੋ ਲੋਕਾਂ ਨੂੰ ਕਿਵੇਂ ਭਰਮਾਈ ਬੈਠੇ।
ਡੇਰਾਵਾਦ ਨਹੀਂ ਪੰਜਾਬ ’ਚੋਂ ਮੁਕ ਸਕਦਾ, ਪੈਰੋਕਾਰ ਨੇ ਜਾਲ ਵਿਛਾਈ ਬੈਠੇ।
ਪੰਜਾਲੀ ਬਨਾਮ ਪੰਜੌਲੀਏ! ਬੋਲੀ ਬੋਲਦੇ ਰਹਿਣ ਕਈ ਮਾਲਕਾਂ ਦੀ, ਨਿੱਜੀ ਗ਼ਰਜ਼ਾਂ ਨੂੰ ਜਿਹੜੇ ਪਿਆਰਦੇ ਨੇ।
ਅੱਖ ਜਿਨ੍ਹਾਂ ਦੀ ਟਿਕਟਾਂ ਜਾਂ ਕੁਰਸੀਆਂ ’ਤੇ, ਭਾਸ਼ਣ ਕਰਦੇ ਉਹ ‘ਝੱਲ’ ਖਿਲਾਰਦੇ ਨੇ।
ਉਧਾਲੀ ਬੁੱਢੇ ਲੀਡਰਾਂ : ਖ਼ਰਚ ਹੋਇਆ ਨਾ ਪੈਸਾ ਪੜ੍ਹਾਈ ਅਤੇ ਬਿਮਾਰੀਆਂ ਉਤੇ, ਪੂੰਜੀ ਸਰਕਾਰਾਂ ਦੀ ਡੇਰਿਆਂ ਨੂੰ ਬੜੀ ਹੀ ਦਾਨ ਹੋਈ
ਭਾਸ਼ਣ ਲੀਡਰਾਂ ਦੇ, ਰੈਲੀ ਲੋਕਾਂ ਦੀ ਪੁੱਗਤ ਚਮਚਿਆਂ ਦੀ, ਕੰਮ ਵਾਲਿਆਂ ਨੂੰ ਪਿੱਛੇ ਹਟਾ ਕੇ ਚਾਪਲੂਸੀ ਪ੍ਰਧਾਨ ਹੋਈ
ਜੇਕਰ ਹਵਾਰੇ ਵਰਗੇ ਜੇਲ੍ਹੀਂ ਤਾੜੇ ਨਾ ਹੁੰਦੇ: ਧਰਮ ਦੇ ਨਾਂ ’ਤੇ ਥਾਂ-ਥਾਂ ਇਦਾਂ ਪਾੜੇ ਨਾ ਹੁੰਦੇ...
ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰੇ ਨਾ ਹੁੰਦੇ।
ਲੁੱਟ ਖਸੁੱਟ : ਪੰਜਾਬ ਨੂੰ ਲੁੱਟ ਕੇ ਇਹ ਨੇਤਾ, ਰੋਜ਼ ਦਲ ਬਦਲੀਆਂ ਕਰ ਰਹੇ ਮੀਆਂ।
ਆਪ ਸਰਕਾਰ ਦੇ ਸਿਕੰਜੇ ਤੋਂ ਬਚਣ ਲਈ, ਭਾਜਪਾ ਵਿਚ ਵੜ ਰਹੇ ਮੀਆਂ...
ਨਜ਼ਰੋਂ ਇੰਝ ਡਿੱਗੇ: ਨਜ਼ਰੋਂ ਇੰਝ ਡਿੱੱਗੇ ਜਿਵੇਂ ਡਿਗਦੇ ਸ਼ੇਅਰ ਅਡਾਨੀ ਦੇ, ਸ਼ਰਾਫ਼ਤ ਦੀ ਲੋਈ ਅੰਦਰ ਲੁਕੇ ਸੀ ਅੰਸ਼ ਸੈਤਾਨੀ ਦੇ।
ਬਾਜ਼ਾਰ ਵਰਗੀ ਸੋਚਣੀ ਹੈ ਸਭ ਪੈਸੇ ਨਾਲ ਤੈਅ ਹੁੰਦੀ, ਸਾਡੀ ਕੀਮਤ ਲਗਾ ਰਹੇ ਨੇ ਬੰਦੇ ਯਾਰ ਦੁਆਨੀ ਦੇ।
ਕੌੜਾ ਸੱਚ: ਕਈਆਂ ਨੂੰ ਸੱਚ ਕੌੜਾ ਲਗਦਾ, ਕਈਆਂ ਨੂੰ ਲਗਦਾ ਜ਼ਹਿਰ ਬੇਲੀ..
ਚੰਡੀਗੜ੍ਹ ਦਾ ਰੌਲਾ ਮੁਕਦਾ ਨਾ, ਆਖਾਂ ਕਿਸ ਦਾ ਇਸ ਨੂੰ ਸ਼ਹਿਰ ਬੇਲੀ।
ਪੈਰੋਲ ਦਾ ਹੱਕਦਾਰ: ਹੁੰਦੇ ‘ਹੱਥ’ ਸਰਕਾਰਾਂ ਦੇ ਬਹੁਤ ਲੰਮੇ, ਨਿਆਂ-ਪ੍ਰਣਾਲੀ ਨੂੰ ਦਿੰਦੇ ਨੇ ਰੋਲ ਮੀਆਂ...
‘ਕਾਰੇ’ ਕਰੇ ਕੋਈ ਭਾਵੇਂ ਮੁਸ਼ਟੰਡਿਆਂ ਦੇ, ‘ਬਾਬਾ-ਵਾਦ’ ਦੇ ਨਾਲ ਹੀ ਤੋਲ ਮੀਆਂ।
ਪੈਰੋਲ ਦਾ ਹੱਕਦਾਰ? ‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ, ਮਿਲ ਜਾਂਦੀ ਐ ਉਹਨੂੰ ‘ਪੈਰੋਲ’ ਮੀਆਂ!
ਵੱਜ ਰਿਹਾ ਅਨਿਆਂ ਦਾ ਢੋਲ ਮੀਆਂ। ‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ,
ਗ਼ੁਲਾਮੀ: ਰਾਜ ਸਿੱਖਾਂ ਤੋਂ ਖੋਹ ਲਿਆ ਦਿੱਲੀ ਨੇ, ਸਿੱਖਾਂ ਨੂੰ ਦਿਤੀ ਗ਼ੁਲਾਮੀ...
ਚੰਡੀਗੜ੍ਹ ਵੀ ਖੋਹ ਲਿਆ ਸਿੱਖਾਂ ਤੋਂ, ਨਾਲੇ ਖੋਹ ਲਿਆ ਪਾਣੀ।