ਕਵਿਤਾਵਾਂ
ਦਰਦ ਗ਼ਰੀਬਾਂ ਦੇ: ਛੱਡ ਕੇ ਗੀਤ ਮੁਹੱਬਤਾਂ ਦੇ ਲਿਖ ਦਰਦ ਗ਼ਰੀਬਾਂ ਦੇ, ਕਲਮ ਦੇ ਰਾਹੀਂ ਹਾਲਾਤ ਦਸ ਹੁਣ ਬਦਨਸੀਬਾਂ ਦੇ...
ਸਾੜ ਕੇ ਪਿੰਡੇ ਧੁੱਪੇ ਮੁੜ੍ਹਕੇ ਵਿਚ ਨਹਾਉਂਦੇ ਜੋ, ਦਸਦਾ ਹਾਂ ਕਿੱਸੇ ਕਿਰਤ ਤੇ ਤਾਲੂ ਲੱਗੀਆਂ ਜੀਭਾਂ ਦੇ
ਬੰਦੀ ਸਿੰਘਾਂ ਦੀ ਰਿਹਾਈ: ਬੰਦੀ ਸਿੰਘਾਂ ਨੂੰ ਰਿਹਾਈ ਕਦੋਂ ਮਿਲੂਗੀ ਹਜ਼ੂਰ, ਗੌਰ ਇਸ ਮਸਲੇ ’ਤੇ ਕਰਿਉ ਜ਼ਰੂਰ।
ਸਾਧਾਂ ਢੋਂਗੀਆਂ ਨੂੰ ਨਿੱਤ ਹੀ ਪੈਰੋਲ ਮਿਲਦੀ, ਸਿੰਘਾਂ ਨਾਲ ਹੁੰਦਾ ਬੜਾ ਮਾੜਾ ਦਸਤੂਰ...
ਕਲਮ ਦੀ ਝਾਤ 'ਚੋਂ: ਘਰੋਂ ਕੱਢ ਕੇ ਮਾਂ-ਬਾਪ ਨੂੰ ਗਾਲਾਂ, ਕਈ ਵੇਖੇ ਨੇ ਮੰਦਰਾਂ, ਮਸਜਿਦਾਂ, ਗੁਰੂਘਰਾਂ ਵਿਚ ਖਾਂਦੇ ਧੱਕੇ...
ਬਰਕਤ ਜਾਂ ਤਰੱਕੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜੇ ਘਰ ਦੇ ਚਾਰ ਜੀਅ ਬੈਠਦੇ ਨਹੀਂ ਰਲ ਕੇ,
ਸੱਚ ਨੂੰ ਜੁਰਮਾਨੇ: ਮੁੱਢ ਤੋਂ ਚਲਦੀ ਆਈ ਰੀਤ, ਹੋਈਆਂ ਜ਼ਮੀਰਾਂ ਸਸਤੀਆਂ ਨੇ...
ਦੂਜਿਆਂ ਦੀਆਂ ਖਿੱਚ ਕੇ ਲੱਤਾਂ, ਖ਼ੁਦ ਨੂੰ ਬੁੱਧੀਜੀਵੀ ਕਹਾਉਂਦੇ ਨੇ।
ਇਕੱਠ ਦੁਰਕਾਰਿਆਂ ਦਾ! ਝੰਡੇ ਵਿਚ ਡੰਡਾ ਅਸੀਂ ਫਸਾਉਣ ਜੋਗੇ ਹੋ ਗਏ...
ਰੈਲੀਆਂ ’ਚ ਮੂਹਰੇ ਨਾਹਰੇ ਲਾਉਣ ਜੋਗੇ ਹੋ ਗਏ।
ਸੁਣਿਉ ਜ਼ਰਾ: ਚਾਈਨਾ ਡੋਰ ਨਾ ਰੁਕਦੀ ਬੇਲੀ, ਨਸ਼ਿਆਂ ਦੀ ਗੱਲ ਵੱਡੀ ਏ...
ਮਗਰਮੱਛ ਸੀ ਕਹਿੰਦੇ ਫੜਨੇ, ਹਾਲੇ ਫੜੀ ਗਈ ਨਾ ਡੱਡੀ ਏ।
ਸਵੈਟਰ: ਸਿਤਾਰਿਆਂ ਵਾਲਾ ਸਵੈਟਰ ਮਾਸੀ ਘਲਿਆ, ਪਾ ਕੇ ਮੈਂ ਦੋਸਤਾਂ ਦੇ ਸੰਗ ਖੇਡਣ ਚਲਿਆ...
ਦੋਸਤ ਮੇਰੇ ਦੇਖ ਦੇਖ ਕੇ ਹੋਣ ਹੈਰਾਨ, ਕਹਿੰਦੇ ਕਿੰਨੀ ਤੈਨੂੰ ਫਬਦੀ ਇਹ ਹੈ ਯਾਰ।
ਗੁਜਰੀ ਦੇ ਪੋਤੇ: ਸੂਬੇ ਦੀ ਕਚਹਿਰੀ ਜਿੱਥੇ, ਲਾਲਾਂ ਨੂੰ ਸੀ ਪੇਸ਼ ਕੀਤਾ, ਤੰਗ ਜਿਹੀ ਬਾਰੀ ਜਿਥੋਂ, ਲੰਘ ਪ੍ਰਵੇਸ਼ ਕੀਤਾ...
ਸਿਰ ਨੀ ਝੁਕਾਏ ਉਹਨਾਂ, ਪੈਰ ਪਹਿਲਾਂ ਰਖਿਆ। ਤੇਰੀ ਈਨ ਨਹੀਂ ਮੰਨਦੀ, ਇਸ਼ਾਰੇ ਨਾਲ ਦਸਿਆ।
ਲਾਲਚ: ਚਾਕਲੇਟ, ਚਿਪਸ ਦੇ ਲਾਲਚ ’ਚ ਕਦੇ ਨਾ ਆਈਏ, ਕਿਸੇ ਵੀ ਅਣਜਾਣ ਬੰਦੇ ਨਾਲ, ਬੱਚਿਉ ਕਿਸੇ ਪਾਸੇ ਨਾ ਜਾਈਏ...
ਖ਼ਤਰਾ ਜੇਕਰ ਮਹਿਸੂਸ ਹੋਵੇ ਤਾਂ ਸੁਰੱਖਿਅਤ ਥਾਂ ਦੇ ਉੱਤੇ ਜਾਈਏ। ਬਿਨਾਂ ਸਮਾਂ ਵਿਅਰਥ ਕੀਤੇ, ਮਦਦ ਲਈ ਪੁਕਾਰ ਲਗਾਈਏ।
ਆਦਮੀ: ਬੋਤਲਾਂ ਵਿਚ ਬੰਦ ਹੋ ਕੇ ਰਹਿ ਰਿਹਾ ਹੈ ਆਦਮੀ, ਬਿਲਕੁਲ ਹੀ ਢੇਰੀ ਢਾਅ ਕੇ ਬਹਿ ਰਿਹਾ ਹੈ ਆਦਮੀ...
ਹਿੰਮਤ ਨਾ ਰਹੀ ਕਰੇ ਹਰ ਜ਼ੁਲਮ ਦਾ ਇਹ ਟਾਕਰਾ, ਆਪੇ ਚੁੱਪ ਚਪੀਤਾ ਦੁਖੜੇ ਸਹਿ ਰਿਹਾ ਹੈ ਆਦਮੀ।