'ਰੋਜ਼ਾਨਾ ਸਪੋਕਸਮੈਨ' ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਦੀ ਅੰਮ੍ਰਿਤਸਰ ਦੀ ਨਿਜੀ ਫੇਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਅਪਣੀ ਨਿੱਜੀ ਫੇਰੀ ਤੇ ਕਲ ਅੰਮ੍ਰਿਤਸਰ ਆਏ.............

Looking at the model of Darbar Sahib in Plaza

ਅੰਮ੍ਰਿਤਸਰ, : ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਅਪਣੀ ਨਿੱਜੀ ਫੇਰੀ ਤੇ ਕਲ ਅੰਮ੍ਰਿਤਸਰ ਆਏ। ਉਨ੍ਹਾਂ ਅੰਮ੍ਰਿਤਸਰ ਸ਼ਹਿਰ 'ਚ ਅਪਣੇ ਬਚਪਨ ਦੇ ਬਤੀਤ ਕੀਤੇ ਦਿਨਾਂ ਨੂੰ ਯਾਦ ਕਰਦਿਆਂ ਸ਼ਹਿਰ ਦੇ ਮਹੱਤਵਪੂਰਨ ਇਲਾਕਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਪਣੀ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦਾ ਵੀ ਬਰੀਕੀ ਨਾਲ ਨਿਰੀਖਣ ਕੀਤਾ। ਸ. ਜੋਗਿੰਦਰ ਸਿੰਘ ਨੇ ਦਸਿਆ ਕਿ ਜਦ ਉਨ੍ਹਾਂ ਦੇ ਪੁਰਖੇ ਭਾਰਤ-ਪਾਕਿ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆਏ ਸਨ ਤਾਂ ਉਨ੍ਹਾਂ ਪਹਿਲੀ ਪਨਾਹ ਅੰਮ੍ਰਿਤਸਰ ਵਿਖੇ ਹੀ ਲਈ ਸੀ।

ਉਨ੍ਹਾਂ ਕਰੀਬ ਡੇਢ ਸਾਲ ਤਕ ਅੰਮ੍ਰਿਤਸਰ ਵਿਚਲੀ ਮਾਹਣਾ ਸਿੰਘ ਰੋਡ 'ਤੇ ਸਥਿਤ ਇਕ ਸਕੂਲ 'ਚ ਮੁਢਲੀ ਸਿਖਿਆ ਵੀ ਪ੍ਰਾਪਤ ਕੀਤੀ।  ਉਨ੍ਹਾਂ ਦਸਿਆ ਕਿ ਉਹ ਅਪਣੇ ਨਾਨਾ ਜੀ ਨਾਲ ਅਕਸਰ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਆ ਜਾਂਦੇ ਸਨ ਤੇ ਘੰਟਿਆਂਬੱਧੀ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਂ ਬਤੀਤ ਕਰਦੇ ਸਨ। ਸ. ਜੋਗਿੰਦਰ ਸਿੰਘ ਦੀ ਅੰਮ੍ਰਿਤਸਰ ਨਾਲ ਦਿਲੀ ਸਾਂਝ ਦਾ ਅੰਦਾਜ਼ਾ ਇਸ ਗਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਅਨੇਕਾਂ ਦੁਕਾਨਾਂ ਤੇ ਬਾਜ਼ਾਰਾਂ ਦਾ ਨਾਮ ਲੈ ਕੇ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਸ੍ਰੀ ਦਰਬਾਰ ਸਾਹਿਬ ਪਲਾਜ਼ਾ ਬਾਰੇ ਵੱਖ-ਵੱਖ ਅਖ਼ਬਾਰਾਂ ਵਿਚ ਛੱਪ ਰਹੀਆਂ ਖ਼ਬਰਾ ਤੋਂ ਬਾਅਦ ਆਪ ਅਨੇਕਾਂ ਜਗ੍ਹਾ ਤੋਂ ਪਲਾਜ਼ਾ ਦੇਖਿਆ ਤੇ ਬੇਹੱਦ ਖ਼ਰਾਬ ਕਾਰੀਗਰੀ ਵੇਖ ਕੇ ਦੁਖ ਪ੍ਰਗਟ ਕੀਤਾ। ਸ. ਜੋਗਿੰਦਰ ਸਿੰਘ ਨੇ ਪਲਾਜ਼ਾ ਵਿਚ ਚਲਦੀਆਂ ਫ਼ਿਲਮਾਂ ਬਾਰੇ ਪਲਾਜ਼ਾ ਦੇ ਬਾਹਰ ਹੀ ਜਾਣਕਾਰੀ ਹਾਸਲ ਕੀਤੀ ਅਤੇ ਦਸਿਆ ਕਿ ਅਨੰਦਪੁਰ ਸਾਹਿਬ ਵਿਚਲੇ ਵਿਰਾਸਤ-ਏ-ਖ਼ਾਲਸਾ ਦਾ ਉਨ੍ਹਾਂ ਕਿਵੇਂ ਸੁਪਨਾ ਦੇਖਿਆ ਸੀ ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਖ-ਵੱਖ ਦੇਸ਼ਾਂ ਦਾ ਦੌਰਾ ਵੀ ਕੀਤਾ ਸੀ ਪਰ ਸਿਆਸਤਦਾਨਾਂ ਦੀ ਜੀ ਹਜ਼ੂਰੀ ਨਾ ਕਰਨ ਕਾਰਨ ਉਨ੍ਹਾਂ ਨੂੰ ਪਿੱਛੇ ਕਰ ਕੇ ਉਹ ਅਜਿਹੇ ਲੋਕਾਂ ਨੂੰ ਅੱਗੇ ਲੈ ਆਏ

ਜਿਨ੍ਹਾਂ ਨੂੰ ਸਿੱਖੀ ਜਾਂ ਅਨੰਦਪੁਰ ਸਾਹਿਬ ਦੀ ਫਿਲਾਸ਼ਫੀ ਬਾਰੇ ਪਤਾ ਹੀ ਕੁੱਝ ਨਹੀਂ ਸੀ। ਉਨ੍ਹਾਂ ਦਸਿਆ ਕਿ ਹੁਣ ਉਹ ਇਹ ਸੁਪਨਾ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਗੁਰੂ ਨਾਨਕ ਸਾਹਿਬ ਦੇ ਅਸਲ ਫ਼ਲਸਫ਼ੇ ਤੋਂ ਜਾਣੂ ਕਰਵਾ ਕੇ ਪੂਰਾ ਕਰਨਗੇ। ਉਨ੍ਹਾਂ ਆਮ ਲੋਕਾਂ ਤੇ ਦੁਕਾਨਦਾਰਾਂ ਨਾਲ ਵੀ ਮੁਲਾਕਾਤ ਕੀਤੀ। ਹਰ ਕੋਈ ਉਨ੍ਹਾਂ ਨੂੰ ਦੇਖ ਕੇ ਦੂਸਰੇ ਨੂੰ ਦਸ ਰਿਹਾ ਸੀ

ਕਿ ''ਇਹ ਉਹ ਸ੍ਰ ਜੋਗਿੰਦਰ ਸਿੰਘ ਹੈ ਜਿਸ ਨੇ ਪੁਜਾਰੀਆਂ ਦੇ ਕੁਹਾੜੇ ਦੀ ਪ੍ਰਵਾਹ ਕੀਤੇ ਬਗ਼ੈਰ ਸੱਚ ਦਾ ਪੱਲਾ ਫੜੀ ਰੱਖਣ ਦਾ ਫ਼ੈਸਲਾ ਕੀਤਾ ਤਾਕਿ ਕਿਤੇ ਧਰਮ ਨਾ ਹਾਰ ਜਾਏ। ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਦੁਕਾਨਦਾਰ ਉਨ੍ਹਾਂ ਵਲ ਇਸ਼ਾਰੇ ਕਰ ਕੇ ਕਹਿ ਰਹੇ ਸਨ ਕਿ ਧਰਮੀ ਜੀਊੜੇ ਅਜੇ ਵੀ ਸੱਚ ਦੀ ਜੋਤ ਜਗਦੀ ਰੱਖਣ ਲਈ ਜੂਝਦੇ ਵੇਖਣੇ ਹੋਣ ਤਾਂ ਜੋਗਿੰਦਰ ਸਿੰਘ ਵਲ ਨਜ਼ਰ ਭਰ ਕੇ ਵੇਖ ਲਉ।''

Related Stories