ਸ਼੍ਰੋਮਣੀ ਕਮੇਟੀ ਗੁਰਦਵਾਰਾ ਗਿਆਨ ਗੋਦੜੀ ਦਾ ਮੂਲ ਸਥਾਨ ਲੈਣ ਚ ਅਸਫ਼ਲ, ਕਰਤਾਰਪੁਰ ਦਾ ਲਾਂਘਾ ਕੀ ਲਵੇਗੀ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਕ ਪਾਸੇ ਪਾਕਿਸਤਾਨ ਵਿਚ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕਰਦੀ ਹੈ.......

Gurudwara Gyan Godri Sahib

ਤਰਨਤਾਰਨ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਕ ਪਾਸੇ ਪਾਕਿਸਤਾਨ ਵਿਚ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕਰਦੀ ਹੈ ਤੇ ਦੂਜੇ ਪਾਸੇ ਭਾਰਤ ਵਿਚ ਹੀ ਸਥਿਤ ਗੁਰਦਵਾਰਾ ਗਿਆਨ ਗੋਦੜੀ ਦਾ ਮੂਲ ਸਥਾਨ ਲੈਣ ਵਿਚ ਅਸਫ਼ਲ ਰਹੀ ਹੈ। ਹਾਲਾਂਕਿ ਇਸ ਲਈ ਲੰਮੇ ਸਮੇਂ ਤੋਂ ਕਮੇਟੀ ਹੀ ਨਹੀਂ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਯਤਨ ਕਰ ਚੁਕੀਆਂ ਹਨ। 

ਗੁਰਦਵਾਰਾ ਗਿਆਨ ਗੋਦੜੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਨੇ ਇਕ 9 ਮੈਂਬਰੀ ਕਮੇਟੀ ਬਣਾਈ ਸੀ ਜਿਸ ਵਿਚ ਰਾਜ ਸਭਾ ਦੇ ਮਂੈਬਰ ਸ. ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਪ੍ਰਧਾਨ, ਦਿੱਲੀ ਕਮੇਟੀ ਪ੍ਰਧਾਨ ਸਮੇਤ ਨਿਰਮਲੇ , ਉਦਾਸੀ ਅਤੇ ਉਤਰਾਖੰਡ ਦੇ ਵਿਧਾਇਕ ਹਰਭਜਨ ਸਿੰਘ ਚੀਮਾ ਨੂੰ ਸ਼ਾਮਲ ਕੀਤਾ ਗਿਆ ਸੀ। ਲਗਭਗ 1 ਸਾਲ ਬੀਤ ਜਾਣ ਦੇ ਬਾਅਦ ਹਾਲੇ ਵੀ ਕਮੇਟੀ ਕੋਈ ਕਾਰਗੁਜ਼ਾਰੀ ਨਹੀਂ ਦਿਖਾ ਸਕੀ। ਉਤਰਾਖੰਡ ਸਰਕਾਰ ਇਸ ਮਾਮਲੇ 'ਤੇ ਸਿਰਫ਼ ਗੱਲਾਂ ਹੀ ਬਣਾ ਰਹੀ ਹੈ।

ਕੋਈ ਅਜਿਹਾ ਕੰਮ ਨਹੀਂ ਹੋ ਰਿਹਾ ਜਿਸ ਤੋਂ ਬਾਅਦ ਕਿਹਾ ਜਾ ਸਕੇ ਕਿ ਸਰਕਾਰ ਇਸ ਮਾਮਲੇ 'ਤੇ ਸੁਹਿਰਦਤਾ ਨਾਲ ਯਤਨ ਕਰ ਰਹੀ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਦੇ ਕੋਆਰਡੀਨੇਟਰ ਬਿਜੈ ਸਿੰਘ ਬਾਦੀਆਂ ਨੇ ਦਸਿਆ ਕਿ ਕਮੇਟੀ ਦੀਆਂ ਮੀਟਿੰਗਾਂ ਮੁੱਖ ਮੰਤਰੀ ਨਾਲ ਹੋ ਚੁਕੀਆਂ ਹਨ। ਪ੍ਰਸ਼ਾਸਨ ਸਾਨੂੰ ਹਟਵੀ ਥਾਂ  ਦੇਣ ਲਈ ਤਿਆਰ ਹੈ ਪਰ ਅਸੀ ਗੰਗਾ ਕਿਨਾਰੇ ਅਤੇ ਮੂਲ ਸਥਾਨ 'ਤੇ ਹੀ ਅਸਥਾਨ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਜਲਦ ਹੀ ਸਾਨੂੰ ਥਾਂ ਮਿਲ ਜਾਵੇਗੀ।

Related Stories