ਜਥੇਦਾਰ ਗੁਰਬਚਨ ਸਿੰਘ ਪੂਰਾ ਸੱਚ ਬਿਆਨ ਕਰ ਕੇ ਸੁਰਖ਼ਰੂ ਹੋਣਾ ਚਾਹੁਣਗੇ ਜਾਂ...

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੂਰ ਦ੍ਰਿਸ਼ਟੀ ਵਾਲੇ ਸਿੱਖ ਹਲਕੇ ਉਨ੍ਹਾਂ ਤੋਂ ਅੰਤਮ ਸਮੇਂ ਤਾਂ ਪੂਰੇ ਸੱਚ ਦੀ ਆਸ ਜ਼ਰੂਰ ਰਖਦੇ ਹਨ.......

Giani Gurbachan Singh

ਚੰਡੀਗੜ੍ਹ : 'ਜਥੇਦਾਰੀ' ਤੋਂ ਅਸਤੀਫ਼ਾ ਦੇਣ ਵਾਲੇ ਗਿ. ਗੁਰਬਚਨ ਸਿੰਘ ਨੇ 'ਛੇਕੂਨਾਮੇ' ਜਾਰੀ ਕਰ ਕੇ ਇਕ ਰੀਕਾਰਡ ਕਾਇਮ ਕਰ ਦਿਤਾ ਹੋਇਆ ਸੀ। ਇਸ ਤੋਂ ਇਲਾਵਾ ਉਹ ਸਿੱਖ ਇਤਿਹਾਸ ਦੇ ਪਹਿਲੇ ਜਥੇਦਾਰ ਹਨ ਜਿਸ ਨੇ  ਇਕ 'ਛੇਕੇ ਹੋਏ' ਸਿੱਖ ਨੂੰ ਆਪ ਫ਼ੋਨ ਕਰ ਕੇ ਕਿਹਾ ਕਿ ਬਤੌਰ ਜਥੇਦਾਰ, ਅਕਾਲ ਤਖ਼ਤ? ਉਹ ਨਿਝੱਕ ਹੋ ਕੇ ਕਹਿ ਸਕਦੇ ਹਨ ਕਿ ਉਸ ਵਿਰੁਧ ਜਾਰੀ ਕੀਤਾ ਗਿਆ 'ਹੁਕਮਨਾਮਾ' ਗ਼ਲਤ ਸੀ ਤੇ ਇਹ ਕੋਈ ਨਿਜੀ ਕਿੜ ਕੱਢਣ ਲਈ ਜਾਰੀ ਕੀਤਾ ਗਿਆ ਸੀ। 

ਇਸ ਤੋਂ ਇਲਾਵਾ ਸੌਦਾ ਸਾਧ ਦਾ ਜਿਹੜਾ ਮਾਮਲਾ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਗਿਆ ਤੇ ਅੰਤ ਉਨ੍ਹਾਂ ਕੋਲੋਂ ਪਦਵੀ ਖੁਹਾ ਕੇ ਰਿਹਾ, ਉਸ ਬਾਰੇ ਵੀ ਪੂਰਾ ਸੱਚ ਅਜੇ ਬਾਹਰ ਆਉਣਾ ਬਾਕੀ ਹੈ। ਅਜਿਹੀ ਹਾਲਤ ਵਿਚ ਜਥੇਦਾਰ ਗੁਰਬਚਨ ਸਿੰਘ ਦੇ ਅਪਣੇ ਭਲੇ ਦੀ ਗੱਲ ਇਹੀ ਹੈ ਕਿ 'ਛੇਕੂਨਾਮਿਆਂ' ਦਾ ਪੂਰਾ ਸੱਚ ਅਪਣੇ ਮੁਖਾਰਬਿੰਦ ਤੋਂ ਸੁਣਾ ਕੇ ਫ਼ਾਰਗ਼ ਹੋਣ। ਇਹ ਸਾਰੇ ਮਾਮਲੇ ਏਨੇ ਗੰਭੀਰ ਹਨ ਕਿ ਸੌ ਸਾਲ ਮਗਰੋਂ ਵੀ ਇਨ੍ਹਾਂ ਬਾਰੇ ਵਿਚਾਰ ਚਰਚਾ ਜ਼ਰੂਰ ਹੋਵੇਗੀ। ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਗਿ. ਗੁਰਬਚਨ ਸਿੰਘ ਦੀ ਚੁੱਪੀ ਉਨ੍ਹਾਂ ਨੂੰ ਬਰੀ ਨਹੀਂ ਕਰਵਾ ਸਕੇਗੀ ਸਗੋਂ ਹੋਰ ਵੱਡਾ ਦੋਸ਼ੀ ਬਦਾ ਕੇ ਪੇਸ਼ ਕਰੇਗੀ। 

ਪਰ ਜੇ ਉਹ ਸਹੁੰ ਚੁੱਕ ਕੇ ਪੂਰਾ ਸੱਚ ਇਸ ਵੇਲੇ ਬਿਆਨ ਕਰ ਦੇਣਗੇ ਤਾਂ ਇਸ ਸੱਚ ਦਾ ਬਹੁਤ ਸਰਾ ਫ਼ਾਇਦਾ ਵੀ ਉਨ੍ਹਾਂ ਨੂੰ ਮਿਲ ਸਕਦਾ ਹੈ। ਪੰਥਕ ਦ੍ਰਿਸ਼ਾਵਲੀ ਉਤੇ ਨਜ਼ਰ ਰੱਖਣ ਵਾਲੇ ਮਾਹਰਾਂ ਦਾ ਕਥਨ ਹੈ ਕਿ ਜਥੇਦਾਰ ਗੁਰਬਚਨ ਸਿੰਘ ਨੂੰ ਅਪਣੇ 'ਨੁਕਸਾਨ' ਦੀ ਵੀ ਅਤੇ ਪੁੱਤਰ ਦੇ ਸਿਆਸੀ ਭਵਿੱਖ ਬਾਰੇ ਲੋੜ ਤੋਂ ਵੱਧ ਚਿੰਤਾ ਕਰਨ ਦੀ ਬਜਾਏ, ਪੂਰਾ ਸੱਚ ਪੰਥ ਦੇ ਸਾਹਮਣੇ ਰੱਖ ਦੇਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਪ੍ਰਤੀ ਗੁੱਸਾ ਵੀ ਘਟੇਗਾ ਅਤੇ ਨਾਲ ਹੀ ਪੰਥ ਨੂੰ ਅਗਲੇ ਫ਼ੈਸਲੇ ਲੈਣ ਵੇਲੇ ਜਿਹੜੀਆਂ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ, ਉਨ੍ਹਾਂ ਬਾਰੇ ਸਾਰਾ ਗਿਆਨ ਵੀ ਮਿਲ ਜਾਏਗਾ। 

Related Stories