ਬਾਦਲ ਪਰਵਾਰ ਲਈ ਕਮਾਊ ਪੁੱਤ ਸਾਬਤ ਹੋ ਰਿਹੈ ਸ਼੍ਰੋਮਣੀ ਕਮੇਟੀ ਪ੍ਰਧਾਨ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਬਾਦਲ ਪਰਵਾਰ.........
ਬਰਨਾਲਾ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਬਾਦਲ ਪਰਵਾਰ ਦੀ ਸ਼ਮੂਲੀਅਤ ਪਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਬੁਰੀ ਤਰ੍ਹਾਂ ਰਾਜਨੀਤੀਕ ਸਾਖ ਗੁਆ ਚੁਕੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਪੰਥਕ ਹਿਤਾਂ ਦੀ ਦੁਹਾਈ ਦੇਣ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਅਪਣੇ ਡਿੱਗ ਗਏ ਰਾਜਨੀਤਕ ਗ੍ਰਾਫ਼ ਕਾਰਨ ਬੁਰੀ ਤਰ੍ਹਾਂ ਅਲੱਗ-ਥਲੱਗ ਪੈ ਚੁਕਾ ਹੈ।
ਭਾਵੇਂ ਇਸ ਦੀ ਭਰਪਾਈ ਨੂੰ ਲੈ ਕੇ ਕੋਈ ਹੋਰ ਚਾਰਾ ਨਾ ਮਿਲਦਾ ਦੇਖ ਹੁਣ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਕਮੇਟੀ ਰਾਹੀਂ ਲੋਕਾਂ ਵਿਚ ਵਿਚਰਨ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਿਹਾ ਹੈ। ਉਥੇ ਹੀ ਪੰਥਦਰਦੀਆਂ ਦਾ ਕਹਿਣਾ ਹੈ ਕਿ ਬਾਦਲ ਪਰਵਾਰ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਸੇ ਕਮਾਊ ਪੁੱਤ ਤੋਂ ਘੱਟ ਨਹੀਂ
ਜਿਨ੍ਹਾਂ ਨੂੰ ਬਾਦਲ ਪਰਵਾਰ ਵਲੋਂ ਬੰਦ ਲਿਫ਼ਾਫ਼ੇ ਵਿਚੋਂ ਕੱਢ ਕੇ ਦੂਜੀ ਵਾਰ ਪ੍ਰਧਾਨ ਥਾਪ ਦਿਤਾ ਜਿਸ ਰਾਹੀਂ ਅਕਾਲੀ ਦਲ ਅਪਣੀ ਸਾਖ ਨੂੰ ਬਚਾਉਣ ਲਈ ਸਿੱਧੇ ਤੇ ਅਸਿੱਧੇ ਰੂਪ ਵਿਚ ਸ਼੍ਰੋਮਣੀ ਕਮੇਟੀ ਦਾ ਸਹਾਰਾ ਲੈ ਰਿਹਾ ਹੈ ਕਿਉਂਕਿ ਪੈਦਾ ਹੋਏ ਮੌਜੂਦਾ ਹਲਾਤਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਲੋਕ ਰੋਹ ਕਾਰਨ ਆਮ ਤੌਰ 'ਤੇ ਲੋਕਾਂ ਵਿਚ ਵਿਚਰਨ ਵਾਲਾ ਅੱਜ ਇਸ ਲੋਕ ਰੋਹ ਕਾਰਨ ਵਿਚਰਨ ਤੋਂ ਗੁਰੇਜ਼ ਕਰ ਰਹੇ ਹਨ।