ਛੇ ਜਥੇਬੰਦੀਆਂ ਵਲੋਂ ਪੰਥਕ ਏਕਤਾ ਦੇ ਅਧਿਕਾਰ ਭਾਈ ਮੰਡ ਨੂੰ ਸੌਂਪਣੇ ਸ਼ਲਾਘਾਯੋਗ ਉਦਮ : ਹਵਾਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬੇ ਨਾਨਕ ਦੇ ਅਵਤਾਰ ਦਿਹਾੜੇ ਦੀ ਖ਼ੁਸ਼ੀ 'ਚ ਬਰਗਾੜੀ ਦੀ ਦਾਣਾ ਮੰਡੀ 'ਚ ਕਰਵਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਪੰਥਕ ਏਕਤਾ...........

Jagtar Singh Hawara

ਕੋਟਕਪੂਰਾ  : ਬਾਬੇ ਨਾਨਕ ਦੇ ਅਵਤਾਰ ਦਿਹਾੜੇ ਦੀ ਖ਼ੁਸ਼ੀ 'ਚ ਬਰਗਾੜੀ ਦੀ ਦਾਣਾ ਮੰਡੀ 'ਚ ਕਰਵਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਪੰਥਕ ਏਕਤਾ ਦੀ ਸ਼ੁਰੂਆਤ ਦਾ ਤਿਹਾੜ ਜੇਲ 'ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਸਵਾਗਤ ਕੀਤਾ ਹੈ। ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦਸਿਆ ਕਿ ਭਾਈ ਹਵਾਰਾ ਨੇ ਪੰਥਕ ਏਕਤਾ ਦੇ ਮੁਢਲੇ ਕਦਮ ਦੀ ਵਧਾਈ ਦਿੰਦਿਆਂ ਆਖਿਆ ਹੈ ਕਿ ਉਸ ਦੇ ਮਨ 'ਚ ਹਮੇਸ਼ਾ ਇਕ ਰੀਝ ਪੰਥ 'ਚ ਏਕਤਾ ਦੀ ਰਹੀ ਹੈ।

ਇਸ ਸਬੰਧ 'ਚ 25 ਨਵੰਬਰ ਨੂੰ ਪੰਥਕ ਏਕਤਾ ਲਈ 6 ਜਥੇਬੰਦੀਆਂ ਭੰਗ ਕਰ ਕੇ ਪੰਥਕ ਏਕਤਾ ਵਲ ਇਕ ਅਹਿਮ ਕਦਮ ਪੁੱਟੇ ਜਾਣ 'ਤੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਭਾਈ ਹਵਾਰਾ ਨੇ ਉਮੀਦ ਪ੍ਰਗਟਾਈ ਕਿ ਇਹ ਏਕਤਾ ਕੌਮੀ ਸਿਧਾਂਤਾਂ ਅਤੇ ਕੌਮੀ ਟੀਚੇ ਦੀ ਰੋਸ਼ਨੀ 'ਚ ਨੇਪਰੇ ਚਾੜ੍ਹੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਸਮੇਤ ਦਲ ਖ਼ਾਲਸਾ, ਅਕਾਲੀ ਦਲ 1920, ਅਕਾਲੀ ਦਲ ਯੂਨਾਈਟਿਡ, ਅਕਾਲੀ ਦਲ ਸੁਤੰਤਰ ਅਤੇ ਅਪਣਾ ਪੰਜਾਬ ਪਾਰਟੀ ਨੇ ਆਪੋ ਅਪਣੀਆਂ ਪਾਰਟੀਆਂ ਨੂੰ ਭੰਗ ਕਰ ਕੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਕਬੂਲਣ ਦਾ ਐਲਾਨ ਕਰ ਦਿਤਾ ਸੀ।

ਉਨ੍ਹਾਂ ਪੰਥਕ ਏਕਤਾ ਦੇ ਸਮੁੱਚੇ ਅਧਿਕਾਰ ਭਾਈ ਮੰਡ ਨੂੰ ਸੌਂਪ ਦਿਤੇ। ਗੁਰੂ ਨਾਨਕ ਦੇਵ ਜੀ ਦਾ 549ਵਾਂ ਅਵਤਾਰ ਦਿਹਾੜਾ ਮਨਾਉਣ ਮੌਕੇ 550 ਸਾਲਾ ਸ਼ਤਾਬਦੀ ਦਾ ਆਗਾਜ਼ ਕਰਦਿਆਂ ਹੋਏ ਵਿਸ਼ਾਲ ਗੁਰਮਤਿ ਸਮਾਗਮ 'ਚ ਜੁੜੀਆਂ ਸੰਗਤਾਂ ਦਾ ਧਨਵਾਦ ਕਰਦਿਆਂ ਨਿਹੰਗ ਸਿੰਘ ਰਾਜਾ ਰਾਜ ਸਿੰਘ ਕਿ ਹੁਣ ਬਰਗਾੜੀ ਦਾ ਇਨਸਾਫ਼ ਮੋਰਚਾ ਬਿਨਾਂ ਸ਼ੱਕ ਸਿੱਖ ਸੰਘਰਸ਼ ਦਾ ਕੇਂਦਰਬਿੰਦੂ ਬਣ ਚੁੱਕਾ ਹੈ

ਕਿਉਂਕਿ ਭਵਿੱਖ 'ਚ ਇਹ ਮੋਰਚਾ ਸਿੱਖ ਕੌਮ ਦੇ ਹਰ ਇਕ ਉਲਝੇ ਮਸਲੇ ਸੁਲਝਾਉਂਦਾ ਰਹੇਗਾ। ਉਨ੍ਹਾਂ ਬਾਬੇ ਨਾਨਕ ਦੇ ਗੁਰਪੁਰਬ ਸਬੰਧੀ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਭਾਰਤ-ਪਾਕਿ ਸਰਹੱਦ ਵਾਲਾ ਲਾਂਘਾ ਖੋਲ੍ਹਣ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧਨਵਾਦ ਕੀਤਾ। ਇਸ ਮੌਕੇ ਬਰਗਾੜੀ ਮੋਰਚੇ ਦੇ ਹੱਕ 'ਚ ਨਾਹਰੇ ਵੀ ਲਾਏ ਗਏ। 

Related Stories