ਡੀਸੀਪੀ ਕੇਂਦਰੀ ਸਿੰਘਲ ਅਨੁਸਾਰ ਇਹ ਮਾਮੂਲੀ ਧਮਾਕਾ ਸੀ ਅਤੇ ਕੋਈ ਜ਼ਖਮੀ ਨਹੀਂ ਹੋਇਆ ।
ਨਵੀਂ ਦਿੱਲੀ: ਦਿੱਲੀ ਵਿੱਚ ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਹੋਏ ਧਮਾਕਿਆਂ ਕਾਰਨ ਥੋੜੀ ਜਿਹੀ ਹਫੜਾ-ਦਫੜੀ ਮੱਚ ਗਈ । ਧਮਾਕੇ ਵਾਲੀ ਜਗ੍ਹਾ ਵਿਜੇ ਚੌਕ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਹੈ ਜਿਥੇ ਰਾਸ਼ਟਰਪਤੀ,ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਬੀਟਿੰਗ ਰੀਟਰੀਟ ਸਮਾਰੋਹ ਲਈ ਮੌਜੂਦ ਹਨ । ਡੀਸੀਪੀ ਕੇਂਦਰੀ ਸਿੰਘਲ ਅਨੁਸਾਰ ਇਹ ਮਾਮੂਲੀ ਧਮਾਕਾ ਸੀ ਅਤੇ ਕੋਈ ਜ਼ਖਮੀ ਨਹੀਂ ਹੋਇਆ । ਧਮਾਕੇ ਕਾਰਨ ਕੁਝ ਕਾਰਾਂ ਨੂੰ ਨੁਕਸਾਨ ਹੋਇਆ ਹੈ । ਵਿਸ਼ੇਸ਼ ਸੈੱਲ ਦੀ ਟੀਮ ਮੌਕੇ ‘ਤੇ ਪਹੁੰਚਗੀ ।
ਜਾਣਕਾਰੀ ਅਨੁਸਾਰ ਅੱਗ ਬੁਝਾਉ ਵਿਭਾਗ ਨੂੰ ਸ਼ਾਮ 5 ਵਜੇ ਅਬਦੁਲ ਕਲਾਮ ਰੋਡ 'ਤੇ ਧਮਾਕਾ ਹੋਇਆ । ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਜੂਦ ਹਨ ਅਤੇ ਖੇਤਰ ਨੂੰ ਘੇਰ ਲਿਆ ਗਿਆ ਹੈ । ਸੂਚਨਾ ਮਿਲਦੇ ਹੀ ਤਿੰਨ ਫਾਇਰ ਬ੍ਰਗੇਡ ਅਤੇ ਦਿੱਲੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ । ਧਮਾਕੇ ਕਾਰਨ ਆਸ ਪਾਸ ਦੇ ਚਾਰੇ ਪਹੀਆ ਵਾਹਨਾਂ ਦੇ ਗਲਾਸ ਟੁੱਟ ਗਏ ਹਨ। ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਇਹ ਧਮਾਕਾ ਸਨਸਨੀ ਪੈਦਾ ਕਰਨ ਲਈ ਕੀਤਾ ਗਿਆ ਸੀ ।ਇਹ ਰਾਹਤ ਦੀ ਗੱਲ ਹੈ ਕਿ ਨਾ ਤਾਂ ਜ਼ਖਮੀ ਹੋਏ ਅਤੇ ਨਾ ਹੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ । ਫਰਵਰੀ 2012 ਵਿੱਚ ਹੋਏ ਇਸ ਤਰ੍ਹਾਂ ਧਮਾਕੇ ਵਿੱਚ ਇਜ਼ਰਾਈਲ ਦੇ ਰਾਜਦੂਤ ਦੀ ਕਾਰ ਨੂੰ ਨੁਕਸਾਨ ਪਹੁੰਚਿਆ ਸੀ ।