ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਤ ਤਰਸਿੱਕਾ ਵਿਖੇ ਹੋਏ ਸਮਾਗਮ ਦੌਰਾਨ ਪਾਸ ਮਤੇ
Published : Dec 10, 2018, 1:35 pm IST
Updated : Dec 10, 2018, 1:35 pm IST
SHARE ARTICLE
Parkash Singh Badal
Parkash Singh Badal

ਬਾਦਲ ਪਰਵਾਰ ਦਰਬਾਰ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਦੀ ਆੜ ਵਿਚ ਅਪਰਾਧਾਂ 'ਤੇ ਪਰਦਾ ਪਾਉਣ ਲਈ ਹਾਜ਼ਰ ਹੋਇਆ..........

ਅੰਮ੍ਰਿਤਸਰ : ਖਾਲੜਾ ਮਿਸ਼ਨ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਤ ਸਮਾਗਮ ਵਿਚ ਵੱਖ-ਵੱਖ ਮਤੇ ਪਾਸ ਕੀਤੇ। ਇਨ੍ਹਾਂ ਮਤਿਆਂ 'ਚ ਜ਼ਿਆਦਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦਾ ਸਮਾਗਮ ਮਨੁੱਖੀ ਅਧਿਕਾਰਾਂ ਖਾਤਰ ਅਤੇ ਸਰਕਾਰਾਂ ਦੇ ਅਤਿਵਾਦ ਵਿਰੁਧ ਗੁਰੂ ਸਾਹਿਬਾਨ ਵਲੋਂ ਕੀਤੇ ਸੰਘਰਸ਼ ਅਤੇ ਖ਼ਾਸ ਕਰ ਕੇ ਦਿੱਲੀ ਵਿਖੇ ਮਨੁੱਖਤਾ ਉਪਰ ਢਾਹੇ ਜਾ ਰਹੇ ਜ਼ੁਲਮਾਂ ਵਿਰੁਧ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਦਿਤੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ। ਇਹ ਸਮਾਗਮ ਮਹਿਸੂਸ ਕਰਦਾ ਹੈ ਕਿ ਸਮੇਂ-ਸਮੇਂ ਦੇ ਹਾਕਮ ਤੇ ਖ਼ਾਸ ਕਰ ਕੇ ਮੰਨੂਵਾਦੀ ਸਿੱਖੀ ਦੇ ਜਨਮ ਤੋਂ ਹੀ ਸਿੱਖੀ ਨਾਲ ਦੁਸ਼ਮਣੀ ਕਮਾਉਂਦੇ ਆ ਰਹੇ ਹਨ।

ਸਿੱਖੀ ਦੀ ਸੇਧ ਮਨੁੱਖੀ ਬਰਾਬਰਤਾ, ਜ਼ੁਲਮ ਦਾ ਵਿਰੋਧ, ਜਾਤ-ਪਾਤ ਦਾ ਖਾਤਮਾ, ਮੂਰਤੀ ਪੂਜਾ ਦਾ ਵਿਰੋਧ, ਗ਼ਰੀਬ ਦੀ ਬਾਂਹ ਫੜਨੀ ਸੀ ਜੋ ਇਨ੍ਹਾਂ ਦੇ ਢਿੱਡੀਂ ਪੀੜ ਪਾਉਂਦੀ ਆਈ ਹੈ। ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ, ਨਵੰਬਰ 84 ਕਤਲੇਆਮ, ਝੂਠੇ ਮੁਕਾਬਲੇ ਸਿੱਖੀ ਉਪਰ ਅਤਿਵਾਦੀ ਹਮਲੇ ਸਨ ਅਤੇ ਇਨ੍ਹਾਂ ਹਮਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਤਿਵਾਦੀ ਹਮਲੇ ਕਰਾਰ ਦਿਤਾ ਜਾਣਾ ਚਾਹੀਦਾ ਹੈ। ਸਮਾਗਮ ਇਨ੍ਹਾਂ ਹਮਲਿਆਂ ਦੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਿਰਪੱਖ ਪੜਤਾਲ ਦੀ ਮੰਗ ਕਰਦਾ ਹੈ।

ਸਮਾਗਮ ਸਮਝਦਾ ਹੈ ਕਿ ਦਿੱਲੀ ਨਾਗਪੁਰ ਵਲੋਂ ਬਾਦਲਕਿਆਂ ਨਾਲ ਰਲ ਕੇ ਸਿੱਖੀ ਉਪਰ ਕੀਤੇ ਅਤਿਵਾਦੀ ਹਮਲਿਆਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਫ਼ੌਜੀ ਹਮਲੇ ਸਮੇ ਸਿੱਖਾਂ ਨੂੰ ਬਦਨਾਮ ਕਰਨ ਲਈ ਸਰਕਾਰੀ ਏਜੰਸੀਆਂ ਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਭੇਜੇ ਗਏ ਹਥਿਆਰਾਂ ਦੀ ਪੜਤਾਲ ਹੋਣੀ ਚਾਹੀਦੀ ਹੈ। 
ਸਮਾਗਮ ਫ਼ੌਜੀ ਹਮਲੇ ਝੂਠੇ ਮੁਕਾਬਲਿਆਂ, ਨਸ਼ਿਆਂ, ਖ਼ੁਦਕੁਸ਼ੀਆਂ, ਬੇਅਦਬੀਆਂ ਦਾ ਕਾਂਗਰਸ, ਭਾਜਪਾ, ਆਰ.ਆਰ.ਐਸ. ਬਾਦਲ ਦਲੀਆਂ ਨੂੰ ਜ਼ਿੰਮੇਵਾਰ ਸਮਝਦਾ ਹੈ ਅਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਇਨ੍ਹਾਂ ਦੇ ਸਮਾਜਕ ਬਾਈਕਾਟ ਦੀ ਸਿੱਖ ਪੰਥ ਨੂੰ ਅਪੀਲ ਕਰਦਾ ਹੈ।

ਸਮਾਗਮ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵਲੋਂ ਬਾਦਲਕਿਆਂ ਨਾਲ ਪਾਈ ਸਾਂਝ ਕਾਰਨ ਸਕੂਲਾਂ ਵਿਚ ਪਾਠ ਪੁਸਤਕਾਂ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਅਤਿਵਾਦੀ ਤੌਰ 'ਤੇ ਪ੍ਰਚਾਰਨ ਦਾ ਗੰਭੀਰ ਨੋਟਿਸ ਲੈਂਦਿਆਂ ਮੰਨੂਵਾਦੀਆਂ ਨੂੰ ਸਿੱਖਾਂ ਨੂੰ ਜਲੀਲ ਕਰਨ ਦੀਆਂ ਕਾਰਵਾਈਆਂ ਤੋਂ ਬਾਜ਼ ਆਉਣ ਦੀ ਅਪੀਲ ਕਰਦਾ ਹੈ। ਅੱਜ ਦਾ ਸਮਾਗਮ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ 21 ਨੌਜਵਾਨ ਪੇਸ਼ ਕਰਾ ਕੇ ਝੂਠੇ ਮੁਕਾਬਲਿਆਂ ਵਿਚ ਕਤਲ ਕਰਾਉਣ ਦੀ ਨਿੰਦਾ ਕਰਦਾ ਹੋਇਆ ਸਮਝਦਾ ਹੈ

Sukhbir Singh BadalSukhbir Singh Badal

ਕਿ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਅਤੇ ਨਾਗਪੁਰ ਦੇ ਦਬਾਅ ਹੇਠ ਨਸ਼ਿਆਂ ਦੀਆਂ ਵੱਡੀਆਂ ਮੱਛੀਆਂ ਅਤੇ ਬੇਅਦਬੀਆਂ ਦੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਤੋਂ ਪਾਸਾ ਵੱਟ ਕੇ ਗੁਰਾਂ ਦੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਪੰਜਾਬ ਦਾ ਪੁਲਿਸ ਪ੍ਰਸ਼ਾਸਨ ਲੰਬੇ ਸਮੇਂ ਤੋਂ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਰਾਹੀਂ ਚੱਲ ਰਿਹਾ ਹੋਣ ਕਰ ਕੇ ਪੰਜਾਬ ਨੂੰ ਨਸ਼ਿਆਂ ਤੇ ਬੇਅਦਬੀਆਂ ਦੇ ਮਾਮਲੇ ਵਿਚ ਇਨਸਾਫ਼ ਨਹੀਂ ਮਿਲ ਰਿਹਾ।

ਸਮਾਗਮ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਦਇਆ ਸਿੰਘ ਲਾਹੋਰੀਆ ਸਮੇਤ ਜੇਲਾਂ ਵਿਚ ਗਏ ਗ਼ੈਰ ਕਾਨੂੰਨੀ ਤੌਰ 'ਤੇ ਬੰਦ ਸਿੱਖਾਂ ਦੀ ਫੌਰੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਪੰਜਾਬ ਨੂੰ ਲੁੱਟ ਕੇ ਮਾਲਾਮਾਲ ਹੋਣ ਵਾਲਿਆਂ ਬਾਦਲਕਿਆਂ, ਕਾਗਰਸੀਆਂ ਅਤੇ ਭਾਜਪਾਈਆਂ, ਦੀਆਂ ਜਾਇਦਾਦਾਂ ਦੀ ਪੜਤਾਲ ਕਰਾਉਣ ਦੀ ਮੰਗ ਕਰਦਾ ਹੈ। 

ਕੁਲਦੀਪ ਬਰਾੜ, ਪ੍ਰਕਾਸ ਸਿੰਘ ਬਾਦਲ, ਅਡਵਾਨੀ, ਕੈਪਟਨ ਸੁਖਬੀਰ ਮਜੀਠੀਆ, ਸਮੇਧ ਸੈਣੀ, ਟਾਈਟਲਰ, ਸੱਜਣ ਕੁਮਾਰ, ਇਜਹਾਰ ਆਲਮ, ਉਮਰਾਨੰਗਲ, ਗੁਰਮੀਤ ਰਾਮਰਹੀਮ ਵਰਗਿਆਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ ਤਾਂ ਕਿ ਕੁਲ ਨਾਸ਼, ਬੇਅਦਬੀਆਂ ਅਤੇ ਪੰਜਾਬ ਦੀ ਲੁੱਟ ਦਾ ਸੱਚ ਸਾਹਮਣੇ ਆ ਸਕੇ। ਆਖਰ ਵਿਚ ਸਮਾਗਮ ਅੱਜ ਦੇ ਹਾਕਮਾਂ ਵਲੋਂ ਅੰਬਾਨੀਆਂ, ਅਦਾਨੀਆਂ, ਟਾਟਿਆਂ, ਬਿਰਲਿਆਂ, ਰਾਮਦੇਵਾਂ ਦੇ ਘਰ ਭਰਨ ਅਤੇ ਗ਼ਰੀਬਾ, ਦਲਿਤਾਂ ਅਤੇ ਗਊ ਰੱਖਿਆਂ ਦੇ ਨਾਂ ਤੇ ਘੱਟ ਗਿਣਤੀਆਂ ਉਪਰ ਜ਼ੁਲਮ ਢਾਉਣ ਦੀ ਨਿੰਦਾ ਕਰਦਾ ਹੈ।

BadalParkash Singh Badal And Sukhbir Singh Badal

ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੀ ਮੰਡਲੀ ਸ੍ਰੀ ਦਰਬਾਰ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਦੀ ਆੜ ਵਿਚ ਅਪਣੇ ਅਪਰਾਧਾਂ ਉਪਰ ਪਰਦਾ ਪਾਉਣ ਲਈ ਹਾਜ਼ਰ ਹੋਈ ਹੈ। ਉਨ੍ਹਾਂ ਅਪਣੇ ਪਾਪਾਂ ਦਾ ਇਕਬਾਲ ਕਰ ਲਿਆ ਹੈ। ਇਹ ਪਾਪ ਸਨ ਦਿੱਲੀ ਨਾਲ ਰਲ ਕੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣੀ, ਜਵਾਨੀ ਨੂੰ ਨਸ਼ਿਆਂ ਰਾਹੀਂ ਬਰਬਾਦ ਕਰਨਾ ਅਤੇ ਪੰਜਾਬ ਨੂੰ ਲੁੱਟ ਕੇ ਜਾਇਦਾਦਾਂ ਦੇ ਅੰਬਾਰ ਲਾਉਣੇ।

ਸਮਾਗਮ ਸਮਝਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਥੇ ਬਾਦਲ ਮੰਡਲੀ ਨਾਲ ਤੋੜ ਵਿਛੋੜਾ ਕਰਨ ਦਾ ਹੁਕਮਨਾਮਾ ਜਾਰੀ ਹੋਵੇ, ਉਥੇ ਸਿੱਖਾਂ ਦੀ ਕੁੱਲ ਨਾਸ਼ ਦੇ ਦੋਸ਼ੀਆਂ ਨਾਲੋਂ ਤੋੜ ਵਿਛੋੜੇ ਦਾ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਹੈ। ਬਰਗਾੜੀ ਮੋਰਚੇ ਵਾਲਿਆਂ ਨੇ ਝੂਠੀ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਅਤੇ ਕੁੱਲ ਨਾਸ਼ ਦੀ ਦੋਸ਼ੀ ਪਾਰਟੀ ਉਪਰ ਇਤਬਾਰ ਨਹੀ ਕਰਨਾ ਚਾਹੀਦਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement