TMC ਸਾਂਸਦ ਦੇ ਜਵਾਬ ਤੋਂ ਲੈ ਕੇ ਆਪ ਆਗੂ ਦੀ ਕੁੱਟਮਾਰ ਤੱਕ, ਪੜ੍ਹੋ Top 5 Fact Checks

ਸਪੋਕਸਮੈਨ Fact Check

Fact Check

ਇਸ ਹਫਤੇ ਦੇ Top 5 Fact Checks

Fact Check From Mahua Moitra Source Of Energy To Beating AAP Leader Read Our Top 5 Fact Checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

1. ਮਹੁਆ ਮੋਈਤਰਾ ਨੇ ਨਹੀਂ ਕਿਹਾ "S**" ਨੂੰ "Source Of Energy"; ਸੋਸ਼ਲ ਮੀਡੀਆ 'ਤੇ ਮਹਿਲਾ ਸਾਂਸਦ ਨੂੰ ਕੀਤਾ ਜਾ ਰਿਹਾ ਬਦਨਾਮ

ਸੋਸ਼ਲ ਮੀਡੀਆ 'ਤੇ TMC ਸਾਂਸਦ ਮਹੁਆ ਮੋਈਤਰਾ ਦਾ ਇੱਕ ਵੀਡੀਓ ਕਲਿੱਪ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮਹਿਲਾ ਸਾਂਸਦ ਨੂੰ ਜਦੋਂ ਇੱਕ ਰਿਪੋਰਟਰ ਨੇ ਪੁੱਛਿਆ ਕਿ ਉਨ੍ਹਾਂ ਦੀ ਤਾਕਤ ਦਾ ਮੁਖ ਸੋਰਸ ਕੀ ਹੈ ਤਾਂ ਸਾਂਸਦ ਵੱਲੋਂ "S**" ਦਾ ਜਵਾਬ ਦਿੱਤਾ ਗਿਆ। ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰ ਮਹੁਆ ਮੋਈਤਰਾ ਸਣੇ TMC 'ਤੇ ਨਿਸ਼ਾਨੇ ਸਾਧ ਰਹੇ ਸਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਾਂਸਦ ਮਹੁਆ ਮੋਈਤਰਾ ਨੇ ਨਹੀਂ "S**" ਨੂੰ ਨਹੀਂ ਬਲਕਿ "Eggs (ਆਂਡਿਆਂ) ਨੂੰ ਆਪਣੀ "Source Of Energy" ਕਿਹਾ ਸੀ। ਫਰਜ਼ੀ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

2. ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਬੋਪਾਰਾਏ 'ਤੇ ਹੋਏ ਹਮਲੇ ਦੇ ਵੀਡੀਓ ਨੂੰ ਆਪ ਆਗੂ ਦਾ ਦੱਸ ਕੀਤਾ ਜਾ ਰਿਹਾ ਵਾਇਰਲ, Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਪੀਲੀ ਪੱਗ ਬੰਨ੍ਹੇ ਵਿਅਕਤੀ ਨਾਲ ਕੁੱਟਮਾਰ ਹੁੰਦੀ ਵੇਖੀ ਜਾ ਸਕਦੀ ਸੀ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਸੀ ਕਿ ਭੀੜ੍ਹ ਬੇਹਰਿਹਮੀ ਨਾਲ ਵਿਅਕਤੀ 'ਤੇ ਹਮਲਾ ਕਰ ਰਹੀ ਹੈ। ਵੀਡੀਓ ਵਾਇਰਲ ਕਰ ਦਾਅਵਾ ਕੀਤਾ ਗਿਆ ਕਿ ਵੀਡੀਓ ਵਿਚ ਕੁੱਟਮਾਰ ਦਾ ਸ਼ਿਕਾਰ ਹੁੰਦਾ ਵਿਅਕਤੀ ਆਮ ਆਦਮੀ ਪਾਰਟੀ ਦਾ ਆਗੂ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਸੀ ਜਦੋਂ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਮੌਕੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ ਅਤੇ ਉਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ। ਇਸ ਵੀਡੀਓ ਵਿਚ ਆਮ ਆਦਮੀ ਪਾਰਟੀ ਦਾ ਕੋਈ ਆਗੂ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

3. ਆਪਸ 'ਚ ਭਿੜੇ BJP ਲੀਡਰਾਂ ਦੇ ਸਮਰਥਕਾਂ ਦਾ ਪੁਰਾਣਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ, Fact Check ਰਿਪੋਰਟ

ਲੋਕਸਭਾ ਚੋਣਾਂ 2024 ਨਾਲ ਜੋੜਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਲੋਕਾਂ ਨੂੰ ਗੱਡੀਆਂ ਦੀ ਭੰਨਤੋੜ ਕਰਦੇ ਅਤੇ ਪੱਥਰਬਾਜ਼ੀ ਕਰਦੇ ਵੇਖਿਆ ਜਾ ਸਕਦਾ ਸੀ। ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਵੀਡੀਓ ਹਾਲੀਆ ਹੈ ਜਦੋਂ ਗ੍ਰਾਮੀਣਾਂ ਵੱਲੋਂ ਭਾਜਪਾ ਦਾ ਵਿਰੋਧ ਕਰਦਿਆਂ ਭਾਜਪਾ ਲੀਡਰਾਂ ਦਾ ਇਸ ਤਰ੍ਹਾਂ ਸਵਾਗਤ ਕੀਤਾ ਗਿਆ। ਇਸ ਵੀਡੀਓ ਨੂੰ ਹਾਲੀਆ ਲੋਕਸਭਾ ਚੋਣਾਂ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ। ਇਹ ਵੀਡੀਓ ਪੁਰਾਣਾ ਸੀ ਤੇ ਅਸਲ ਵਿਚ ਵੀਡੀਓ ਭਾਜਪਾ ਲੀਡਰਾਂ ਦੇ ਸਮਰਥਕਾਂ ਵੱਲੋਂ ਆਪਸ ਹੋਈ ਝੜਪ ਦਾ ਸੀ। ਵੀਡੀਓ ਆਗਰਾ ਦਾ ਸੀ ਜਿੱਥੇ ਭਾਜਪਾ ਲੀਡਰ ਅਰਿਦਮਨ ਸਿੰਘ ਅਤੇ ਭਾਜਪਾ ਦੇ ਸਾਬਕਾ ਬਲਾਕ ਪ੍ਰਮੁੱਖ ਸੁਘਰਿਵ ਸਿੰਘ ਚੋਹਾਨ ਦੇ ਸਮਰਥਕ ਆਪਸ 'ਚ ਰੈਲੀਆਂ ਦੌਰਾਨ ਭੀੜ ਗਏ ਸਨ। ਵੀਡੀਓ ਨੂੰ ਹਾਲੀਆ ਲੋਕਸਭਾ ਚੋਣਾਂ 2024 ਨਾਲ ਜੋੜਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

4. ਕਿਸਾਨਾਂ ਵੱਲੋਂ ਰਾਮ ਨੌਮੀ ਸ਼ੋਭਾ ਯਾਤਰਾ ਦਾ ਨਹੀਂ ਕੀਤਾ ਗਿਆ ਵਿਰੋਧ, ਯੂਜ਼ਰਸ ਫੈਲਾ ਰਹੇ ਧਾਰਮਿਕ ਨਫਰਤ, ਪੜ੍ਹੋ Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਖੇ ਕਿਸਾਨਾਂ ਵੱਲੋਂ ਬੀਤੇ ਦਿਨੀ 17 ਅਪ੍ਰੈਲ 2024 ਨੂੰ ਰਾਮ ਨੌਮੀ ਸ਼ੋਭਾ ਯਾਤਰਾ ਦਾ ਵਿਰੋਧ ਕੀਤਾ ਗਿਆ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਫਿਰਕੂ ਨਫਰਤ ਫੈਲਾਈ ਜਾ ਰਹੀ ਸੀ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਇਹ ਪੂਰਾ ਮਾਮਲਾ ਮੌੜ ਮੰਡੀ, ਬਠਿੰਡਾ ਦਾ ਸੀ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਤੋਂ ਭਾਜਪਾ ਦੀ ਲੋਕਸਭਾ ਉਮੀਦਵਾਰ ਪਰਮਪਾਲ ਕੌਰ ਦਾ ਵਿਰੋਧ ਕੀਤਾ ਜਾਣਾ ਸੀ ਅਤੇ ਓਥੇ ਪੁਲਿਸ ਬੇਰੀਕੇਡਿੰਗ ਅਤੇ ਸੁਰੱਖਿਆ ਕਾਰਨ ਲਾਠੀਚਾਰਜ ਵੀ ਹੋ ਗਿਆ ਸੀ। ਕਿਸਾਨਾਂ ਵੱਲੋਂ ਰਾਮ ਨੌਮੀ ਸ਼ੋਭਾ ਯਾਤਰਾ ਦਾ ਵਿਰੋਧ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਯਾਤਰਾ ਨੂੰ ਰੋਕਿਆ ਗਿਆ ਸੀ। ਇਹ ਰਾਮ ਨਵਮੀ ਦੀ ਯਾਤਰਾ ਪੂਰੇ ਸੁਰੱਖਿਆ ਪ੍ਰਬੰਧ ਵਿਚ ਸ਼ਾਂਤੀ ਨਾਲ ਪੂਰੀ ਹੋਈ ਸੀ। ਇਸ ਫਰਜ਼ੀ ਦਾਅਵੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਵੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਸੀ। ਅਸੀਂ ਨਾ ਸਿਰਫ ਪੱਤਰਕਾਰਾਂ ਬਲਕਿ ਮੌਕੇ ਤੇ ਮੌਜੂਦ ਕਿਸਾਨ ਯੂਨੀਅਨ ਸਿੱਧੂਪੁਰ ਦੀ ਟੀਮ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

5. ਚੋਣਾਂ ਸਬੰਧਿਤ ਜੁਮਲਿਆਂ ਨੂੰ ਲੈ ਕੇ ਅਦਾਕਾਰ ਆਮਿਰ ਖਾਨ ਦਾ ਇਹ ਵੀਡੀਓ DeepFake ਹੈ, Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਚੋਣਾਂ ਸਬੰਧੀ ਜੁਮਲਿਆਂ ਨੂੰ ਲੈ ਕੇ ਮਸ਼ਹੂਰ ਅਦਾਕਾਰ ਆਮਿਰ ਖਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਉਹ ਆਮ ਜਨਤਾ ਨੂੰ ਇਨ੍ਹਾਂ ਜੁਮਲਿਆਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਵੇਖੇ ਜਾ ਸਕਦੇ ਸਨ। ਆਮਿਰ ਖਾਨ ਇਸ ਵੀਡੀਓ ਵਿਚ ਭਾਜਪਾ ਦੇ 15 ਲੱਖ ਦੇ ਚੋਣ ਜੁਮਲੇ 'ਤੇ ਨਿਸ਼ਾਨਾ ਸਾਧ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਵੀਡੀਓ DeepFake ਸੀ ਤੇ ਇਸਦੇ ਵਿਚ ਆਡੀਓ ਵੱਖ ਤੋਂ ਕੱਟ ਕੇ ਲਾਇਆ ਗਿਆ ਸੀ। ਅਸਲ ਵਿਚ ਇਹ ਵੀਡੀਓ ਆਮਿਰ ਖਾਨ ਦੇ ਪੁਰਾਣੇ ਸ਼ੋਅ "ਸਤਯਾਮੇਵ ਜਯਾਤੇ" ਦੇ ਐਪੀਸੋਡ 4 ਦਾ ਪ੍ਰੋਮੋ ਕਲਿਪ ਸੀ ਜਿਸਦੇ ਵਿਚ 15 ਲੱਖ ਵਾਲਾ ਆਡੀਓ ਵੱਖ ਤੋਂ ਕੱਟ ਕੇ ਜੋੜਿਆ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।