ਘਰ ਦੀ ਰਸੋਈ ਵਿਚ : ਹੈਲਦੀ ਬਨਾਨਾ ਕੇਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਕੇਲੇ - 3, ਅੰਡੇ - 2, ਕਣਕ ਦਾ ਆਟਾ - 1 ਕਪ, ਖੰਡ - 1/2 ਕਪ, ਬਰਾਉਨ ਸ਼ੁਗਰ - 1/4 ਕਪ, ਐੱਪਲ ਸੌਸ - 1/3 ਕਪ, ਜੈਤੂਨ ਦਾ ਤੇਲ - 1 ਚੱਮਚ, ਬਦਾਮ ਮਿਲਕ - 7 ਚੱਮਚ...

Banana Cake

ਸਮੱਗਰੀ : ਕੇਲੇ - 3, ਅੰਡੇ - 2, ਕਣਕ ਦਾ ਆਟਾ - 1 ਕਪ, ਖੰਡ - 1/2 ਕਪ, ਬਰਾਉਨ ਸ਼ੁਗਰ - 1/4 ਕਪ, ਐੱਪਲ ਸੌਸ - 1/3 ਕਪ, ਜੈਤੂਨ ਦਾ ਤੇਲ - 1 ਚੱਮਚ, ਬਦਾਮ ਮਿਲਕ - 7 ਚੱਮਚ, ਲੂਣ - 1/2 ਚੱਮਚ, ਬੇਕਿੰਗ ਸੋਡਾ - 1 ਚੱਮਚ, ਮਿਨੀ ਚਾਕਲੇਟ ਚਿਪਸ - 1/2 ਕਪ

ਢੰਗ : 30 ਡਿਗਰੀ ਉਤੇ ਓਵਨ ਨੂੰ ਪ੍ਰੀਹੀਟ ਕਰ ਲਵੋ। ਫਿਰ ਬੇਕਿੰਗ ਟ੍ਰੇ ਉਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਉਸ ਨੂੰ ਚਿਕਣਾ ਕਰ ਲਵੋ। ਇਕ ਬਾਉਲ ਵਿਚ ਖੰਡ, ਐੱਪਲ ਸੌਸ ਅਤੇ ਜੈਤੂਨ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਵੱਖ ਰੱਖ ਦਿਓ। ਕੇਲਾ, ਅੰਡਾ, ਬਦਾਮ ਮਿਲਕ, ਲੂਣ ਅਤੇ ਬੇਕਿੰਗ ਸੋਡਾ ਨੂੰ ਬਲੈਂਡਰ ਜਾਰ ਵਿਚ ਪਾ ਕੇ ਸਮੂਦ ਪੇਸਟ ਬਣਾ ਲਵੋ। ਫਿਰ ਇਕ ਬਾਉਲ ਵਿਚ ਅੱਧੇ ਕੇਲੇ ਦਾ ਪੇਸਟ, ਖੰਡ ਦਾ ਮਿਕਸਚਰ ਅਤੇ ਕਣਕ ਦਾ ਆਟਾ ਪਾ ਕੇ ਚੰਗੀ ਤਰੀਕੇ ਨਾਲ ਫੈਂਟ ਲਵੋ।

ਫਿਰ ਇਸ ਵਿਚ ਬਚਿਆ ਹੋਇਆ ਕੇਲਾ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਹੁਣ ਇਸ ਘੋਲ ਨੂੰ ਬੇਕਿੰਗ ਟ੍ਰੇ ਵਿਚ ਪਾਓ ਅਤੇ ਉਤੇ ਤੋਂ ਚਾਕਲੇਟ ਚਿਪਸ ਪਾ ਕੇ ਓਵਨ ਵਿਚ 45 ਮਿੰਟ ਤੱਕ ਗੋਲਡਨ ਬਰਾਉਨ ਹੋਣ ਤੱਕ ਬੇਕ ਕਰ ਲਵੋ। ਕੇਕ ਨੂੰ ਓਵਨ ਤੋਂ ਕੱਢ ਕੇ 15 ਤੋਂ 20 ਮਿੰਟ ਤੱਕ ਠੰਡਾ ਹੋਣ ਦਿਓ। ਇਸ ਨੂੰ ਸਲਾਈਸ ਵਿਚ ਕੱਟ ਕੇ ਸਰਵ ਕਰੋ।