ਉਪ ਰਾਸ਼ਟਰਪਤੀ ਦੀ ਕਿਤਾਬ ਲਾਂਚ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੁਣਾਈ ਸ਼ਾਇਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿਚ ਵੈਂਕਈਆ ਨਾਇਡੂ ਦੀ ਪਹਿਲੀ ਪੁਸਤਕ 'ਮੂਵਿੰਗ ਆਨ ਮੂਵਿੰਗ ਫਾਰਵਰਡ, ਏ ਈਅਰ ਇਨ ਆਫਿਸ' ਦੀ ਘੁੰਡ...

Venkaiah Naidus Book Launch

ਨਵੀਂ ਦਿੱਲੀ : ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿਚ ਵੈਂਕਈਆ ਨਾਇਡੂ ਦੀ ਪਹਿਲੀ ਪੁਸਤਕ 'ਮੂਵਿੰਗ ਆਨ ਮੂਵਿੰਗ ਫਾਰਵਰਡ, ਏ ਈਅਰ ਇਨ ਆਫਿਸ' ਦੀ ਘੁੰਡ ਚੁਕਾਈ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਮੌਜੂਦ ਰਹੇ। ਪੁਸਤਕ ਦੀ ਘੁੰਡ ਚੁਕਾਈ ਸਮਾਰੋਹ ਦੌਰਾਨ ਸਾਬਕਾ ਪੀਐਮ ਮਨਮੋਹਨ ਸਿੰਘ ਸ਼ਾਇਰਾਨਾ ਅੰਦਾਜ਼ ਵਿਚ ਨਜ਼ਰ ਆਏ। ਅਪਣੇ ਸੰਬੋਧਨ ਦੇ ਦੌਰਾਨ ਸਾਬਕਾ ਪੀਐਮ ਮਨਮੋਹਨ ਸਿੰਘ ਨੇ ਇਕ ਕਵਿਤਾ ਸੁਣਾਈ 'ਸਿਤਾਰੋਂ ਕੇ ਆਗੇ ਜਹਾਂ ਔਰ ਵੀ ਹੈਂ, ਅਭੀ ਇਸ਼ਕ ਦੇ ਇਮਤਿਹਾਂ ਔਰ ਭੀ ਹੈਂ।'


ਦਸ ਦਈਏ ਕਿ ਉਪ ਰਾਸ਼ਟਰਪਤੀ ਨਾਇਡੂ ਨੇ ਪਿਛਲੇ ਇਕ ਸਾਲ ਵਿਚ ਅਪਣੇ ਤਜ਼ਰਬਿਆਂ ਦਾ ਜ਼ਿਕਰ 245 ਪੰਨਿਆਂ ਦੀ ਇਸ ਪੁਸਤਕ ਵਿਚ ਸ਼ਬਦਾਂ ਅਤੇ ਚਿੱਤਰਾਂ ਦੇ ਜ਼ਰੀਏ ਕੀਤਾ ਹੈ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਅਪਣੇ ਪਹਿਲੇ ਸਾਲ ਦੇ ਕਾਰਜਕਾਲ ਦੇ ਤਜ਼ਰਬਿਆਂ ਨੂੰ ਪੁਸਤਕ ਦੇ ਰੂਪ ਵਿਚ   ਬਿਆਨ ਕੀਤਾ ਹੈ।

ਅਪਣੇ ਸੰਬੋਧਨ ਦੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਵੈਂਕਈਆ ਨਾਇਡੂ ਉਪ ਰਾਸ਼ਟਰਪਤੀ ਦਫ਼ਤਰ ਵਿਚ ਅਪਣੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਤਜ਼ਰਬੇ ਨੂੰ ਸ਼ਾਮਲ ਕਰਦੇ ਹਨ ਅਤੇ ਇਹ ਉਨ੍ਹਾਂ ਦੇ ਇਕ ਸਾਲ ਦੇ ਕਾਰਜਕਾਲ ਵਿਚ ਕਾਫ਼ੀ ਹੱਦ ਤਕ ਕੇਂਦਰਤ ਕਰਦਾ ਹੈ ਪਰ ਸਭ ਤੋਂ ਚੰਗਾ ਅਜੇ ਵੀ ਆਉਣ ਵਾਲਾ ਹੈ।

ਦਸ ਦਈਏ ਕਿ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਨੇ ਪੁਸਤਕ ਵਿਚ 465 ਚਿੱਤਰਾਂ ਦੇ ਜ਼ਰੀਏ ਵੱਖ-ਵੱਖ ਪ੍ਰੋਗਰਾਮਾਂ, ਯਾਤਰਾ ਵੇਰਵਿਆਂ ਅਤੇ ਵੱਖ-ਵੱਖ ਸੰਮੇਲਨਾਂ ਦੇ ਅਨੁਭਵ ਸਾਂਝੇ ਕੀਤੇ ਹਨ। ਜ਼ਿਕਰਯੋਗ ਹੈ ਕਿ ਨਾਇਡੂ ਨੇ ਬੀਤੇ ਸਾਲ 11 ਅਗੱਸਤ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਬੀਤੇ 10 ਅਗੱਸਤ ਨੂੰ ਉਨ੍ਹਾਂ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਉਚ ਸਦਨ ਦੀ ਸਮਾਪਤੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਸਿਆ ਸੀ ਕਿ ਉਹ ਅਪਣੇ ਪਹਿਲੇ ਸਾਲ ਦੇ ਕਾਰਜਕਾਲ ਦੇ ਤਜ਼ਰਬਿਆਂ 'ਤੇ ਇਕ ਪੁਸਤਕ ਲਿਖ ਰਹੇ ਹਨ।

ਪੁਸਤਕ ਵਿਚ ਨਾਇਡੂ ਨੇ ਅਪਣੀ ਨਵੀਂ ਭੂਮਿਕਾ ਦੇ ਬਾਰੇ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਦੇਸ਼ ਦੇ ਇਤਿਹਾਸ ਦੇ ਇਕ ਰੌਚਕ ਮੋੜ 'ਤੇ ਉਪ ਰਾਸ਼ਟਰਪਤੀ ਅਹੁਦਾ ਗ੍ਰਹਿਣ ਕੀਤਾ ਹੈ। ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿਚ ਅਪਣੇ ਤਜ਼ਰਬਿਆਂ ਦੇ ਬਾਰੇ ਵਿਚ ਨਾਇਡੂ ਨੇ ਪੁਸਤਕ ਵਿਚ ਪਹਿਲੇ ਦੋ ਸੈਸ਼ਨਾਂ ਵਿਚ ਲੋੜ ਮੁਤਾਬਕ ਕੰਮਕਾਜ ਨਹੀਂ ਹੋ ਸਕਣ ਦੇ ਕਾਰਨ ਨਿਰਾਸ਼ਾ ਜ਼ਾਹਿਰ ਕੀਤੀ ਹੈ ਪਰ ਮਾਨਸੂਨ ਸੈਸ਼ਨ ਵਿਚ ਇਸ ਵਾਰ ਬਿਹਤਰ ਕੰਮਕਾਜ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਭਵਿੱਖ ਦੇ ਨਵੀਂ ਸ਼ੁਰੂਆਤ ਹੋਣ ਦੀ ਉਮੀਦ ਪ੍ਰਗਟਾਈ ਹੈ।

Related Stories