ਬਜ਼ੁਰਗਾਂ ਦਾ ਹੌਸਲਾ ਤੇ ਜੋਸ਼, ਕੜਾਕੇ ਦੀ ਠੰਡ 'ਚ ਵੀ ਕਹਿੰਦੇ ਮੈਦਾਨ ਫਤਿਹ ਕਰਕੇ ਹੀ ਜਾਵਾਂਗੇ
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੀਡੀਆ ਕਿਸਾਨੀ ਸੰਘਰਸ਼ ਨੂੰ ਅਤਿਵਾਦ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ
farmerprotest
ਨਵੀਂ ਦਿੱਲੀ ਅਰਪਨ ਕੌਰ : ਬਜ਼ੁਰਗਾਂ ਦਾ ਹੌਸਲਾ ਤੇ ਜੋਸ਼ ਕੜਾਕੇ ਦੀ ਠੰਢ ‘ਚ ਕਹਿੰਦੇ ਮੈਦਾਨ ਫਤਿਹ ਕਰਕੇ ਹੀ ਵਾਪਸ ਜਾਵਾਂਗੇ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਬਾਰਡਰ ‘ਤੇ ਪਹੁੰਚੇ ਬਜੁਰਗਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਬਿਲ ਪਾਸ ਕਰਕੇ ਕਿਸਾਨਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ , ਦੇਸ਼ ਦਾ ਕਿਸਾਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਇਕਜੁੱਟ ਹੋ ਚੁੱਕਿਆ ਹੈ, ਸਾਡੀ ਜਿੱਤ ਯਕੀਨੀ ਹੈ।