ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਮੋਦੀ ਨੂੰ ਦੱਸਿਆ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਕਿ ਜੇਕਰ ਕੋਈ ਲੰਗਰ ਲਈ ਜਾਂ ਦਵਾਈਆਂ ਲਈ ਫੰਡ ਭੇਜਦਾ ਹੈ,ਇਸ ਵਿੱਚ ਦੇਸ਼ ਧ੍ਰੋਹ ਵਾਲੀ ਕਿਹੜੀ ਗੱਲ ਹੋਈ ।

pm modi

ਨਵੀਂ ਦਿੱਲੀ , ( ਚਰਨਜੀਤ ਸਿੰਘ ਸੁਰਖ਼ਾਬ ) : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨਮੰਤਰੀ ਨੂੰ ਦੇਸ਼ ਲਈ ਦੱਸਿਆ ਸਭ ਤੋਂ ਖਤਰਾ ਦੱਸਦਿਆਂ ਕਿਹਾ ਕਿ ਜੇਕਰ ਦੇਸ਼ ਨੂੰ ਕਿਸੇ ਤੋਂ ਖ਼ਤਰਾ ਹੈ ਤਾਂ ਉਹ ਪ੍ਰਧਾਨ ਮੰਤਰੀ ਤੋਂ ਹੀ ਹੈ । ਜਥੇਦਾਰ ਜਸਬੀਰ ਸਿੰਘ ਰੋਡੇ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਨਿਰਪੱਖਤਾ ਨਾਲ ਦੇਖਿਆ ਜਾਵੇ ਤਾਂ ਦੇਸ਼ ਨੂੰ ਸਭ ਤੋਂ ਵੱਡਾ ਖ਼ਤਰਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਹੀ ਹੈ ।

ਨਵੀਂ ਦਿੱਲੀ , ( ਚਰਨਜੀਤ ਸਿੰਘ ਸੁਰਖ਼ਾਬ ) : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨਮੰਤਰੀ ਨੂੰ ਦੇਸ਼ ਲਈ ਦੱਸਿਆ ਸਭ ਤੋਂ ਖਤਰਾ ਦੱਸਦਿਆਂ ਕਿਹਾ ਕਿ ਜੇਕਰ ਦੇਸ਼ ਨੂੰ ਕਿਸੇ ਤੋਂ ਖ਼ਤਰਾ ਹੈ ਤਾਂ ਉਹ ਪ੍ਰਧਾਨ ਮੰਤਰੀ ਤੋਂ ਹੀ ਹੈ ।

ਜਥੇਦਾਰ ਜਸਬੀਰ ਸਿੰਘ ਰੋਡੇ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਨਿਰਪੱਖਤਾ ਨਾਲ ਦੇਖਿਆ ਜਾਵੇ ਤਾਂ ਦੇਸ਼ ਨੂੰ ਸਭ ਤੋਂ ਵੱਡਾ ਖ਼ਤਰਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਹੀ ਹੈ । ਕਿਉਂਕਿ ਇਕ ਪਾਸੇ ਪਾਕਿਸਤਾਨ ਹੈ ਦੂਸਰੇ ਪਾਸੇ ਚੀਨ ਹੈ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ  ਦੇ ਹੁੰਦਿਆਂ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਨਹੀਂ ਹਨ । ਉਨ੍ਹਾਂ ਕਿਹਾ ਕੋਈ ਵੀ ਦੇਸ਼ ਜਿਸ ਦੀਆਂ ਭਾਰਤ ਨਾਲ ਹੱਦਾਂ ਲੱਗਦੀਆਂ ਹਨ ,ਪ੍ਰਧਾਨਮੰਤਰੀ ਮੋਦੀ ਦੇ ਹੁੰਦਿਆਂ ਕੋਈ ਮਿੱਤਰ ਨਹੀਂ ਰਿਹਾ । ਜੇ ਅਜਿਹੇ ਇਹੋ ਜਿਹੇ ਦੇਸ਼ਾਂ ਨਾਲ ਭਾਰਤ ਘਿਰਿਆ ਹੋਇਆ ਹੈ ।

ਪ੍ਰਧਾਨਮੰਤਰੀ ਕਿਸਾਨ ਜੋ ਦੇਸ਼ ਦੀ ਰੀੜ੍ਹ ਦੀ ਹੱਡੀ ਹਨ , ਕਿਸਾਨਾਂ ਦੇ ਸੰਘਰਸ਼ ਨੂੰ ਜ਼ਬਰਦਸਤੀ  ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤੋਂ ਵੱਡਾ ਦੇਸ਼ ਧ੍ਰੋਹ ਕੀ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਅਸੀਂ ਇੱਥੇ ਕਿਸਾਨਾਂ ਲਈ ਲੰਗਰ, ਦਵਾਈਆਂ ਦਾ ਪ੍ਰਬੰਧ ਕੀਤਾ ਹੈ ਅਤੇ ਉਨ੍ਹਾਂ ਦੇ ਰਹਿਣ ਦੀ ਵਿਵਸਥਾ ਕੀਤੀ ਹੈ । ਜੇਕਰ ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਇੱਦਾਂ ਦੇ ਬੰਦੇ ਫੜ ਕੇ ਅੰਦਰ ਕਰ ਦੇਈਏ ਤਾਂ ਇਹ ਸਰਕਾਰ ਦੀ ਸੋਚਣੀ ਹੈ । ਸਰਕਾਰ ਇਸ ਨੂੰ ਅਜ਼ਮਾ ਕੇ ਦੇਖ ਲਵੇ । ਉਨ੍ਹਾਂ ਕਿਹਾ ਕਿ ਜੇਕਰ ਕੋਈ ਲੰਗਰ ਲਈ ਜਾਂ ਦਵਾਈਆਂ ਲਈ ਫੰਡ ਭੇਜਦਾ ਹੈ , ਇਸ ਵਿੱਚ ਦੇਸ਼ ਧ੍ਰੋਹ ਵਾਲੀ ਕਿਹੜੀ ਗੱਲ ਹੋਈ । ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਕਾਲ ਦੌਰਾਨ ਲੰਗਰ ਲਏ, ਉਦੋਂ ਤਾਂ ਕਿਸੇ ਨੇ ਦੇਸ਼ਧ੍ਰੋਹੀ ਨਹੀਂ ਕਿਹਾ । ਕਿਸੇ ਨੇ ਇਹ ਨਹੀਂ ਪੁੱਛਿਆ ਕੌਣ ਫੰਡ ਭੇਜਦਾ ਹੈ, ਕਿੱਥੋਂ ਫੰਡ ਆਉਂਦਾ ਹੈ । ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ , ਇੱਥੇ ਲੰਗਰ ਦੀ ਵਿਵਸਥਾ ਪਹਿਲਾਂ ਤੋਂ ਹੀ ਹੈ ।

Related Stories