ਭ੍ਰਿਸ਼ਟਾਚਾਰ ਵਿਚ ਸਾਰੇ ਅਹੁਦੇਦਾਰਾਂ ਦੀ ਜਵਾਬਦੇਹੀ ਬਣਦੀ ਹੈ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ........

Paramjit Singh Sarna

ਨਵੀਂ ਦਿੱਲੀ  :  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ 'ਤੇ ਗੁਰਦਵਾਰਾ ਗੋਲਕ ਦੀ ਦੁਰਵਰਤੋਂ ਕਰਨ ਦੇ ਲੱਗੇ ਦੋਸ਼ਾਂ ਵਿਚ ਉਹ ਇਕੱਲੇ ਨਹੀਂ ਹਨ। ਇਸ ਮਾਮਲੇ ਵਿਚ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਖ਼ੁਦ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ। ਸਾਰੇ ਮੈਂਬਰ ਤੇ ਅਹੁਦੇਦਾਰਾਂ ਦੀ ਜਵਾਬਦੇਹੀ ਬਣਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਨਿਯਮਾਂ ਮੁਤਾਬਕ ਗੋਲਕ ਦਾ ਇਕ ਪੈਸਾ ਵੀ ਕਮੇਟੀ ਪ੍ਰਧਾਨ ਤੇ ਜਨਰਲ ਸਕੱਤਰ ਦੀ ਪ੍ਰਵਾਨਗੀ ਤੋਂ ਬਿਨਾਂ ਖ਼ਰਚ ਕੀਤਾ ਹੀ ਨਹੀਂ ਜਾ ਸਕਦਾ,

ਫਿਰ ਇਕੱਲੇ ਤੌਰ 'ਤੇ ਸ. ਜੀ.ਕੇ. ਵਲੋਂ ਕਿਸ ਤਰ੍ਹਾਂ ਸਿਰਸਾ ਦੀ ਸਿਹਮਤੀ ਦੇ ਬਿਨਾਂ ਗੋਲਕ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ? ਇਥੇ ਜਾਰੀ ਇਕ ਬਿਆਨ 'ਚ ਉਨਾਂ੍ਹ ਕਿਹਾ, “ ਸਿਰਸਾ ਵਲੋਂ ਖਬਰਾਂ ਤੇ ਸੋਸ਼ਲ ਮੀਡੀਆ 'ਚ ਬਿਆਨ ਜਾਰੀ ਕਰਕੇ ਗੋਲਕ ਦੀ ਹੋਈ ਲੁੱਟ-ਖਸੁੱਟ ਚੋਂ ਅਪਣੇ ਆਪ ਨੂੰ ਬਾਰੀ ਕਰਨਾ ਵਾਜਬ ਨਹੀਂ ਕਿਉਂਕਿ ਪੁਲਿਸ ਤੇ ਅਦਾਲਤ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਸਿਰਸਾ ਨੂੰ ਕੋਈ ਹੱਕ ਨਹੀਂ ਕਿ ਉਹ ਅਪਣੇ ਆਪ ਨੂੰ ਕਲੀਨ ਚਿੱਟ ਦੇ ਕੇ ਸਚਾ -ਸੁੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਪੜਤਾਲੀਆ ਏਜੰਸੀ ਤੇ ਅਦਾਲਤ ਨੇ ਹਾਲੇ ਇਸ ਬਾਰੇ ਕੋਈ ਫੈਸਲਾ ਨਹੀਂ ਦਿਤਾ।''

ਸ. ਸਰਨਾ ਨੇ ਸਿਰਸਾ ਨੂੰ ਯਾਦ ਕਰਵਾਉਂਦੀਆਂ ਕਿਹਾ ਕਿ ਦਿੱਲੀ ਕਮੇਟੀ ਦੇ ਖਜ਼ਾਨੇ 'ਚੋਂ ਜੂਨ -2016 'ਚ ਇਕੋ ਦਿਨ 51 ਲੱਖ ਰੁਪਏ ਨਕਦ ਗੁਰੂ ਦੇ ਖਜ਼ਾਨੇ ਵਿਚੋਂ ਕੱਢੇ ਗਏ ਸਨ ਤੇ ਉਸ ਸਮੇਂ ਸਿਰਸਾ ਕਮੇਟੀ ਦੇ ਜਨਰਲ ਸਕੱਤਰ ਸਨ। ਫਿਰ ਉਹ ਕਿਸ ਬਿਨਾਹ 'ਤੇ ਅਪਣੇ ਆਪ ਨੂੰ ਇਸ ਲੁੱਟ-ਖਸੁੱਟ 'ਚੋਂ ਬਰੀ ਹੋਣ ਬਾਰੇ  ਬਿਆਨ ਜਾਰੀ ਕਰ ਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ ? 

Related Stories