ਤੇਲੰਗਾਨਾ 'ਚ ਕਾਂਗਰਸ ਉਮੀਦਵਾਰ ਨੇ ਆਤਮਹਤਿਆ ਦੀ ਕੋਸ਼ਿਸ਼ ਕੀਤੀ
ਤੇਲੰਗਾਨਾ ਦੇ ਗਜਵੇਲ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵੰਤੇਰੂ ਪ੍ਰਤਾਪ ਰੈਡੀ ਨੇ ਕਥਿਤ ਤੌਰ 'ਤੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ..........
ਹੈਦਰਾਬਾਦ : ਤੇਲੰਗਾਨਾ ਦੇ ਗਜਵੇਲ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵੰਤੇਰੂ ਪ੍ਰਤਾਪ ਰੈਡੀ ਨੇ ਕਥਿਤ ਤੌਰ 'ਤੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੇ ਘਰ ਵੋਟਰਾਂ ਵਿਚ ਵੰਡਣ ਲਈ ਧਨ ਰਖਿਆ ਹੋਇਆ ਹੈ ਜਿਸ ਸਬੰਧੀ ਕੋਮਪੱਲੀ ਸਥਿਤ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ।
ਇਸ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਚੰਦਰ ਸ਼ੇਖਰ ਰਾਉ ਵੀ ਚੋਣ ਲੜ ਰਹੇ ਹਨ।
ਮੰਗਲਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਚੋਣ ਅਧਿਕਾਰੀਆਂ ਦਾ ਇਕ ਉਡਣ ਦਸਤਾ ਪੁਲਿਸ ਨਾਲ ਸੋਮਵਾਰ ਰਾਤ ਰੈੱਡੀ ਦੇ ਘਰ ਪਹੁੰਚਿਆ ਪਰ ਨੇਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਕੰਮ ਨਹੀਂ ਕਰਨ ਦਿਤਾ ਜਿਸ ਨਾਲ ਉਥੇ ਸਥਿਤੀ ਤਨਾਅਪੂਰਨ ਬਣ ਗਈ। ਤਲਾਸ਼ੀ ਦੌਰਾਨ ਹੀ ਰੈੱਡੀ ਨੇ ਅਚਾਨਕ ਖ਼ੁਦ 'ਤੇ ਪਟਰੌਲ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਦੇ ਯਤਨਾਂ ਨੂੰ ਅਸਫ਼ਲ ਕਰ ਦਿਤਾ। ਡਿਪਟੀ ਕਮਿਸ਼ਨਰ (ਬਾਲਾਨਗਰ ਇਲਾਕਾ) ਨੇ ਦਸਿਆ ਕਿ ਤਲਾਸ਼ੀ ਦੌਰਾਨ ਕੁੱਝ ਨਹੀਂ ਮਿਲਿਆ। ਉਨ੍ਹਾਂ ਦਸਿਆ ਕਿ ਰੈੱਡੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅਧਿਕਾਰੀਆਂ ਅਤੇ ਪੁਲਿਸ ਨਾਲ ਬਦਸਲੂਕੀ ਕੀਤੀ। (ਪੀਟੀਆਈ)
ਉਨ੍ਹਾਂ ਦਸਿਆ ਕਿ ਰੈੱਡੀ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁਧ ਭਾਰਤੀ ਦੰਡਵਾਲੀ ਨਾਲ ਸਬੰਧਤ ਧਾਰਾ ਤਹਿਤ ਆਤਮਹੱਤਿਆ ਦੀ ਕੋਸ਼ਿਸ਼, ਸਰਕਾਰੀ ਕਰਮਚਾਰੀਆਂ ਦੇ ਕੰਮਾਂ ਵਿਚ ਵਿਘਨ ਪਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਤੇਲੰਗਾਨਾ ਵਿਚ 7 ਦਸੰਬਰ ਨੂੰ ਵਿਧਾਨ ਸਭਾ ਚੋਣਾ ਹੋਣੀਆਂ ਹਨ। (ਪੀਟੀਆਈ)