ਮੁਲਾਂਪੁਰ ਦਾਖਾ `ਚ ਹੋਇਆ ਗੈਂਗਰੇਪ
ਪਿਛਲੇ ਕੁਝ ਸਮੇ ਤੋਂ ਪੰਜਾਬ `ਚ ਨਸਿਆ ਅਤੇ ਖੁਦਕੁਸ਼ੀਆਂ ਦੇ ਮਾਮਲੇ ਨਾਲ- ਨਾਲ ਜਬਰ ਜਨਾਹ ਦੀਆਂ ਘਟਨਾ ਕਾਫੀ ਵਧ ਰਹੀਆਂ ਹਨ।
ਮੁਲਾਂਪੁਰ ਦਾਖਾ: ਪਿਛਲੇ ਕੁਝ ਸਮੇ ਤੋਂ ਪੰਜਾਬ `ਚ ਨਸਿਆ ਅਤੇ ਖੁਦਕੁਸ਼ੀਆਂ ਦੇ ਮਾਮਲੇ ਨਾਲ- ਨਾਲ ਜਬਰ ਜਨਾਹ ਦੀਆਂ ਘਟਨਾ ਕਾਫੀ ਵਧ ਰਹੀਆਂ ਹਨ। ਲਗਾਤਾਰ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ। ਅਹਿਜੀ ਇਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਮੁਲਾਂਪੁਰ ਦਾਖਾ ਹਲਕੇ ਦੇ ਪਿੰਡ ਤਲਵੰਡੀ ਨੋਬਾਦ `ਚ ਮਿਲੀ ਹੈ ,ਜਿਥੇ 4 ਵਿਅਕਤੀਆਂ ਨੇ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕਰਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਔਰਤ ਆਪਣੇ ਘਰ `ਚ ਇਕਲੀ ਸੀ। ਇਕਲੀ ਔਰਤ ਨੂੰ ਦੇਖਦਿਆਂ ਹੀ 4 ਵਿਅਕਤੀ ਉਸ ਤੇ ਹਾਵੀ ਹੋ ਗਏ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕਿ ਜ਼ਬਰ ਜਨਾਹ ਕਰਨ ਉਪਰੰਤ ਔਰਤ ਦੀ ਕੁੱਟਮਾਰ ਵੀ ਕੀਤੀ ਗਈ। ਘਟਨਾ ਨੂੰ ਅੰਜਾਮ ਦਿੰਦੇ ਹੀ ਦੋਸ਼ੀ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਪੀੜਤਾ ਦੇ ਘਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਉਹ ਮੌਕੇ ਤੇ ਘਰ ਪਹੁੰਚ ਗਏ ਅਤੇ ਪੀੜਤ ਨੂੰ ਨੇੜੇ ਦੇ ਹਸਪਤਾਲ `ਚ ਇਲਾਜ ਲਈ ਭਰਤੀ ਕਰਵਾ ਦਿਤਾ ਗਿਆ।
ਕਿਹਾ ਜਾ ਰਿਹਾ ਹੈ ਕੇ ਪੀੜਤਾ ਕਾਫ਼ੀ ਗੰਭੀਰ ਹਾਲਤ `ਚ ਹੈ। ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ `ਤੇ ਪਹੁੰਚ ਗਈ। ਪੁਲਿਸ ਨੇ ਇਸ ਮਾਮਲੇ `ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਹਨਾਂ ਦਾ ਕਹਿਣਾਂ ਹੈ ਕੇ ਅਸੀ ਪੀੜਤ ਦੇ ਦੋਸ਼ੀਆਂ ਨੂੰ ਜਲਦੀ ਹੀ ਹਿਰਾਸਤ `ਚ ਲਵਾਵਾਂਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਤੋਂ ਸਖ਼ਤ ਦਿਤੀ ਜਾਵੇਗੀ।
ਪੁਲਿਸ ਨੂੰ ਜਦੋ ਵੀ ਕੋਈ ਸੂਚਨਾ ਮਿਲੇਗੀ ਤਾ ਉਸ ਦੀ ਜਾਣਕਾਰੀ ਤੁਰੰਤ ਹੀ ਪੀੜਤ ਦੇ ਪਰਿਵਾਰ ਵਾਲਿਆਂ ਨੂੰ ਦਿਤੀ ਜਾਵੇਗੀ। ਪਰਿਵਾਰ ਦਾ ਕਹਿਣਾ ਹੈ ਕੇ ਸਾਡੀ ਲੜਕੀ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਨੂੰ ਇਨਸਾਫ ਦਵਾਇਆ ਜਾਵੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਮਾਮਲੇ ਦੀ ਜਾਂਚ ਕਰੇ।