IPL : Delhi Daredevils ਨੇ ਬਦਲਿਆ ਅਪਣਾ ਨਾਮ, ਹੁਣ ਇਸ ਨਾਮ ਨਾਲ ਜਾਣੀ ਜਾਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਦਿੱਲੀ ਡੇਅਰਡੈਵਿਲਸ (Delhi Daredevils) ਫਰੈਂਚਾਇਜ਼ੀ ਨੇ ਅਪਣਾ ਨਾਮ ਬਦਲਣ ਦਾ ਫ਼ੈਸਲਾ...

Delhi Daredevils changed name

ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਦਿੱਲੀ ਡੇਅਰਡੈਵਿਲ‍ਸ (Delhi Daredevils) ਫਰੈਂਚਾਇਜ਼ੀ ਨੇ ਅਪਣਾ ਨਾਮ ਬਦਲਣ ਦਾ ਫ਼ੈਸਲਾ ਕੀਤਾ ਹੈ। ਆਈਪੀਐਲ ਦੇ ਅਗਲੇ ਸੀਜ਼ਨ ਵਿਚ ਇਸ ਟੀਮ ਨੂੰ ਹੁਣ ਦਿੱਲੀ ਕੈਪੀਟਲ‍ਸ (Delhi Capitals) ਦੇ ਨਾਮ ਨਾਲ ਜਾਣਿਆ ਜਾਵੇਗਾ। ਟੀਮ ਦੇ ਨਵੇਂ ਨਾਮ ਦਾ ਐਲਾਨ ਦਿੱਲੀ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਦਿੱਲੀ ਫਰੈਂਚਾਇਜ਼ੀ ਦੇ ਮਾਲਿਕ GMR ਗਰੁੱਪ  ਅਤੇ ਜੇਐਸਡਬਲਿਉ ਸ‍ਪੋਰਟਸ ਵਲੋਂ ਕੀਤਾ ਗਿਆ ਹੈ।

ਸ਼ੁਰੂਆਤੀ ਸੀਜ਼ਨ ਵਿਚ ਟੀਮ ਟੂਰਨਾਮੈਂਟ ਦੇ ਸੈਮੀਫਾਈਨਲ ਤੱਕ ਪਹੁੰਚੀ ਸੀ ਅਤੇ ਉਸ ਤੋਂ ਬਾਅਦ ਹੀ ਇਸ ਦੇ ਪ੍ਰਦਰਸ਼ਨ ਵਿਚ ਲਗਾਤਾਰ ਗਿਰਾਵਟ ਦੇਖਣ ਵਿਚ ਆਈ ਹੈ। ਉ‍ਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਾਮ ਬਦਲਣ ਨਾਲ ਦਿੱਲੀ ਫਰੈਂਚਾਇਜ਼ੀ ਦੀ ਕਿਸ‍ਮਤ ਵੀ ਬਦਲੇਗੀ ਅਤੇ ਆਈਪੀਐਲ ਦੇ 12ਵੇਂ ਸੀਜ਼ਨ ਵਿਚ ਇਹ ਵਧੀਆ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੇਗੀ। ਆਈਪੀਐਲ 2019 ਸੀਜ਼ਨ ਵਿਚ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ ਦਿੱਲੀ ਡੇਅਰਡੈਵਿਲ‍ਸ ਮਤਲਬ ਦਿੱਲੀ ਕੈਪੀਟਲ‍ਸ ਟੀਮ ਨਾਲ ਖੇਡਦੇ ਹੋਏ ਨਜ਼ਰ ਆਉਣਗੇ।

ਧਵਨ ਪਿਛਲੇ ਸੀਜ਼ਨ ਵਿਚ ਸਨਰਾਈਜ਼ਰਸ ਹੈਦਰਾਬਾਦ ਟੀਮ ਦਾ ਹਿੱਸਾ ਸੀ ਪਰ ਇਸ ਟੀਮ ਨਾਲ ਰਿਸ਼ਤਾ ਤੋੜ ਕੇ ਹੁਣ ਉਹ ਦਿੱਲੀ ਦੀ ਫਰੈਂਚਾਇਜ਼ੀ ਨਾਲ ਜੁੜ ਗਏ ਹਨ। ਘਰੇਲੂ ਕ੍ਰਿਕੇਟ ਵਿਚ ਵੀ ਧਵਨ ਦਿੱਲੀ ਵਲੋਂ ਹੀ ਖੇਡਦੇ ਹਨ। ਇਸ ਕ੍ਰਮ ਵਿਚ ਆਈਪੀਐਲ  ਦੇ 2018 ਦੇ ਸੀਜ਼ਨ ਵਿਚ ਦਿੱਲੀ ਦੀ ਫਰੈਂਚਇਜ਼ੀ ਨੇ ਖ਼ਤਰਨਾਕ ਗੌਤਮ ਗੰਭੀਰ ਨੂੰ ਟੀਮ ਨਾਲ ਜੋੜਿਆ ਗਿਆ ਸੀ। ਦਿੱਲੀ ਲਈ ਘਰੇਲੂ ਕ੍ਰਿਕੇਟ ਖੇਡਣ ਵਾਲੇ ਗੰਭੀਰ ਕਲਕੱਤਾ ਨਾਈਟ ਰਾਈਡਰਸ ਦੇ ਕਪ‍ਤਾਨ ਸਨ।

ਗੰਭੀਰ ਨੂੰ ਦਿੱਲੀ ਡੇਅਰਡੈਵਿਲ‍ਸ ਦਾ ਕਪ‍ਤਾਨ ਬਣਾਇਆ ਗਿਆ ਸੀ ਪਰ ਉਨ੍ਹਾਂ ਨੇ ਵਿਚ ਹੀ ਕਪਤਾਨੀ ਛੱਡ ਦਿਤੀ ਜਿਸ ਤੋਂ ਬਾਅਦ ਸ਼ਰੇਅਸ ਅੱਯਰ ਨੂੰ ਕਪ‍ਤਾਨ ਨਿਯੁਕ‍ਤ ਕੀਤਾ ਗਿਆ ਸੀ।

Related Stories