Ind vs WI : ਦੂਜਾ ਟੀ-20 ਮੈਚ ਹੋਵੇਗਾ ਅੱਜ, ਲਖਨਊ ‘ਚ 24 ਸਾਲ ਬਾਅਦ ਹੋਵੇਗਾ ਅੰਤਰਰਾਸ਼ਟਰੀ ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ-ਵੈਸਟ ਇੰਡੀਜ਼ ਦੇ ਵਿਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਲਖਨਊ ਦੇ ਅਟਲ ਬਿਹਾਰੀ ਵਾਜਪਾਈ...

Ind vs WI: The second T-20 game will be played today

ਨਵੀਂ ਦਿੱਲੀ (ਭਾਸ਼ਾ) : ਭਾਰਤ-ਵੈਸਟ ਇੰਡੀਜ਼ ਦੇ ਵਿਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿਚ ਹੋਵੇਗਾ। ਇਸ ਸਟੇਡੀਅਮ ਦਾ ਨਾਮ ਪਹਿਲਾਂ ਇਕਾਨਾ ਸੀ ਪਰ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਅਨਾਥ ਸਰਕਾਰ ਨੇ ਮੈਚ ਤੋਂ 24 ਘੰਟੇ ਪਹਿਲਾਂ ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਕਰ ਦਿਤਾ। ਇਹ ਲਖਨਊ ਦਾ ਤੀਜਾ ਸਟੇਡੀਅਮ ਹੈ ਪਰ ਇਸ ਮੈਦਾਨ ‘ਤੇ ਪਹਿਲੀ ਵਾਰ ਕੋਈ ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ।

ਭਾਰਤੀ ਟੀਮ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਭਾਰਤ ਨੇ ਕਲਕੱਤਾ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਵਿੰਡੀਜ਼ ਨੂੰ ਪੰਜ ਵਿਕੇਟ ਤੋਂ ਹਰਾਇਆ ਸੀ। ਪਿਛਲੀ ਵਾਰ ਲਖਨਊ ਵਿਚ 1994 ਵਿਚ ਭਾਰਤ-ਸ਼੍ਰੀਲੰਕਾ ਦੇ ਵਿਚ ਟੈਸਟ ਕੇਡੀ ਸਿੰਘ ਬਾਬੂ ਸਟੇਡੀਅਮ ਵਿਚ ਖੇਡਿਆ ਗਿਆ ਸੀ। ਇਹ ਭਾਰਤ ਦਾ 51ਵਾਂ ਅੰਤਰਰਾਸ਼ਟਰੀ ਸਟੇਡੀਅਮ ਹੋਵੇਗਾ। ਉਥੇ ਹੀ, ਟੀ-20 ਆਯੋਜਿਤ ਕਰਨ ਵਾਲਾ 21ਵਾਂ ਸਟੇਡੀਅਮ ਬਣੇਗਾ। ਕਾਲੀ ਮਿੱਟੀ ਨਾਲ ਬਣਾਏ ਗਏ ਛੇ ਨੰਬਰ ਦੀ ਪਿਚ ‘ਤੇ ਭਾਰਤ-ਵਿੰਡੀਜ਼ ਮੁਕਾਬਲਾ ਖੇਡਿਆ ਜਾਵੇਗਾ।

ਪਿਚ ਕਿਊਰੇਟਰ ਦੇ ਮੁਤਾਬਕ, ਗੇਂਦ ਹੌਲੀ ਰਫ਼ਤਾਰ ਨਾਲ ਬੱਲੇ ‘ਤੇ ਆਵੇਗੀ, ਜਿਸ ਦੇ ਨਾਲ ਮੁਕਾਬਲਾ ਲੋਅ ਸਕੋਰਿੰਗ ਹੋ ਸਕਦਾ ਹੈ। ਵਿੰਡੀਜ਼ ਦੇ ਖਿਲਾਫ਼ ਪਹਿਲੇ ਮੈਚ ਵਿਚ ਤਿੰਨ ਵਿਕੇਟ ਲੈਣ ਵਾਲੇ ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਦਾ ਅਪਣੇ ਸੂਬੇ ਵਿਚ ਇਹ ਪਹਿਲਾ ਅੰਤਰਰਾਸ਼ਟਰੀ ਮੈਚ ਹੋਵੇਗਾ। ਉਨ੍ਹਾਂ ‘ਤੇ ਘਰੇਲੂ ਦਰਸ਼ਕਾਂ ਦੀਆਂ ਉਮੀਦਾਂ ਦਾ ਵੀ ਦਬਾਅ ਹੋਵੇਗਾ। ਪਿਚ ਨੂੰ ਲੈ ਕੇ ਲਗਾਏ ਜਾ ਰਹੇ ਕਿਆਸ ਤੋਂ ਕੁਲਦੀਪ ਨੂੰ ਖੁਸ਼ੀ ਮਿਲੀ ਹੋਵੇਗੀ।

ਗੇਂਦ ਜਿੰਨੀ ਹੌਲੀ ਬੱਲੇ ‘ਤੇ ਜਾਵੇਗੀ, ਕੁਲਦੀਪ ਨੂੰ ਓਨਾ ਹੀ ਫ਼ਾਇਦਾ ਹੋਵੇਗਾ ਕਿਉਂਕਿ ਉਹ ਆਮ ਤੌਰ ‘ਤੇ ਗੇਂਦਬਾਜ਼ੀ ਹੌਲੀ ਰਫ਼ਤਾਰ ਨਾਲ ਹੀ ਕਰਦੇ ਹਨ। ਕਪਤਾਨ ਵਿਰਾਟ ਕੋਹਲੀ ਅਤੇ ਵਿਕੇਟ ਕੀਪਰ ਮਹਿੰਦਰ ਸਿੰਘ ਧੋਨੀ ਦੀ ਗ਼ੈਰ ਮੌਜੂਦਗੀ ਵਿਚ ਵੀ ਟੀਮ ਇੰਡੀਆ ਨੇ ਕਲਕੱਤਾ ਵਿਚ ਬਿਹਤਰ ਪ੍ਰਦਰਸ਼ਨ ਕੀਤਾ। ਡੈਬਿਊ ਕਰਨ ਵਾਲੇ ਖਲੀਲ ਅਹਿਮਦ ਨੇ 16 ਦੌੜਾਂ ‘ਤੇ ਇਕ ਵਿਕੇਟ ਅਤੇ ਆਲਰਾਉਂਡਰ ਕਰੁਣਾਲ ਪਾਂਡਿਆ ਨੇ ਇਕ ਵਿਕੇਟ ਲੈਣ ਦੇ ਨਾਲ-ਨਾਲ ਕੇਵਲ ਨੌਂ ਗੇਂਦਾਂ ਵਿਚ 21 ਦੌੜਾਂ ਬਣਾਈਆਂ ਸਨ।

ਕਪਤਾਨ ਰੋਹਿਤ ਸ਼ਰਮਾ ਦੋਵਾਂ ਵਲੋਂ ਇਸ ਮੁਕਾਬਲੇ ਵਿਚ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹੋਣਗੇ। ਵਨਡੇ ਸੀਰੀਜ਼ ਦੇ ਪੰਜ ਮੈਚਾਂ ਵਿਚ ਕੇਵਲ 112 ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਦਾ ਪ੍ਰਦਰਸ਼ਨ ਪਹਿਲਾਂ ਟੀ-20 ਵਿਚ ਵੀ ਖਾਸ ਨਹੀਂ ਰਿਹਾ। ਉਹ ਅੱਠ ਗੇਂਦਾਂ ਵਿਚ ਤਿੰਨ ਦੌੜਾਂ ਬਣਾ ਕੇ ਬੋਲਡ ਹੋ ਗਏ ਸਨ। ਦੂਜੀ ਪਾਸੇ, ਵਿੰਡੀਜ਼ ਨੂੰ ਇਸ ਸਮੇਂ ਆਲਰਾਉਂਡਰ ਆਂਦਰੇ ਰਸੇਲ ਦੀ ਕਮੀ ਖਲ ਰਹੀ ਹੈ। ਛੋਟੇ ਫਾਰਮੇਟ ਵਿਚ ਗੇਂਦ ਅਤੇ ਬੱਲੇ ਨਾਲ ਵਿਰੋਧੀ ਟੀਮ ਨੂੰ ਦਵਾਬ ਵਿਚ ਲਿਆਉਣ ਵਾਲੇ ਰਸੇਲ ਗੋਡੇ ਦੀ ਚੋਟ ਦੇ ਚਲਦੇ ਨਹੀਂ ਖੇਡ ਰਹੇ ਹਨ।

ਅਜਿਹੇ ਵਿਚ ਉਨ੍ਹਾਂ ਦੇ ਬਿਨਾਂ ਵੀ ਵੈਸਟ ਇੰਡੀਜ਼ ਵਾਪਸੀ ਦੀ ਕੋਸ਼ਿਸ਼ ਕਰੇਗਾ। ਕਪਤਾਨ ਕਾਰਲੋਸ ਬਰਾਥਵੈਟ ਨੂੰ ਬੱਲੇਬਾਜ਼ੀ ਵਿਚ ਸ਼ਾਈ ਹੋਪ ਅਤੇ ਸ਼ਿਮਰਾਨ ਹੇਟਮੇਅਰ ਤੋਂ ਜ਼ਿਆਦਾ ਉਮੀਦਾਂ ਹੋਣਗੀਆਂ। ਦੋਵਾਂ ਨੇ ਵਨਡੇ ਸੀਰੀਜ਼ ਵਿਚ ਸ਼ਤਕ ਲਗਾਏ ਸਨ। ਉਥੇ ਹੀ, ਕੀਰੋਨ ਪੋਲਾਰਡ ਵਲੋਂ ਟੀਮ ਮੈਨੇਜਮੈਂਟ ਬਿਹਤਰ ਪ੍ਰਦਰਸ਼ਨ ਚਾਹੇਗਾ।

Related Stories