ਭਾਰਤ ਅਤੇ ਆਸਟਰੇਲੀਆ ਵਿਚਕਾਰ ਟੀ-20 ਸੀਰੀਜ਼ ਦਾ ਪਹਿਲਾ ਮੈਚ ਕੱਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟਰੇਲੀਆ ਦੇ ਖਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਤੋਂ ਪਹਿਲਾਂ ਸਲੈਡਿੰਗ ਨੂੰ ਲੈ ਕੇ ਵਿਰਾਟ ਕੋਹਲੀ ਨੇ...

Tomorrow's first match of the T20 against Australia

ਬ੍ਰਿਸਬੇਨ (ਭਾਸ਼ਾ) : ਆਸਟਰੇਲੀਆ ਦੇ ਖਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਤੋਂ ਪਹਿਲਾਂ ਸਲੈਡਿੰਗ ਨੂੰ ਲੈ ਕੇ ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤੀ ਟੀਮ ਇਸ ਦੀ ਸ਼ੁਰੂਆਤ ਨਹੀਂ ਕਰੇਗੀ। ਵਿਰਾਟ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵਿਰੋਧੀਆਂ ਨਾਲ ਉਲਝੇਗੀ ਨਹੀਂ। ਜੇਕਰ ਉਹ ਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਆਤਮ-ਸਨਮਾਨ ਲਈ ਲੜਾਂਗੇ। 

ਭਾਰਤੀ ਕਪਤਾਨ ਨੇ ਕਿਹਾ, ਤੁਸੀ ਵਿਸ਼ਵ ਦੀ ਕਿਸੇ ਵੀ ਟੀਮ ਨੂੰ ਕਮਜੋਰ ਨਹੀਂ ਸਮਝ ਸਕਦੇ ਹੋ। ਤੁਸੀ ਇਥੇ ਆਸਟਰੇਲੀਆ ਵਿਚ ਇਕ ਪੂਰੀ ਟੀਮ ਦੇ ਨਾਲ ਖੇਡਣ ਆਏ ਹੋ। ਅਸੀ ਕਿਸੇ ਵੀ ਹਾਲਾਤ ਨੂੰ ਹਲਕੇ ਵਿਚ ਨਹੀਂ ਲਵਾਂਗੇ ਪਰ ਸਾਡੀ ਟੀਮ ਜਿੱਤਣ ਦੀ ਪੂਰੀ ਸਮਰੱਥਾ ਰੱਖਦੀ ਹੈ। ਕੋਹਲੀ ਨੇ ਕਿਹਾ, ਇਕ ਟੀਮ ਦੇ ਤੌਰ ‘ਤੇ ਸਾਡਾ ਧਿਆਨ ਵਧੀਆ ਕ੍ਰਿਕੇਟ ਖੇਡਣਾ ਅਤੇ ਜਿੱਤਣਾ ਹੈ। ਅਸੀ ਹਰ ਸੀਰੀਜ਼ ਜਿੱਤਣਾ ਚਾਹੁੰਦੇ ਹਾਂ। ਘੱਟ ਤੋਂ ਘੱਟ ਗਲਤੀ ਕਰਨ ਵਾਲੀ ਟੀਮ ਜਿੱਤ ਹਾਸਲ ਕਰਦੀ ਹੈ ਅਤੇ ਸਾਡਾ ਧਿਆਨ ਇਸ ‘ਤੇ ਕੇਂਦਰਿਤ ਹੈ।

Related Stories