ਕੋਚ ਨੇ ਮੈਨੂੰ ਕੀਤਾ ਅਪਮਾਨਿਤ, ਕੁਝ ਲੋਕ ਮੈਨੂੰ ਬਰਬਾਦ ਕਰਨਾ ਚਾਹੁੰਦੇ : ਮਿਤਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕ੍ਰਿਕੇਟ ਵਿਚ ਸ਼ੁਰੂ ਹੋਈ ਕਾਂਟਰੋਵਰਸੀ ਮੰਗਲਵਾਰ ਨੂੰ ਉਸ ਸਮੇਂ ਹੋਰ ਵੱਧ ਗਈ ਜਦੋਂ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਬੀਸੀਸੀਆਈ...

The coach did humiliate me, some people want to ruin me: Mithali

ਨਵੀਂ ਦਿੱਲੀ (ਭਾਸ਼ਾ) : ਭਾਰਤੀ ਮਹਿਲਾ ਕ੍ਰਿਕੇਟ ਵਿਚ ਸ਼ੁਰੂ ਹੋਈ ਕਾਂਟਰੋਵਰਸੀ ਮੰਗਲਵਾਰ ਨੂੰ ਉਸ ਸਮੇਂ ਹੋਰ ਵੱਧ ਗਈ ਜਦੋਂ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਬੀਸੀਸੀਆਈ ਦਾ ਲਿਖਿਆ ਇਕ ਪੱਤਰ ਸਾਹਮਣੇ ਆਇਆ। ਪੱਤਰ ਵਿਚ ਮਿਤਾਲੀ ਨੇ ਕੋਚ ਰਮੇਸ਼ ਪੋਵਾਰ ਉਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਦਾ ਦੋਸ਼ ਲਗਾਇਆ ਅਤੇ ਅਨੁਸ਼ਾਸਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਾਇਨਾ ਏਡੁਲਜੀ ਨੂੰ ਪੱਖਪਾਤੀ ਕਰਾਰ ਦਿਤਾ।

ਮਿਤਾਲੀ ਭਾਰਤੀ ਮਹਿਲਾ ਟੀਮ ਦੀ ਸਭ ਤੋਂ ਕਾਮਯਾਬ ਬੱਲੇਬਾਜ਼ ਹਨ। ਉਨ੍ਹਾਂ ਨੂੰ ਹਾਲ ਹੀ ਵਿਚ ਖ਼ਤਮ ਹੋਏ ਟੀ-20 ਵਰਲਡ ਕੱਪ ਵਿਚ ਇੰਗਲੈਂਡ ਦੇ ਖਿਲਾਫ਼ ਸੈਮੀਫਾਈਨਲ ਵਿਚ ਮੌਕਾ ਨਹੀਂ ਦਿਤਾ ਗਿਆ ਸੀ, ਜਦੋਂ ਕਿ ਉਨ੍ਹਾਂ ਨੇ ਟੂਰਨਾਮੈਂਟ ਵਿਚ ਦੋ ਅਰਧ ਸ਼ਤਕ ਲਗਾਏ ਸਨ। ਭਾਰਤ ਇਹ ਮੈਚ 8 ਵਿਕੇਟ ਤੋਂ ਹਾਰ ਗਿਆ ਸੀ। ਉਦੋਂ ਤੋਂ ਟੀਮ ਵਿਚ ਵਿਵਾਦ ਹੈ। ਮਿਤਾਲੀ ਦਾ ਕਹਿਣਾ ਹੈ ਕਿ ਸੱਤਾ ‘ਤੇ ਬੈਠੇ ਕੁੱਝ ਲੋਕ ਉਨ੍ਹਾਂ ਦਾ ਕਰੀਅਰ ਤਬਾਹ ਕਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਅਪਣੇ ਅਹੁਦੇ ਦਾ ਮੇਰੇ ਖਿਲਾਫ਼ ਗਲਤ ਇਸਤੇਮਾਲ ਕਰ ਰਹੇ ਹਨ। ਇਸ ਵਿਚ ਪੋਵਾਰ ਨੇ ਮਿਤਾਲੀ ਦੇ ਦੋਸ਼ਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ। ਉਥੇ ਹੀ, ਏਡੁਲਜੀ ਨਾਲ ਸੰਪਰਕ ਨਹੀਂ ਹੋ ਸਕਿਆ। ਮਿਤਾਲੀ ਨੇ ਇਸ ਸਬੰਧ ਵਿਚ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਅਤੇ ਮਹਾਪ੍ਰਬੰਧਕ (ਕ੍ਰਿਕੇਟ ਆਪਰੇਸ਼ਨਜ਼) ਸਭਾ ਕਰੀਮ ਨੂੰ ਇਕ ਪੱਤਰ ਲਿਖਿਆ।

ਇਸ ਵਿਚ ਉਨ੍ਹਾਂ ਨੇ ਕਿਹਾ ਹੈ, ‘20 ਸਾਲ ਦੇ ਕਰੀਅਰ ਵਿਚ ਮੈਂ ਪਹਿਲੀ ਵਾਰ ਅਪਣੇ ਆਪ ਨੂੰ ਅਪਮਾਨਿਤ ਅਤੇ ਨਿਰਾਸ਼ ਮਹਿਸੂਸ ਕਰ ਰਹੀ ਹਾਂ। ਮੈਂ ਇਹ ਸੋਚਣ ‘ਤੇ ਮਜਬੂਰ ਹਾਂ ਕਿ ਜੋ ਲੋਕ ਮੇਰਾ ਕਰੀਅਰ ਤਬਾਹ ਕਰਨਾ ਚਾਹੁੰਦੇ ਹਨ ਅਤੇ ਮੇਰਾ ‍ਆਤਮ ਵਿਸ਼ਵਾਸ ਤੋੜਨਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਮੇਰੀਆਂ ਦੇਸ਼ ਨੂੰ ਦਿਤੀਆਂ ਜਾਣ ਵਾਲੀ ਸੇਵਾਵਾਂ ਦੀ ਕੋਈ ਜ਼ਰੂਰਤ ਨਹੀਂ ਹੈ।’ ਮਿਤਾਲੀ ਨੇ ਪੱਤਰ ਵਿਚ ਅਜਿਹੀਆਂ ਕਈ ਘਟਨਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿਚ ਕੋਚ ਪੋਵਾਰ ਦੇ ਕਾਰਨ ਉਨ੍ਹਾਂ ਨੇ ਅਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ।

ਮਿਤਾਲੀ ਨੇ ਲਿਖਿਆ, ‘ਉਦਾਹਰਣ ਦੇ ਲਈ, ਮੈਂ ਜਿਥੇ ਵੀ ਕਿਤੇ ਬੈਠਦੀ ਸੀ, ਉਹ ਉੱਠ ਕੇ ਚਲੇ ਜਾਂਦੇ ਸਨ, ਨੇਟਸ ਉਤੇ ਜਦੋਂ ਦੂਜੀ ਬੱਲੇਬਾਜ਼ ਅਭਿਆਸ ਕਰ ਰਹੀ ਹੁੰਦੀ ਸੀ ਤਾਂ ਉਹ ਮੌਜੂਦ ਰਹਿੰਦੇ ਸਨ ਪਰ ਜਿਵੇਂ ਹੀ ਮੈਂ ਬੱਲੇਬਾਜ਼ੀ ਲਈ ਜਾਂਦੀ ਉਹ ਉਥੋਂ ਚਲੇ ਜਾਂਦੇ ਸਨ। ਜੇਕਰ ਮੈਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਹ ਅਪਣੇ ਫ਼ੋਨ ਵਿਚ ਕੁੱਝ ਦੇਖਣ ਲੱਗ ਜਾਂਦੇ ਅਤੇ ਉਥੋਂ ਨਿਕਲ ਜਾਂਦੇ। ਇਹ ਕਿਸੇ ਲਈ ਵੀ ਸ਼ਰਮਨਾਕ ਸੀ। ਇਹ ਬਿਲਕੁੱਲ ਸਪੱਸ਼ਟ ਸੀ ਕਿ ਮੈਨੂੰ ਅਪਮਾਨਿਤ ਕੀਤਾ ਜਾ ਰਿਹਾ ਸੀ। ਇਸ ਦੇ ਬਾਵਜੂਦ ਮੈਂ ਕਦੇ ਵੀ ਅਪਣਾ ਸਬਰ ਨਹੀਂ ਤੋੜਿਆ।’

Related Stories