ਧੀ ਮਰੀਅਮ ਵਲੋਂ ਨਵਾਜ਼ ਨੂੰ ਜਨਮਦਿਨ ਦੀ ਮੁਬਾਰਕਬਾਦ, ਸਜ਼ਾ ਨੂੰ ਦਸਿਆ 'ਬਦਲੇ ਦੀ ਭਾਵਨਾ'
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਜਨਮਦਿਨ ਅੱਜ ਯਾਨੀ 25 ਦਸੰਬਰ ਨੂੰ ਹੈ। ਦੱਸ ਦਈਏ ਕਿ ਸ਼ਰੀਫ਼ ਨੂੰ ਉਹਨਾਂ ਦੇ ਜਨਮਦਿਨ ਤੋਂ ਇਕ ਦਿਨ...
ਇਸਲਾਮਾਬਾਦ : (ਪੀਟੀਆਈ) ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਜਨਮਦਿਨ ਅੱਜ ਯਾਨੀ 25 ਦਸੰਬਰ ਨੂੰ ਹੈ। ਦੱਸ ਦਈਏ ਕਿ ਸ਼ਰੀਫ਼ ਨੂੰ ਉਹਨਾਂ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਯਾਨੀ ਕਿ 24 ਦਸੰਬਰ ਨੂੰ ਦੋ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸੱਤ ਸਾਲ ਦੀ ਸਜ਼ਾ ਸੁਣਾਈ।
ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਏਐਲ - ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਸੋਮਵਾਰ ਨੂੰ ਕਿਹਾ ਕਿ ਅਲ ਅਜ਼ੀਜ਼ੀਆ ਸਟੀਲ ਮਿੱਲ ਭ੍ਰਿਸ਼ਟਾਚਾਰ ਮਾਮਲੇ ਵਿਚ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ਼ ਵਿਰੁੱਧ ਇਕ ਭ੍ਰਿਸ਼ਟਾਚਾਰ ਰੋਧੀ ਅਦਾਲਤ ਦਾ ਫ਼ੈਸਲਾ ਬਦਲੇ ਦੀ ਅੰਨ੍ਹੀ ਭਾਵਨਾ ਹੈ।
ਇਸਲਾਮਾਬਾਦ ਦੀ ਇਕ ਜਵਾਬਦੇਹੀ ਅਦਾਲਤ ਨੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੂੰ ਅਲ - ਅਜ਼ੀਜ਼ੀਆ ਸਟੀਲ ਮਿੱਲ ਭ੍ਰਿਸ਼ਟਾਚਾਰ ਮਾਮਲੇ ਵਿਚ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਪਰ ਫ਼ਲੈਗਸ਼ਿਪ ਇਨਵੈਸਟਮੈਂਟ ਮਾਮਲੇ ਵਿਚ ਉਨ੍ਹਾਂ ਨੂੰ ਬਰੀ ਕਰ ਦਿਤਾ।
ਇਸ ਫ਼ੈਸਲੇ ਤੋਂ ਬਾਅਦ ਸ਼ਰੀਫ਼ ਦੀ ਧੀ ਮਰੀਅਮ ਨੇ ਮਹੀਨਿਆਂ ਤੋਂ ਸਾਧ ਰੱਖੀ ਚੁੱਪੀ ਤੋੜੀ ਅਤੇ ਟਵੀਟ ਕਰ ਇਸ ਨੂੰ ਫ਼ੈਸਲੇ ਨੂੰ ਬਦਲਾ ਕਰਾਰ ਦਿਤਾ। ਉਨ੍ਹਾਂ ਨੇ ਟਵੀਟ ਕੀਤਾ 'ਚੌਥੀ ਵਾਰ ਉਸੀ ਵਿਅਕਤੀ ਨੂੰ ਸਜ਼ਾ।' (ਇਹ) ਬਦਲੇ ਦੀ ਭਾਵਨਾ ਤੋਂ ਅੰਨ੍ਹਾ ਹੋਣ ਵਰਗਾ ਹੈ ਪਰ ਜਿੱਤ ਨਵਾਜ਼ ਸ਼ਰੀਫ਼ ਦੀ ਹੈ। ਰੱਬ ਤੁਹਾਨੂੰ ਧੰਨਵਾਦ।
ਉਨ੍ਹਾਂ ਨੇ ਲਿਖਿਆ ਕਿ ਢਾਈ ਸਾਲ ਦੇ ਬਦਲੇ ਤੋਂ ਬਾਅਦ, ਤਿੰਨ ਪੀੜ੍ਹੀਆਂ ਤੱਕ ਚੱਪਾ ਚੱਪਾ ਖੰਗਾਲਣ ਤੋਂ ਬਾਅਦ ਇਕ ਵੀ ਪੈਸੇ ਦਾ ਭ੍ਰਿਸ਼ਟਾਚਾਰ, ਰਿਸ਼ਵਤਖ਼ੋਰੀ ਜਾਂ ਕਮੀਸ਼ਨ ਨਹੀਂ ਮਿਲਿਆ। ਮਰੀਅਮ ਨੇ ਕਿਹਾ ਕਿ ਸ਼ਰੀਫ਼ ਵਿਰੁਧ ਸਾਰੇ ਫ਼ੈਸਲੇ ਉਨ੍ਹਾਂ ਦੇ ਸੁਰਗਵਾਸੀ ਪਿਤਾ (ਮੀਆਂ ਸ਼ਰੀਫ਼) ਦੇ ਨਿਜੀ ਕੰਮ-ਕਾਜ ਦੇ ਸਬੰਧ ਵਿਚ ਹੈ। ਜਦੋਂ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ ਤੱਦ ਉਨ੍ਹਾਂ ਨੇ ਅਨੁਮਾਨ ਦੇ ਆਧਾਰ ਉਤੇ ਫ਼ੈਸਲਾ ਸੁਣਾ ਦਿਤਾ।