
ਅੱਡੀਆਂ ਦਾ ਸਰਦੀਆਂ ਵਿਚ ਫਟਣਾ ਜਾਂ ਗਰਮੀਆਂ ਵਿਚ ਫਟਣਾ ਹੋਵੇ , ਦੋਨੋ ਸੂਰਤਾਂ ਵਿਚ ਇਹ ਸਾਡੀ ਖ਼ੂਬਸੂਰਤੀ ਨੂੰ ਘਟਾਉਂਦੀਆਂ ਹਨ। ਗਰਮੀਆਂ ਵਿਚ ...
ਅੱਡੀਆਂ ਦਾ ਸਰਦੀਆਂ ਵਿਚ ਫਟਣਾ ਜਾਂ ਗਰਮੀਆਂ ਵਿਚ ਫਟਣਾ ਹੋਵੇ , ਦੋਨੋ ਸੂਰਤਾਂ ਵਿਚ ਇਹ ਸਾਡੀ ਖ਼ੂਬਸੂਰਤੀ ਨੂੰ ਘਟਾਉਂਦੀਆਂ ਹਨ। ਗਰਮੀਆਂ ਵਿਚ ਅਕਸਰ ਜ਼ਿਆਦਾਤਰ ਲੋਕਾਂ ਦੀਆਂ ਪੈਰਾਂ ਦੀਆਂ ਅੱਡੀਆਂ ਫਟਣ ਲੱਗਦੀਆਂ ਹਨ। ਫਟੀਆਂ ਅੱਡੀਆਂ ਦੇ ਕਾਰਨ ਕਈ ਵਾਰ ਦੂਜੇ ਲੋਕਾਂ ਦੇ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ ਇਸ ਵਜ੍ਹਾ ਨਾਲ ਲੜਕੀਆਂ ਆਪਣੀ ਮਨਪਸੰਦ ਸੈਂਡਿਲ ਵੀ ਨਹੀਂ ਪਾ ਸਕਦੀਆਂ।
crack heel
ਪੈਰਾਂ ਦੀ ਖੂਬਸੂਰਤੀ ਵਾਪਸ ਪਾਉਣ ਅਤੇ ਅੱਡੀਆਂ ਨੂੰ ਮੁਲਾਇਮ ਬਣਾਉਣ ਲਈ ਕੁੜੀਆਂ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ ਵਿਚ ਤੁਸੀ ਘਰੇਲੂ ਨੁਸਖੇ ਨੂੰ ਅਪਣਾ ਕੇ ਫਟੀ ਅੱਡੀਆਂ ਤੋਂ ਰਾਹਤ ਪਾ ਸਕਦੇ ਹੋ। ਅੱਡੀਆਂ ਫਟਣ ਦੇ ਕਾਰਨ - ਖਾਣ-ਪੀਣ ਸਹੀ ਨਾ ਹੋਣਾ, ਵਿਟਾਮਿਨ ਈ ਦੀ ਕਮੀ, ਕੈਲਸ਼ਿਅਮ ,ਆਇਰਨ ਦੀ ਕਮੀ, ਪੈਰਾਂ ਉੱਤੇ ਬਹੁਤ ਜ਼ਿਆਦਾ ਦਬਾਅ
crack heel
ਅੱਡੀਆਂ ਫਟਣ ਤੇ ਘਰੇਲੂ ਉਪਾਅ - ਨਾਰੀਅਲ ਤੇਲ - ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ। ਮਾਲਿਸ਼ ਕਰਨ ਲਈ 1 ਵੱਡਾ ਚਮਚ ਨਾਰੀਅਲ ਤੇਲ ਲਉ। ਇਸ ਨੂੰ ਹਲਕਾ ਜਿਹਾ ਗਰਮ ਕਰੋ। ਹੁਣ ਤਕਰੀਬਨ 5 ਮਿੰਟ ਲਈ ਮਾਲਿਸ਼ ਕਰੋ। ਲਗਾਤਾਰ 10 ਦਿਨਾਂ ਤਕ ਇਸ ਤੇਲ ਨੂੰ ਲਗਾਉਣ ਨਾਲ ਅੱਡੀਆਂ ਮੁਲਾਇਮ ਹੋਣੀਆਂ ਸ਼ੁਰੂ ਹੋ ਜਾਣਗੀਆਂ।
crack heel
ਗਲਿਸਰੀਨ ਅਤੇ ਗੁਲਾਬ ਜਲ - ਜੇਕਰ ਤੁਹਾਡੀ ਅੱਡੀਆਂ ਬਹੁਤ ਜ਼ਿਆਦਾ ਫਟ ਗਈਆਂ ਹਨ ਤਾਂ ਉਸ ਉਤੇ ਗੁਲਾਬ ਜਲ ਅਤੇ ਗਲਿਸਰੀਨ ਨੂੰ ਮਿਲਾ ਕੇ ਲਗਾਓ। ਕੁਝ ਸਮੇਂ ਤਕ ਇਸ ਪੇਸਟ ਨੂੰ ਅੱਡੀਆਂ ਉਤੇ ਲਗਾ ਰਹਿਣ ਦਿਓ। ਉਸ ਤੋਂ ਬਾਅਦ ਇਸ ਨੂੰ ਗੁਣਗੁਣੇ ਪਾਣੀ ਨਾਲ ਧੋ ਲਓ। ਕੁਝ ਦਿਨ ਅਜਿਹਾ ਕਰਨ ਨਾਲ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗੇਗਾ।
crack heel
ਸ਼ਹਿਦ - ਪੈਰਾਂ ਨੂੰ ਹਾਈਡਰੇਟ ਰੱਖਣ ਲਈ ਪੋਸ਼ਣ ਦੀ ਬਹੁਤ ਲੋੜ ਹੁੰਦੀ ਹੈ। ਸ਼ਹਿਦ ਪੈਰਾਂ ਨੂੰ ਨਮੀ ਪ੍ਰਦਾਨ ਕਰਦਾ ਹੈ। ਲਗਪਗ 20 ਮਿੰਟ ਲਈ ਸ਼ਹਿਦ ਨੂੰ ਪੈਰਾਂ ਉਤੇ ਲਗਾਓ। ਫਿਰ ਗੁਣਗੁਣੇ ਪਾਣੀ ਨਾਲ ਪੈਰਾਂ ਨੂੰ ਧੋ ਲਓ। ਤੁਹਾਡੇ ਪੈਰ ਕੋਮਲ ਹੋ ਜਾਣਗੇ।
ਆਲਿਵ ਆਇਲ - ਥੋੜ੍ਹਾ ਜਿਹਾ ਜੈਤੂਨ ਤੇਲ ਲਓ। ਇਸ ਨਾਲ ਹਲਕੇ ਹੱਥਾਂ ਨਾਲ ਮਸਾਜ਼ ਕਰੋ। ਇਸ ਤੋਂ ਬਾਅਦ ਪੈਰਾਂ ਨੂੰ ਅੱਧੇ ਘੰਟੇ ਲਈ ਰੱਖੋ। ਇਸ ਪ੍ਰਕਿਰਿਆ ਨੂੰ ਹਫ਼ਤੇ ਵਿਚ ਲਗਪਗ ਇਕ ਵਾਰ ਜ਼ਰੂਰ ਕਰੋ।