ਦੇਸ਼ਦ੍ਰੋਹੀ, ਬਲਾਤਕਾਰੀ ਤੇ ਕਦੇ ਨਸ਼ੇੜੀ... ਜਦੋਂ ਨੈਸ਼ਨਲ ਮੀਡੀਆ ਸਣੇ IT Cell ਨੇ ਫੈਲਾਇਆ ਸੀ ਜ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

10 Fact Check ਜੋ ਨੈਸ਼ਨਲ ਮੀਡੀਆ ਅਤੇ IT Cell ਦੀ ਘਟੀਆ ਸੋਚ ਨੂੰ ਉਜਾਗਰ ਕਰਦੀ ਹੈ ਅਤੇ ਜਿਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

Read Rozana Spokesman's Top 10 Fact Check for Farmers

RSFC (Team Mohali)- ਕਿਸਾਨ ਮਜ਼ਦੂਰ ਏਕਤਾ ... 19 ਨਵੰਬਰ 2021 ਦਾ ਦਿਨ ਕਿਸਾਨਾਂ ਦੇ ਦਿਨ ਵੱਜੋਂ ਜਾਣਿਆ ਜਾਵੇਗਾ। ਸਵੇਰੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦਾ ਸੰਬੋਧਨ ਕੀਤਾ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਇਹਸਾਸ ਨਹੀਂ ਸੀ ਕਿ ਅੱਜ ਖੇਤੀ ਬਿੱਲ ਵਾਪਸ ਹੋਣ ਦਾ ਐਲਾਨ PM ਵੱਲੋਂ ਕੀਤਾ ਜਾਵੇਗਾ। 26 ਨਵੰਬਰ 2020 ਨੂੰ ਪੰਜਾਬ ਤੋਂ ਸ਼ੁਰੂ ਹੋਈ ਇਸ ਲਹਿਰ ਨੇ ਬਹੁਤ ਕੁਝ ਵੇਖਿਆ। ਠੰਡ 'ਚ ਪਾਣੀ ਦੀਆਂ ਬੌਛਾਰਾਂ, ਲਾਠੀਚਾਰਜ, 700 ਤੋਂ ਵੱਧ ਕਿਸਾਨਾਂ ਦੀ ਮੌਤ ਅਤੇ ਨਾਲ ਹੀ ਨੈਸ਼ਨਲ ਮੀਡੀਆ ਅਤੇ IT Cell ਦਾ ਕਿਸਾਨਾਂ ਖਿਲਾਫ ਹੋ ਕਿਸਾਨਾਂ ਪ੍ਰਤੀ ਖਿਲਾਫ ਜ਼ਹਿਰ ਫੈਲਾਉਣਾ।

ਇਸ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਜਿਹੇ ਮੌਕੇ ਬਹੁਤ ਘੱਟ ਵੇਖਣ ਨੂੰ ਮਿਲੇ ਜਦੋਂ ਨੈਸ਼ਨਲ ਮੀਡਿਆ ਨੇ ਕਿਸਾਨਾਂ ਦਾ ਸਾਥ ਦਿੱਤਾ ਹੋਵੇ। ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਨੂੰ ਦੇਸ਼ਦ੍ਰੋਹੀ ਦੇ ਤਾਜ ਤੋਂ ਨੈਸ਼ਨਲ ਮੀਡੀਆ ਨੇ ਜਾਣੂ ਕਰਵਾਇਆ। ਨੈਸ਼ਨਲ ਮੀਡੀਆ ਦੇ ਨਾਲ-ਨਾਲ IT Cell ਨੇ ਅਜਿਹਾ ਕੋਈ ਦਿਨ ਨਹੀਂ ਛੱਡਿਆ ਜਦੋਂ ਉਨ੍ਹਾਂ ਨੇ ਕੋਈ ਫਰਜ਼ੀ ਖਬਰ ਕਿਸਾਨਾਂ ਖਿਲਾਫ ਨਾ ਫੈਲਾਈ ਹੋਵੇ। 

ਅੱਜ ਇਸ ਆਰਟੀਕਲ ਵਿਚ ਤੁਸੀਂ ਪੜ੍ਹਨ ਜਾ ਰਹੇ ਹੋ ਉਹ Top 10 Fact Check ਜੋ ਨੈਸ਼ਨਲ ਮੀਡੀਆ ਅਤੇ IT Cell ਦੀ ਘਟੀਆ ਸੋਚ ਨੂੰ ਉਜਾਗਰ ਕਰਦੀ ਹੈ ਅਤੇ ਜਿਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਕਿਸਾਨਾਂ ਲਈ ਸਾਡੇ Top 10 Fact Checks: 

No.1- Fact Check: ਕਿਸਾਨਾਂ ਨੇ ਨਹੀਂ ਕੀਤਾ ਤਿਰੰਗੇ ਦਾ ਅਪਮਾਨ, Zee News ਨੇ ਚਲਾਈ ਫਰਜ਼ੀ ਖ਼ਬਰ

26 ਜਨਵਰੀ 2021 ਨੂੰ ਹੋਈ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਵਾਪਰੀ ਲਾਲ ਕਿਲ੍ਹੇ ਦੀ ਘਟਨਾ ਨੂੰ ਲੈ ਕੇ Zee News ਨੇ ਬੁਲੇਟਿਨ ਚਲਾ ਦਾਅਵਾ ਕੀਤਾ ਕਿ ਕਿਸਾਨਾਂ ਵੱਲੋਂ ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹਟਾ ਕੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਇਸ ਵੀਡੀਓ ਵਿਚ ਇਕ ਵਿਅਕਤੀ ਨੂੰ ਲਾਲ ਕਿਲ੍ਹੇ ਦੇ ਗੁੰਬਦ 'ਤੇ ਬੈਠਾ ਦੇਖਿਆ ਜਾ ਸਕਦਾ ਸੀ। ਵੀਡੀਓ ਵਿਚ ਵਿਅਕਤੀ ਇੱਕ ਝੰਡੇ ਨੂੰ ਹਟਾ ਵੀ ਰਿਹਾ ਹੈ।

ਇਸ ਵੀਡੀਓ ਨੂੰ Zee ਨੇ ਅਪਣੇ YouTube ਚੈਨਲ 'ਤੇ ਅਪਲੋਡ ਕਰਦੇ ਹੋਏ ਲਿਖਿਆ ਸੀ: "Farmer Protesters Violence: देश का झंडा हटाकर Red Fort पर प्रदर्शनकारियों ने अपना झंडा लहराया"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕਿਸਾਨਾਂ ਨੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਸੀ। Zee News ਵੱਲੋਂ ਦਿਖਾਏ ਜਾ ਰਹੇ ਵੀਡੀਓ ਵਿਚ ਲਾਲ ਕਿਲੇ ਦੇ ਗੁੰਬਦ 'ਤੇ ਬੈਠੇ ਵਿਅਕਤੀ ਦੇ ਹੱਥ ਵਿਚ ਤਿਰੰਗਾ ਨਹੀਂ ਸਗੋਂ ਭਾਰਤੀ ਕਿਸਾਨ ਯੂਨੀਅਨ (BKU) ਦਾ ਝੰਡਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.2- Fact Check: ਨਹੀਂ ਹੋਇਆ Rape, ਨੈਸ਼ਨਲ ਮੀਡੀਆ ਨੇ ਕੀਤੀ ਅੰਦੋਲਨ ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਸ਼ਿਸ਼

6 ਜੂਨ 2021 ਨੂੰ OpIndia ਨੇ ਇੱਕ ਆਰਟੀਕਲ ਪ੍ਰਕਾਸ਼ਿਤ ਕਰਦਿਆਂ ਦਾਅਵਾ ਕੀਤਾ ਸੀ ਕਿ ਕਿਸਾਨ ਅੰਦੋਲਨ 'ਚ ਇੱਕ ਕੁੜੀ ਨਾਲ ਜਬਰ ਜਨਾਹ ਦੀ ਵਾਰਦਾਤ ਹੋਈ। ਖਬਰ ਅਨੁਸਾਰ ਇਹ ਵਾਰਦਾਤ ਟਿਕਰੀ ਬਾਰਡਰ 'ਤੇ ਇੱਕ ਨਰਸ ਨਾਲ ਵਾਪਰੀ। ਦਾਅਵਾ ਕੀਤਾ ਗਿਆ ਕਿ ਟਿਕਰੀ ਬਾਰਡਰ 'ਤੇ ਬਣੇ Pind California ਦੇ ਇੱਕ ਕਲੀਨਿਕ ਵਿਚ ਇਹ ਵਾਰਦਾਤ ਵਾਪਰੀ ਅਤੇ ਜਦੋਂ ਨਰਸ ਇਸ ਬਾਰੇ ਕਲੀਨਿਕ ਚਾਲਕ ਅਮਰੀਕਾ ਤੋਂ ਪਰਤੇ ਡਾਕਟਰ ਸਵੈਮਾਨ ਸਿੰਘ ਨੂੰ ਦੱਸਦੀ ਹੈ ਤਾਂ ਉਹ ਇਸ ਗੱਲ ਨੂੰ ਨਾ ਸੁਣਕੇ ਨਰਸ ਦੀਆਂ ਗੱਲਾਂ ਨਜ਼ਰ ਅੰਦਾਜ਼ ਕਰ ਜਾਂਦਾ ਹੈ। ਇਹ ਖਬਰ Shivani Dhillon ਨਾਂਅ ਦੀ ਟਵਿੱਟਰ ਯੂਜ਼ਰ ਦੁਆਰਾ ਕੀਤੇ ਟਵੀਟ ਨੂੰ ਅਧਾਰ ਬਣਾ ਬਣਾਈ ਗਈ। OpIndia ਹੀ ਨਹੀਂ ਹੋਰ ਨੈਸ਼ਨਲ ਅਦਾਰਿਆਂ ਵੱਲੋਂ ਵੀ ਇਸ ਖਬਰ ਨੂੰ ਚਲਾ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਸੀ। 

ਰੋਜ਼ਾਨਾ ਸਪੋਕਸਮੈਨ ਨੇ ਉਸ ਕੁੜੀ ਨਾਲ ਸੰਪਰਕ ਕੀਤਾ ਸੀ ਜਿਸ ਉੱਤੇ ਇਨ੍ਹਾਂ ਅਦਾਰਿਆਂ ਨੇ ਖਬਰ ਬਣਾਈ ਸੀ। ਕੁੜੀ ਨੇ ਸਾਨੂੰ ਕਿਹਾ ਕਿ ਉਸਦੇ ਨਾਲ ਰੇਪ ਦੀ ਘਟਨਾ ਨਹੀਂ ਵਾਪਰੀ ਸੀ। ਉਸਦੇ ਨਾਲ ਛੇੜਛਾੜ ਕੀਤੀ ਗਈ ਸੀ ਜਿਸਨੂੰ ਨੈਸ਼ਨਲ ਮੀਡੀਆ ਨੇ ਗਲਤ ਦਾਅਵੇ ਨਾਲ ਲੋਕਾਂ ਸਾਹਮਣੇ ਪੇਸ਼ ਕੀਤਾ। ਕੁੜੀ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਸਦੇ ਵੱਲੋਂ News 18 ਅਤੇ OpIndia ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ।"

ਮਤਲਬ ਸਾਫ ਸੀ ਕਿ ਛੇੜਛਾੜ ਦੀ ਘਟਨਾ ਨੂੰ ਗਲਤ ਰੂਪ ਦੇ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.3- Fact Check: ਤਾਰਿਕ ਫਤਿਹ ਨੇ 26 ਜਨਵਰੀ ਹਿੰਸਾ ਨੂੰ ਲੈ ਕੇ ਫੈਲਾਈ ਫਰਜ਼ੀ ਖ਼ਬਰ

26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਕਈ ਥਾਵਾਂ 'ਤੇ ਹਿੰਸਾ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਹਿੰਸਾ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤਾ ਗਿਆ ਜਿਸਦੇ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਹੱਥਾਂ ਵਿਚ ਤਲਵਾਰ ਫੜੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਮਸ਼ਹੂਰ ਲੇਖਕ ਤਾਰਿਕ ਫਤਿਹ ਨੇ ਵੀ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਸੀ ਕਿ ਵਾਇਰਲ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਮਈ 2016 ਵਿਚ ਸ਼ਿਵਸੈਨਾ ਵੱਲੋਂ ਪ੍ਰਸਤਾਵਿਤ ਕੀਤੀ ਗਈ ਰੈਲੀ ਨੂੰ ਰੋਕਣ ਲਈ ਬਿਆਸ ਪੁਲ ‘ਤੇ ਹੋਏ ਸਿੱਖਾਂ ਦੇ ਇਕੱਠ ਨਾਲ ਸਬੰਧਤ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.4- Fact Check: ਸਿਰਫ ਸਥਾਨਕ ਲੋਕਾਂ ਨੇ ਨਹੀਂ ਕੀਤਾ ਕਿਸਾਨਾਂ ਦਾ ਵਿਰੋਧ, ਭਾਜਪਾ ਵਰਕਰ ਵੀ ਸਨ ਸ਼ਾਮਲ

26 ਜਨਵਰੀ ਨੂੰ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਬਾਰਡਰ ‘ਤੇ ਪਿਛਲੇ ਕੁਝ ਦਿਨ ਤਣਾਅ ਭਰੇ ਰਹੇ। ਇਸ ਦੌਰਾਨ ਸਿੰਘੂ ਬਾਰਡਰ 'ਤੇ ਵਿਰੋਧ ਅਤੇ ਝੜਪ ਹੋਣ ਦੀਆਂ ਖ਼ਬਰਾਂ ਮਿਲੀਆਂ। ਕਈ ਮੀਡੀਆ ਅਦਾਰਿਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਸਿੰਘੂ ਬਾਰਡਰ 'ਤੇ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕੀ ਕਿਸਾਨ ਸਿੰਘੂ ਬਾਰਡਰ ਨੂੰ ਖਾਲੀ ਕਰ ਦੇਣ।

ਪਰ ਕੀ ਸਥਾਨਕ ਲੋਕਾਂ ਨੇ ਕੀਤਾ ਵਿਰੋਧ?

ਕਈ ਮੀਡੀਆ ਰਿਪੋਰਟਾਂ ਜ਼ਰੀਏ ਦਾਅਵਾ ਕੀਤਾ ਗਿਆ ਕਿ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਸਿੰਘੂ ਬਾਰਡਰ 'ਤੇ ਵਿਰੋਧ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਅਜਿਹੇ ਦਾਅਵੇ ਸਾਹਮਣੇ ਆਉਣ ਲੱਗੇ ਕਿ ਇਨ੍ਹਾਂ ਲੋਕਾਂ ਵਿਚ ਸਥਾਨਕ ਲੋਕਾਂ ਦੇ ਨਾਲ-ਨਾਲ ਭਾਜਪਾ ਵਰਕਰ ਅਤੇ ਹਿੰਦੂ ਸੈਨਾ ਦੇ ਮੈਂਬਰ ਵੀ ਸ਼ਾਮਲ ਸਨ। ਸਪੋਕਸਮੈਨ ਨੇ 29 ਜਨਵਰੀ ਨੂੰ ਸਿੰਘੂ 'ਤੇ ਹਿੰਦੂ ਸੈਨਾ ਦੇ ਹੋਣ ਦੇ ਦਾਅਵੇ ਦੀ ਪੁਸ਼ਟੀ ਕੀਤੀ ਸੀ ਅਤੇ ਇਸ ਨੂੰ ਲੈ ਕੇ ਖ਼ਬਰ ਵੀ ਪ੍ਰਕਾਸ਼ਿਤ ਕੀਤੀ। ਇਸ ਖ਼ਬਰ ਨੂੰ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸੀ ਕਿ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਵਿਰੋਧ ਕਰਨ ਆਏ ਲੋਕਾਂ ਸਬੰਧੀ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁਨ ਹੈ। ਕਿਸਾਨਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਵਿਚ ਭਾਜਪਾ ਵਰਕਰ ਅਤੇ ਹਿੰਦੂ ਸੈਨਾ ਦੇ ਵਰਕਰ ਵੀ ਸ਼ਾਮਲ ਸਨ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.5- Fact Check: ਕਿਸਾਨਾਂ ਪ੍ਰਤੀ ਫੈਲਾਇਆ ਜਾ ਰਿਹਾ ਜ਼ਹਿਰ, US ਦਾ ਵੀਡੀਓ ਕਿਸਾਨਾਂ ਨਾਲ ਜੋੜ ਕਰ ਰਹੇ ਵਾਇਰਲ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਿਸਾਨ ਅੰਦੋਲਨ ਨਾਲ ਜੋੜ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਖਾਲਿਸਤਾਨੀ ਝੰਡੇ ਫੜ੍ਹੇ ਲੋਕਾਂ ਨੂੰ ਭਾਰਤ ਦੇਸ਼ ਦਾ ਤਿਰੰਗਾ ਫਾੜ੍ਹਦੇ ਹੋਏ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਕਿਸਾਨਾਂ ਦਾ ਦੱਸਕੇ ਕਿਸਾਨਾਂ ਪ੍ਰਤੀ ਜ਼ਹਿਰ ਫੈਲਾਇਆ ਗਿਆ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸੀ ਕਿ ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਅਮਰੀਕਾ ਦਾ ਹੈ ਜਦੋਂ PM ਮੋਦੀ ਖਿਲਾਫ ਖਾਲਿਸਤਾਨ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਸੀ। ਵੀਡੀਓ ਨੂੰ ਕਿਸਾਨਾਂ ਨਾਲ ਜੋੜਕੇ ਵਾਇਰਲ ਕਰ ਕਿਸਾਨਾਂ ਖਿਲਾਫ ਜ਼ਹਿਰ ਫੈਲਾਇਆ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.6- Fact Check: ਅੰਦੋਲਨ 'ਚ ਨਹੀਂ ਵੰਡੀ ਜਾ ਰਹੀ ਸ਼ਰਾਬ, ਵੀਡੀਓਜ਼ ਰੋਡੂ ਸ਼ਾਹ ਮੇਲੇ ਨਾਲ ਸਬੰਧਿਤ

ਸੋਸ਼ਲ ਮੀਡੀਆ 'ਤੇ ਕਿਸਾਨ ਅੰਦੋਲਨ ਨਾਲ ਜੋੜ ਕੁਝ ਵੀਡੀਓਜ਼ ਵਾਇਰਲ ਕੀਤੇ ਗਏ। ਇਨ੍ਹਾਂ ਵੀਡੀਓਜ਼ ਵਿਚ ਸ਼ਰਾਬ ਦੀ ਵੰਡ ਨੂੰ ਵੇਖਿਆ ਜਾ ਸਕਦਾ ਸੀ ਅਤੇ ਲੋਕਾਂ ਦੀ ਭੀੜ ਨੂੰ ਇਸਦੇ ਵਿਚ ਸ਼ਮੂਲੀਅਤ ਕਰਦੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਵੀਡੀਓਜ਼ ਨੂੰ ਕਿਸਾਨ ਅੰਦੋਲਨ ਦਾ ਦੱਸਕੇ ਵਾਇਰਲ ਕੀਤਾ ਗਿਆ। ਦਾਅਵਾ ਕੀਤਾ ਗਿਆ ਕਿ ਸ਼ਰਾਬ ਕਰਕੇ ਹੀ ਕਿਸਾਨਾਂ ਦੀ ਰੈਲੀ 'ਚ ਭੀੜ ਇਕੱਠੀ ਕੀਤੀ ਜਾਂਦੀ ਸੀ। ਲੋਕਾਂ ਨੇ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋਏ ਕਿਸਾਨ ਅੰਦੋਲਨ 'ਤੇ ਸਵਾਲ ਚੁੱਕੇ ਅਤੇ ਇਸ ਅੰਦੋਲਨ ਨੂੰ ਜਾਅਲੀ ਕਹਿ ਬਦਨਾਮ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓਜ਼ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਸੀ। ਇਹ ਵੀਡੀਓਜ਼ ਲੁਧਿਆਣਾ ਵਿਖੇ ਰੋਡੂ ਸ਼ਾਹ ਦਰਗਾਹ 'ਚ ਪੇਸ਼ ਕੀਤੇ ਸ਼ਰਾਬ ਦੇ ਵੰਡਣ ਦੀਆਂ ਸਨ। ਇਨ੍ਹਾਂ ਵੀਡੀਓਜ਼ ਨੂੰ ਵਾਇਰਲ ਕਰਦੇ ਹੋਏ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.7- Fact Check : ਖਾਲਿਸਤਾਨ ਸਮਰਥਨ ਦੀ ਇਸ ਤਸਵੀਰ ਦਾ ਕਿਸਾਨ ਸੰਘਰਸ਼ ਨਾਲ ਨਹੀਂ ਹੈ ਕੋਈ ਸੰਬੰਧ

ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਕਿਸਾਨ ਆਪਣੇ ਅੰਦੋਲਨ 'ਚ ਖਾਲਿਸਤਾਨ ਦਾ ਸਮਰਥਨ ਕਰ ਰਹੇ ਹਨ। ਇਸ ਤਸਵੀਰ ਵਿਚ ਲੋਕ ਖਾਲਿਸਤਾਨ ਸਮਰਥਨ ਦੇ ਪਰਚੇ ਫੜ੍ਹੇ ਵੇਖੇ ਜਾ ਸਕਦੇ ਸਨ।

ਨਤੀਜਾ- ਸਪੋਕਮੈਨ ਨੇ ਪੜਤਾਲ ਵਿਚ ਪਾਇਆ ਸੀ ਕਿ ਇਹ ਤਸਵੀਰ 2013 ਵਿਚ ਖਿੱਚੀ ਗਈ ਸੀ। ਪੁਰਾਣੀ ਤਸਵੀਰ ਨੂੰ ਕਿਸਾਨ ਸੰਘਰਸ਼ ਦੇ ਨਾਂ 'ਤੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.8- Fact Check - 5 ਸਾਲ ਪੁਰਾਣੇ ਵੀਡੀਓ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ 

ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕੀਤਾ ਗਿਆ ਜਿਸਦੇ ਵਿਚ ਕੁੱਝ ਲੋਕਾਂ ਦੇ ਸਮੂਹ ਪਾਕਿਸਤਾਨ ਦੇ ਹੱਕ ਵਿਚ ਨਾਅਰੇ ਲਗਾਉਂਦੇ ਵੇਖਿਆ ਗਿਆ। ਇਸ ਵੀਡੀਓ ਨੂੰ ਕਿਸਾਨ ਅੰਦੋਲਨ ਦਾ ਦੱਸਿਆ ਗਿਆ ਤੇ ਦਾਅਵਾ ਕੀਤਾ ਗਿਆ ਕਿ ਕਿਸਾਨ ਆਪਣੇ ਅੰਦੋਲਨ ਵਿਚ ਪਾਕਿਸਤਾਨ ਦੇ ਹੱਕ ਵਿਚ ਨਾਅਰੇ ਸ਼ਰੇਆਮ ਲਗਾ ਰਹੇ ਸਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸੀ ਕਿ ਇਹ ਵੀਡੀਓ 5 ਸਾਲ ਪੁਰਾਣਾ ਹੈ ਜਦੋਂ ਕਸ਼ਮੀਰ ਦੇ ਬਾਰਾਮੂਲਾ ਵਿਚ ਪੰਜਾਬ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.9- Fact Check - ਹਾਲੀਆ ਕਿਸਾਨ ਸੰਘਰਸ਼ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ 2018 ਦਾ ਵੀਡੀਓ

ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਦੇਸ਼ਦ੍ਰੋਹੀ ਦੱਸਦੇ ਹੋਇਆ ਇੱਕ ਵੀਡੀਓ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਖਾਲਿਸਤਾਨ ਦਾ ਸਮਰਥਨ ਕਰਦੇ ਹੋਏ ਵੇਖਿਆ ਜਾ ਸਕਦਾ ਸੀ। ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਕਿਸਾਨ ਆਪਣੇ ਪ੍ਰਦਰਸ਼ਨ ਵਿਚ ਖਾਲਿਸਤਾਨ ਦਾ ਸਮਰਥਨ ਕਰ ਰਹੇ ਸਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸੀ ਕਿ ਇਹ ਵੀਡੀਓ ਭਾਰਤ ਦੀ ਨਹੀਂ ਅਮਰੀਕਾ ਦਾ ਹੈ ਜਦੋਂ 2018 ਵਿਚ ਖਾਲਿਸਤਾਨ ਸਮਰਥਨ ਨੂੰ ਲੈ ਕੇ ਇੱਕ ਰੈਲੀ ਕੱਢੀ ਗਈ ਸੀ। ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.10- Fact Check– ਕਿਸਾਨਾਂ ਨੇ ਨਹੀਂ ਕੀਤਾ ਤਿਰੰਗੇ ਦਾ ਅਪਮਾਨ, ਲੰਡਨ ਦੀ ਪੁਰਾਣੀ ਫੋਟੋ ਹੋ ਰਹੀ ਵਾਇਰਲ

ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੂੰ ਦੇਸ਼ ਵਿਰੋਧੀ ਦਿਖਾਉਣ ਲਈ ਕਈ ਫੋਟੋਆਂ ਤੇ ਵੀਡੀਓ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਸਨ। ਇਸੇ ਤਰ੍ਹਾਂ ਇੱਕ ਵਾਇਰਲ ਫੋਟੋ ਜ਼ਰੀਏ ਦਾਅਵਾ ਕੀਤਾ ਗਿਆ ਕਿ ਸੰਘਰਸ਼ ਦੌਰਾਨ ਕਿਸਾਨਾਂ ਨੇ ਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਸੀ ਕਿ ਇਸ ਫੋਟੋ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਫੋਟੋ ਲੰਡਨ ਵਿਚ 7 ਸਾਲ ਪਹਿਲਾਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਖਿੱਚੀ ਗਈ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਉੱਮੀਦ ਕਰਦੇ ਹਾਂ ਕਿ ਤੁਹਾਨੂੰ ਇਹ "Top 10 Fact Checks For Farmers" ਪਸੰਦ ਆਏ ਹੋਣਗੇ। ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।