ਮੰਤਰੀ ਦੇ ਘਰ ਸੀ.ਬੀ.ਆਈ. ਦੇ ਛਾਪੇ
ਅਧਿਆਪਕ ਦਿਵਸ ਮੌਕੇ ਪੰਜਾਬ ਦੇ ਦੋ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ...........
ਚੇਨਈ : ਤਾਮਿਲਨਾਡੂ ਦੇ ਸਿਹਤ ਮੰਤਰੀ ਸੀ. ਵਿਜੈਭਾਸਕਰ ਨੂੰ ਬੁਧਵਾਰ ਨੂੰ ਦੋ ਸਾਲ ਦੇ ਅੰਦਰ ਹੀ ਕਿਸੇ ਦੂਜੀ ਕੇਂਦਰੀ ਏਜੰਸੀ ਦੀ ਜਾਂਚ ਦਾ ਸਾਹਮਣਾ ਕਰਨਾ ਪਿਆ ਜਦੋਂ ਸੀ.ਬੀ.ਆਈ. ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ। ਪਿਛਲੇ ਸਾਲ ਉਹ ਆਮਦਨ ਟੈਕਸ ਵਿਭਾਗ ਦੀ ਜਾਂਚ ਦੇ ਘੇਰੇ 'ਚ ਆਏ ਸਨ। ਆਮਦਨ ਟੈਕਸ ਅਤੇ ਸੀ.ਬੀ.ਆਈ. ਦੀ ਜਾਂਚ ਦੇ ਘੇਰੇ 'ਚ ਆਉਣ ਵਾਲੇ ਵਿਜੈਭਾਸਕਰ ਸੂਬੇ ਦੇ ਪਹਿਲੇ ਮੰਤਰੀ ਹਨ। ਇਹ ਦੋਵੇਂ ਛਾਪੇ ਜੈਲਲਿਤਾ ਦੀ ਮੌਤ ਤੋਂ ਬਾਅਦ ਮਾਰੇ ਗਏ।
ਸੀ.ਬੀ.ਆਈ. ਨੇ ਗੁਟਖਾ ਘਪਲੇ ਦੀ ਜਾਂਚ ਹੇਠ ਤਾਮਿਲਨਾਡੂ ਦੇ ਸਿਹਤ ਮੰਤਰੀ, ਸੂਬਾ ਪੁਲਿਸ ਮੁਖੀ ਟੀ.ਕੇ. ਰਾਜੇਂਦਰਨ ਅਤੇ ਇਕ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਸਮੇਤ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਸਵੇਰੇ ਸੱਤ ਵਜੇ ਸ਼ੁਰੂ ਹੋਈ ਜਦੋਂ ਅਧਿਕਾਰੀਆਂ ਨੇ ਟਿਕਾਣਿਆਂ ਦੀ ਤਲਾਸ਼ੀ ਲਈ। ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਅਪ੍ਰੈਲ 'ਚ ਕਥਿਤ ਟੈਕਸ ਚੋਰੀ ਬਾਬਤ ਪੂਰੇ ਸੂਬੇ 'ਚ ਛਾਪੇਮਾਰੀ ਤਹਿਤ ਉਨ੍ਹਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਸੀ।
ਆਰ.ਕੇ. ਨਗਰ ਵਿਧਾਨ ਸਭਾ ਜ਼ਿਮਨੀ ਚੋਣ 'ਚ ਕਾਲੇ ਧਨ ਦੇ ਪ੍ਰਯੋਗ ਦੀ ਸੂਚਨਾ ਮਿਲਣ 'ਤੇ ਆਮਦਨ ਟੈਕਸ ਵਿਭਾਗ ਨੇ ਮੀਡੀਆ ਸਾਹਮਣੇ ਛਾਪਾ ਮਾਰਿਆ ਸੀ।
ਉਧਰ ਸੂਬੇ 'ਚ ਵਿਰੋਧੀ ਧਿਰ ਦੀ ਪਾਰਟੀ ਡੀ.ਐਮ.ਕੇ. ਨੇ ਜੀ.ਵਿਜੈਭਾਸਕਰ ਦੇ ਨਾਲ ਹੀ ਡੀ.ਜੀ.ਪੀ. ਟੀ.ਕੇ. ਰਾਜੇਂਦਰਨ ਦੇ ਘਰਾਂ 'ਚ ਇਨ੍ਹਾਂ ਛਾਪਿਆਂ ਨੂੰ ਸ਼ਰਮਨਾਕ ਕਰਾਰ ਦਿਤਾ ਹੈ ਅਤੇ ਹੋਰ ਵਿਰੋਧੀ ਪਾਰਟੀਆਂ ਨਾਲ ਮੰਗ ਕੀਤੀ ਕਿ ਮੰਤਰੀ ਅਤੇ ਡੀ.ਜੀ.ਪੀ. ਨੂੰ ਬਰਖ਼ਾਸਤ ਕੀਤਾ ਜਾਵੇ। (ਪੀਟੀਆਈ)