ਉਤਰਾਖੰਡ ਕੈਬਨਿਟ ਦਾ ਵੱਡਾ ਫ਼ੈਸਲਾ, ਪਤੀ ਦੀ ਜਾਇਦਾਦ ’ਚ ਬਰਾਬਰ ਦੀ ਹੱਕਦਾਰ ਹੋਵੇਗੀ ਪਤਨੀ
ਤਲਾਕ ਲੈ ਕੇ ਦੂਜਾ ਵਿਆਹ ਕਰਨ ਵਾਲੀ ਪਤਨੀ ਨੂੰ ਨਹੀਂ ਮਿਲੇਗਾ ਅਧਿਕਾਰ
CM Trivendra Singh Rawat
ਦੇਹਰਾਦੂਨ : ਉਤਰਾਖੰਡ ਵਿਚ ਤਿ੍ਰਵੇਂਦਰ ਸਿੰਘ ਰਾਵਤ ਦੀ ਸਰਕਾਰ ਨੇ ਬੀਤੇ ਦਿਨ ਹੋਈ ਕੈਬਨਿਟ ਬੈਠਕ ਵਿਚ ਸੂਬੇ ਦੀਆਂ ਔਰਤਾਂ ਲਈ ਵੱਡਾ ਫ਼ੈੈਸਲਾ ਲਿਆ ਹੈ। ਕੈਬਨਿਟ ਬੈਠਕ ਵਿਚ ਫ਼ੈੈਸਲਾ ਕੀਤਾ ਗਿਆ ਕਿ ਹੁਣ ਪਤੀ ਦੀ ਜਾਇਦਾਦ ਵਿਚ ਔਰਤਾਂ ਵੀ ਭਾਈਵਾਲ ਹੋਣਗੀਆਂ। ਰੀਕਾਰਡ ਵਿਚ ਪਤੀ ਦੀ ਜੱਦੀ ਜਾਇਦਾਦ ਵਿਚ ਔਰਤ ਦਾ ਨਾਂਅ ਵੀ ਦਰਜ ਹੋਵੇਗਾ। ਇਸ ਦੀ ਮਦਦ ਨਾਲ ਔਰਤ ਨੂੰ ਵੀ ਅਸਾਨੀ ਨਾਲ ਕਰਜ਼ਾ ਮਿਲ ਸਕੇਗਾ।