ਸੇਵਾ ਦੌਰਾਨ ਅਕਾਲੀਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਦੀ ਪੰਚ ਪ੍ਰਧਾਨੀ ਸੰਸਥਾ......

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੇਵਾ ਦੌਰਾਨ ਅਕਾਲੀਆਂ ਨੇ ਹੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਦੀ ਪੰਚ ਪ੍ਰਧਾਨੀ ਸੰਸਥਾ 'ਤੇ ਹੀ ਪ੍ਰਸ਼ਨ ਚਿੰਨ੍ਹ ਲਗਾਇਆ.......

Picture of Service done by Akali Dal yesterday

ਅੰਮ੍ਰਿਤਸਰ/ਤਰਨਤਾਰਨ : ਅਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਮਾਫ਼ੀ ਦੇ ਨਾਮ 'ਤੇ ਅਕਾਲੀ ਦਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਜਾ ਰਹੀ ਸੇਵਾ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਮਹਾਨ ਕੋਸ਼ ਵਿਚ ਮਾਫ਼ੀ ਬਾਰੇ ਅਕਿੰਤ ਹੈ ਮਾਫ਼ੀ ਭਾਵ ਬਖ਼ਸ਼ਿਆ ਗਿਆ ਹੈ ਪਰ ਜਿਸ ਤਰ੍ਹਾਂ ਨਾਲ ਅਕਾਲੀ ਦਲ ਮਾਫ਼ੀ ਪ੍ਰਕਿਰਿਆ ਚਲਾ ਰਿਹਾ ਹੈ ਉਹ ਦਸਦੀ ਹੈ ਕਿ ਇਹ ਬਖ਼ਸ਼ਾਉਣ ਲਈ ਨਹੀਂ ਸਗੋਂ ਪੂਰੇ ਮਾਫ਼ੀਨਾਮੇ ਦੀ ਪ੍ਰਕਿਰਿਆ ਨੂੰ ਹੀ ਉਲਝਾ ਰਿਹਾ ਹੈ। ਅਕਾਲੀ ਦਲ ਦੀ ਇਸ ਸੇਵਾ 'ਤੇ ਕਈ ਤਰ੍ਹਾਂ ਦੀਆਂ ਟਿਪਣੀਆਂ ਨੇ ਕਈ ਨਵੇਂ ਸਵਾਲ ਖੜੇ ਕੀਤੇ ਹਨ।

ਇਸ ਸੇਵਾ ਦੌਰਾਨ ਅਕਾਲੀਆਂ ਨੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਦੀ ਪੰਚ ਪ੍ਰਧਾਨੀ ਸੰਸਥਾ 'ਤੇ ਹੀ ਪ੍ਰਸ਼ਨ ਚਿੰਨ੍ਹ ਲਗਾ ਦਿਤਾ। ਸਵੈਇੱਛਾ ਨਾਲ ਕੀਤੀ ਜਾ ਰਹੀ ਇਸ ਸੇਵਾ ਪਿਛੇ ਮਨਸ਼ਾ ਕੀ ਹੈ, ਇਸ ਬਾਰੇ  ਅਕਾਲੀ ਦਲ ਦਾ ਕੋਈ ਵੀ ਆਗੂ ਇਸ 'ਤੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਬਸ ਇਕ ਹੀ ਸ਼ਬਦ 'ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ' ਕਹਿ ਕੇ ਅਕਾਲੀ ਦਲ ਦਾ ਹਰ ਉਹ ਆਗੂ ਜੋ ਮੀਡੀਆ ਨਾਲ ਗੱਲਾਂ ਕਰਨ ਲਈ ਤਿਆਰ ਬਰ ਤਿਆਰ ਹੁੰਦਾ ਸੀ ਅੱਜ ਖਾਮੋਸ਼ ਹੈ।  ਪੰਥਕ ਹਲਕਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਪੰਥਕ ਸਿਧਾਂਤਾਂ ਦੀ ਨਾ ਕੇਵਲ ਉਲੰਘਣਾ ਕੀਤੀ ਹੈ

ਬਲਕਿ ਸਿੱਖ ਧਰਮ ਵਿਚ ਮਾਫ਼ੀ ਦੇ ਸੰਕਲਪ ਨੂੰ ਵੀ ਸਵਾਲੀਆਂ ਚਿੰਨ੍ਹ ਲਗਾਇਆ ਹੈ। ਇਹ ਪਹਿਲੀ ਵਾਰ ਨਹੀਂ ਕਿ ਅਕਾਲੀ ਦਲ ਨੇ ਆਪ ਹੁਦਰਾਪਨ ਦਿਖਾ ਕੇ ਪੰਥਕ ਪ੍ਰੰਪਰਾਵਾਂ ਦੀ ਘੋਰ ਉਲੰਘਣਾ ਕੀਤੀ ਹੋਵੇ। ਪੂਰੀ ਦੁਨੀਆਂ ਜਾਣਦੀ ਹੈ ਕਿ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਇਸ ਦਾ ਸ਼ਾਂਤਮਈ ਵਿਰੋਧ ਕਰ ਰਹੀਆਂ ਧਿਰਾਂ 'ਤੇ ਗੋਲੀ ਚਲਵਾ ਕੇ

ਅਕਾਲੀ ਦਲ ਦੀ ਸਰਕਾਰ ਦੇ ਹੀ ਕਾਰਜਕਾਲ ਵਿਚ 2 ਸਿੰਘ ਸ਼ਹੀਦ ਕੀਤੇ ਗਏ ਸਨ। ਇਨ੍ਹਾਂ ਘਟਨਾਵਾਂ ਦੇ ਰੋਸ ਕਾਰਨ ਹੀ ਪੰਥ ਅਤੇ ਅਕਾਲੀ ਦਲ ਵਿਚਾਲੇ ਦਰਾਰ ਪੈਦਾ ਹੋਈ। 2018 ਦੇ ਆਖ਼ਰ ਤਕ ਅਕਾਲੀ ਦਲ ਇਹ ਮੰਣਨ ਲਈ ਤਿਆਰ ਹੀ ਨਹੀਂ ਕਿ ਉਸ ਦਾ ਇਸ ਮਾਮਲੇ ਵਿਚ ਕੋਈ ਕਸੂਰ ਹੈ। ਹੁਣ ਅਚਾਨਕ ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਪਿਛੇ ਕਾਰਨ ਕੀ ਹੈ ਉਸ ਦੀ ਉਡੀਕ ਕੀਤੀ ਜਾ ਰਹੀ ਹੈ।

Related Stories