
Islamabad News : ਧਮਾਕਾ ਸੂਬੇ ਦੇ ਬੋਲਾਨ ਖੇਤਰ ਵਿਚ ਅਮੀਰ ਪੋਸਟ ਅਤੇ ਅਲੀ ਖ਼ਾਨ ਬੇਸ ਦੇ ਵਿਚਕਾਰ ਹੋਇਆ
Islamabad News in Punjabi : ਬਲੋਚਿਸਤਾਨ ਸੂਬੇ ਵਿਚ ਪਾਕਿਸਤਾਨੀ ਫੌਜ ਦੇ ਇਕ ਵਾਹਨ ’ਤੇ ਵੱਡਾ ਹਮਲਾ ਹੋਇਆ ਹੈ। ਇਸ ਹਮਲੇ ਵਿਚ ਪਾਕਿਸਤਾਨੀ ਫ਼ੌਜ ਦੇ ਫ਼ਰੰਟੀਅਰ ਕੋਰ (ਐਫਸੀ) ਦੇ ਛੇ ਜਵਾਨ ਮਾਰੇ ਗਏ। ਜਦੋਂ ਕਿ ਪੰਜ ਹੋਰ ਜ਼ਖਮੀ ਹੋਏ ਹਨ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟ ਵਿਚ ਦਿਤੀ ਗਈ ਹੈ। ਜਾਣਕਾਰੀ ਅਨੁਸਾਰ, ਆਈਈਡੀ (ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ) ਧਮਾਕਾ ਸੂਬੇ ਦੇ ਬੋਲਾਨ ਖੇਤਰ ਵਿਚ ਅਮੀਰ ਪੋਸਟ ਅਤੇ ਅਲੀ ਖ਼ਾਨ ਬੇਸ ਦੇ ਵਿਚਕਾਰ ਹੋਇਆ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਹਮਲੇ ਵਿਚ ਪਾਕਿਸਤਾਨੀ ਫ਼ੌਜ ਦੇ ਮੇਜਰ (ਸਪੈਸ਼ਲ ਆਪ੍ਰੇਸ਼ਨ ਕਮਾਂਡ) ਤਾਰਿਕ ਇਮਰਾਨ, ਨਾਇਕ ਆਸਿਫ਼, ਸੂਬੇਦਾਰ ਫ਼ਾਰੂਕ, ਨਾਇਕ ਮਸ਼ਕੂਰ, ਸਿਪਾਹੀ ਵਾਜਿਦ, ਸਿਪਾਹੀ ਕਾਸ਼ਿਫ਼ ਮਾਰੇ ਗਏ। ਇਸ ਦੇ ਨਾਲ ਹੀ ਸਿਪਾਹੀ ਜ਼ੀਸ਼ਾਨ, ਸਿਪਾਹੀ ਸ਼ਾਦਮਾਨ, ਨਾਇਕ ਓਵੈਸ, ਸਿਪਾਹੀ ਜ਼ੈਨਉੱਲਾ, ਸਿਪਾਹੀ ਤਇਅਬ ਜ਼ਖ਼ਮੀ ਹੋ ਗਏ ਹਨ।
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
(For more news apart from Attack on Pakistani army vehicle in Balochistan, 6 soldiers including a Major martyred, 5 injured News in Punjabi, stay tuned to Rozana Spokesman)