
NASA News : ਦਸਿਆ ਜਾ ਰਿਹਾ ਹੈ ਕਿ ਨਾਸਾ ਅਪਣੇ ਲਗਭਗ 2145 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ
NASA News in Punjabi : ਅਮਰੀਕੀ ਪੁਲਾੜ ਏਜੰਸੀ ਨਾਸਾ ਇਨ੍ਹੀਂ ਦਿਨੀਂ ਇਕ ਵੱਡੇ ਬਦਲਾਅ ਵਿਚੋਂ ਗੁਜ਼ਰ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਨਾਸਾ ਅਪਣੇ ਲਗਭਗ 2145 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ।
ਅਮਰੀਕੀ ਮੀਡੀਆ ਆਉਟਲੈਟ ਪੋਲੀਟੀਕੋ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਦਸਿਆ ਗਿਆ ਹੈ ਕਿ ਕਰਮਚਾਰੀਆਂ ਦੀ ਬਜਟ ਵਿਚ ਕਟੌਤੀ ਕਰਨ ਅਤੇ ਏਜੰਸੀ ਦੇ ਕੰਮ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ ਦਾ ਹਿੱਸਾ ਹੈ।
ਨਾਸਾ ਦੇ ਇਸ ਫੈਸਲੇ ਦਾ ਵਿਗਿਆਨਕ ਢਾਂਚੇ ’ਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ। ਪੋਲੀਟੀਕੋ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਕਰਮਚਾਰੀਆਂ ਨੂੰ ਕਢਿਆ ਜਾ ਰਿਹਾ ਹੈ ਉਹ ਜ਼ਿਆਦਾਤਰ ਜੀ.ਐਸ-13 ਤੋਂ ਜੀ.ਐਸ-15 ਗ੍ਰੇਡ ਤਕ ਦੇ ਹਨ, ਜਿਨ੍ਹਾਂ ਨੂੰ ਅਮਰੀਕੀ ਸਰਕਾਰੀ ਸੇਵਾ ਵਿਚ ਸੀਨੀਅਰ ਅਹੁਦੇ ਮੰਨਿਆ ਜਾਂਦਾ ਹੈ।
ਨਾਸਾ ਦੇ ਬੁਲਾਰੇ ਬੈਥਨੀ ਸਟੀਵਨਜ਼ ਨੇ ਰਾਇਟਰਜ਼ ਨੂੰ ਕਿਹਾ, ‘ਅਸੀਂ ਅਪਣੇ ਮਿਸ਼ਨ ਪ੍ਰਤੀ ਵਚਨਬੱਧ ਹਾਂ ਪਰ ਹੁਣ ਸਾਨੂੰ ਸੀਮਤ ਬਜਟ ਵਿਚ ਤਰਜੀਹਾਂ ਨਿਰਧਾਰਤ ਕਰਨੀਆਂ ਪੈਣਗੀਆਂ।’ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਨਾਸਾ ਅਤੇ ਅਮਰੀਕਾ ਦੀ ਪੁਲਾੜ ਨੀਤੀ ਵਿਚ ਕਈ ਬਦਲਾਅ ਆਏ ਹਨ। ਇਸ ਨਾਲ ਨਾਸਾ ਦੇ 18 ਹਜ਼ਾਰ ਕਰਮਚਾਰੀਆਂ ਦੀ ਟੀਮ ਵੀ ਪ੍ਰਭਾਵਿਤ ਹੋਈ ਹੈ।
(For more news apart from 2000 people will be laid off from NASA, Trump makes big budget cuts News in Punjabi, stay tuned to Rozana Spokesman)