ਨਸ਼ੇ ਦੀ ਪੂਰਤੀ ਤੇ ਰਾਤੋ ਰਾਤ ਅਮੀਰ ਬਣਨ ਦੇ ਚੱਕਰ 'ਚ ਦੋ ਨਾਬਾਲਗਾਂ ਨੂੰ ਲੈ ਕੇ ਕਰ ਦਿਤਾ ਵੱਡਾ ਕਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੱਗਭੱਗ 16 ਦਿਨ ਪਹਿਲਾਂ ਲਾਜਪਤ ਨਗਰ ਵਿਚ ਆਰ.ਸੀ.ਐਮ.ਪੀ. ਕਰਾਕਰੀ ਵਪਾਰੀ ਹਰੀਸ਼ ਕੁਮਾਰ ਅਤੇ ਉਸ ਦੇ ਬੇਟੇ ਦਿਨਕਰ ਤੋਂ ਗਨ ਪੁਆਇੰਟ...

Robbery

ਜਲੰਧਰ (ਸਸਸ) : ਲੱਗਭੱਗ 16 ਦਿਨ ਪਹਿਲਾਂ ਲਾਜਪਤ ਨਗਰ ਵਿਚ ਆਰ.ਸੀ.ਐਮ.ਪੀ. ਕਰਾਕਰੀ ਵਪਾਰੀ ਹਰੀਸ਼ ਕੁਮਾਰ ਅਤੇ ਉਸ ਦੇ ਬੇਟੇ ਦਿਨਕਰ ਤੋਂ ਗਨ ਪੁਆਇੰਟ ‘ਤੇ 2 ਲੱਖ ਰੁਪਏ ਲੁੱਟਣ ਵਾਲਾ ਲੁਟੇਰਾ ਗਰੋਹ ਦੇ 3 ਮੈਂਬਰਾਂ ਨੂੰ ਥਾਣਾ 4 ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਤੋਂ ਵਾਰਦਾਤ ਵਿਚ ਇਸਤੇਮਾਲ ਕੀਤੀ ਗਈ ਕਾਰ ਅਤੇ ਮੋਟਰਸਾਇਕਲ ਬਰਾਮਦ ਕੀਤਾ ਹੈ। ਫੜੇ ਗਏ 2 ਲੁਟੇਰਿਆਂ ਵਿਚੋਂ 2 ਨਬਾਲਗ ਹਨ ਜਿਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਉਥੋਂ ਜੁਵੇਨਾਇਲ ਜੇਲ੍ਹ ਭੇਜ ਦਿਤਾ ਗਿਆ ਹੈ। 

ਥਾਣਾ 4 ਦੇ ਸਬ-ਇੰਨਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੈਂਗ ਦੇ ਗੈਂਗਸਟਰ ਕਮਲ ਨੂੰ ਦੇਰ ਰਾਤ ਗੜਾ ਮਾਰਕਿਟ ਤੋਂ ਕਾਬੂ ਕੀਤਾ ਸੀ ਜਿਸ ਦੇ ਨਾਲ ਪੁੱਛਗਿਛ ਤੋਂ ਬਾਅਦ ਉਸ ਦੇ 2 ਸਾਥੀਆਂ ਅਭੀ ਅਤੇ ਸ਼ੁਭਮ ਨਿਵਾਸੀ ਗੜਾ ਨੂੰ ਬਸ ਸਟੈਂਡ ਤੋਂ ਕਾਬੂ ਕਰ ਲਿਆ ਜੋ ਮੋਟਰਸਾਇਕਲ ‘ਤੇ ਭੱਜਣ ਦੀ ਫ਼ਿਰਾਕ ਵਿਚ ਸਨ। ਜਾਂਚ ਦੌਰਾਨ ਪਤਾ ਲੱਗਿਆ ਕਿ ਦੋਵੇਂ ਨਬਾਲਗ ਹਨ ਅਤੇ 10ਵੀਂ ਜਮਾਤ ਵਿਚ ਪੜ੍ਹਦੇ ਹਨ ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੁਵੇਨਾਇਲ ਜੇਲ੍ਹ ਹੁਸ਼ਿਆਰਪੁਰ ਭੇਜ ਦਿਤਾ ਗਿਆ।

ਪੁਲਿਸ ਨੇ ਉਕਤ ਮਾਮਲੇ ਵਿਚ 8 ਲੋਕਾਂ ਨੂੰ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿਚੋਂ 5 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਪੁਲਿਸ ਦਾ ਦਾਅਵਾ ਹੈ ਕਿ ਛੇਤੀ ਹੀ ਫ਼ਰਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਮਲ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਫੜਿਆ ਗਿਆ ਲੁਟੇਰਾ ਪਵਨ ਕੁਮਾਰ ਨਿਵਾਸੀ ਗੜਾ ਜੋ ਕਿ ਹਲਵਾਈ ਦਾ ਪੁੱਤਰ ਹੈ, ਨਸ਼ਾ ਕਰਨ ਦਾ ਆਦੀ ਹੈ। ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਪੁੱਛਗਿਛ ਦੌਰਾਨ ਪਵਨ ਨੇ ਦੱਸਿਆ ਕਿ ਉਸ ਨੇ ਅਪਣੇ ਸਾਥੀਆਂ ਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿਤਾ ਸੀ ਅਤੇ ਅਪਣੇ ਹਿੱਸੇ ਦੇ ਲੁੱਟੇ ਹੋਏ ਰੁਪਿਆਂ ਵਿਚੋਂ ਕੁੱਝ ਦਾ ਚਿੱਟਾ ਪੀਤਾ ਅਤੇ ਮੌਜ-ਮਸਤੀ ਕੀਤੀ। ਕੱਲ੍ਹ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਉਸ ਤੋਂ ਲੁੱਟੇ ਹੋਏ ਰੁਪਏ ਬਰਾਮਦ ਕੀਤੇ ਜਾਣਗੇ।

Related Stories