ਖ਼ਬਰਾਂ
ਮਾਲਵਾ ਖੇਤਰ ਪੁਲਿਸ ਛਾਉਣੀ 'ਚ ਤਬਦੀਲ
ਬਠਿੰਡਾ, 24 ਅਗੱਸਤ (ਸੁਖਜਿੰਦਰ ਮਾਨ): ਡੇਰਾ ਸਿਰਸਾ ਦੀ ਅਦਾਲਤੀ ਪੇਸ਼ੀ ਨੂੰ ਲੈ ਕੇ ਮਾਲਵਾ ਖੇਤਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਦੇ ਹੋਏ ਇਸ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿਤਾ ਗਿਆ।
ਜ਼ਿਲ੍ਹਾ ਲੁਧਿਆਣਾ ਦੇਸ਼ ਭਰ ਵਿਚੋਂ ਚੌਥੇ ਸਥਾਨ 'ਤੇ
ਮੁਲਕ ਭਰ ਵਿਚ ਵਿੱਢੀ ਗਈ 'ਮਿਸ਼ਨ ਸਵੱਛ ਤੇ ਸਵੱਸਥ' ਦੀ ਲਗਾਤਾਰ ਜ਼ਿਲ੍ਹੇ ਵਾਰ ਕੀਤੀ ਜਾਂਦੀ ਨਜ਼ਰਸਾਨੀ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ..
ਅਦਾਲਤ ਦੇ ਫ਼ੈਸਲੇ ਨੂੰ ਵਿਰੋਧੀ ਪਾਰਟੀਆਂ ਨੇ ਸਰਕਾਰ ਲਈ ਝਟਕਾ ਦਸਿਆ
ਨਿਜਤਾ ਦੇ ਅਧਿਕਾਰ ਨੂੰ ਮੁਢਲਾ ਅਧਿਕਾਰ ਐਲਾਨੇ ਜਾਣ ਦਾ ਵਿਰੋਧੀ ਪਾਰਟੀਆਂ ਅਤੇ ਸਰਕਾਰ ਨੇ ਸਵਾਗਤ ਕੀਤਾ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਗਰਭਵਤੀ ਔਰਤ ਨੂੰ ਪਤੀ ਨੇ ਬੋਲਿਆ 'ਤਲਾਕ ਤਲਾਕ ਤਲਾਕ', ਮਾਮਲਾ ਦਰਜ
ਇਕੱਠਿਆਂ ਤਿੰਨ ਵਾਰੀ ਤਲਾਕ ਬੋਲ ਕੇ ਪਤਨੀ ਨੂੰ ਛੱਡਣ ਵਾਲੀ ਪ੍ਰਥਾ ਨੂੰ ਸੁਪ੍ਰੀਮ ਕੋਰਟ ਵਲੋਂ ਗ਼ੈਰਸੰਵਿਧਾਨਕ ਦੱਸੇ ਜਾਣ ਤੋਂ ਅਗਲੇ ਹੀ ਦਿਨ ਮੇਰਠ ਦੇ ਸਰਧਨਾ..
ਚਮਕਦੇ ਪੀਲੇ ਰੰਗ ਦਾ ਨਵਾਂ 200 ਰੁਪਏ ਦਾ ਨੋਟ ਅੱਜ ਜਾਰੀ ਹੋਵੇਗਾ
ਭਾਰਤੀ ਰਿਜ਼ਰਵ ਬੈਂਕ ਪਹਿਲੀ ਵਾਰੀ 200 ਰੁਪਏ ਦਾ ਨੋਟ ਕਲ ਜਾਰੀ ਕਰਨ ਵਾਲਾ ਹੈ ਜਿਸ ਨਾਲ ਛੋਟੇ ਮੁੱਲ ਦੇ ਨੋਟਾਂ ਦੀ ਉਪਲਬਧਤਾ ਵਧਾਉਣ 'ਚ ਮਦਦ ਮਿਲੇਗੀ।
ਜੈਰਾਮ ਜਿੱਤੇ, ਸਮੀਰ ਅਤੇ ਰਿਤੁਪਰਣਾ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ
ਭਾਰਤ ਦੇ ਅਜੇ ਜੈਰਾਮ ਨੇ ਨੀਦਰਲੈਂਡ ਦੇ ਮਾਰਕ ਕਾਜੋ ਨੂੰ ਸਿੱਧੀ ਗੇਮ 'ਚ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ..
ਵਿੰਬਲਡਨ-2016 ਦੀ ਉਪ ਜੇਤੂ ਰਾਉਨਿਕ ਨੇ ਅਮਰੀਕੀ ਓਪਨ ਤੋਂ ਨਾਮ ਵਾਪਸ ਲਿਆ
ਸਾਲ ਦੇ ਆਖ਼ਰੀ ਗ੍ਰੈਂਡ ਸਲੈਮ ਯੂ.ਐਸ. ਓਪਨ ਦੇ ਸ਼ੁਰੂ ਹੋਣ ਦੇ ਦਿਨ ਜਿਵੇਂ-ਜਿਵੇਂ ਨਜ਼ਦੀਕ ਆ ਰਹੇ ਹਨ ਇਸ ਤੋਂ ਹਟਨ ਵਾਲੇ ਸਟਾਰ ਖਿਡਾਰੀਆਂ ਦੀ ਸੂਚੀ ਵੀ ਲੰਬੀ ਹੁੰਦੀ ਜਾ..
ਸੁਪ੍ਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ ਨਿਜੀ ਭੇਤ ਗੁਪਤ ਰੱਖਣ ਦਾ ਅਧਿਕਾਰ ਵੀ ਹੈ ਮੁਢਲਾ ਅਧਿਕਾਰ
ਸੁਪ੍ਰੀਮ ਕੋਰਟ ਨੇ ਦੇਸ਼ ਦੇ ਹਰ ਨਾਗਰਿਕ ਨੂੰ ਪ੍ਰਭਾਵਤ ਕਰਨ ਵਾਲੇ ਅਪਣੇ ਅੱਜ ਦੇ ਇਤਿਹਾਸਕ ਫ਼ੈਸਲੇ 'ਚ ਨਿਜੀ ਜਾਣਕਾਰੀ ਨੂੰ ਗੁਪਤ ਰੱਖਣ ਦੇ ਅਧਿਕਾਰ ਨੂੰ ਸੰਵਿਧਾਨ ਤਹਿਤ..
ਸੌਦਾ ਸਾਧ ਬਾਰੇ ਫ਼ੈਸਲੇ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ 'ਚ ਤਣਾਅ
ਸੌਦਾ ਸਾਧ ਵਿਰੁਧ ਦਾਇਰ ਬਲਾਤਕਾਰ ਦੇ ਮਾਮਲੇ 'ਚ ਫ਼ੈਸਲਾ ਆਉਣ ਤੋਂ ਇਕ ਦਿਨ ਪਹਿਲਾਂ ਪੂਰੇ ਪੰਜਾਬ ਅਤੇ ਹਰਿਆਣਾ 'ਚ ਤਣਾਅ ਦਾ ਮਾਹੌਲ ਹੈ।
ਡੇਰਾ ਸਿਰਸਾ ਦੇ ਪੈਰੋਕਾਰ ਬੈਠੇ ਹਨ ਬਾਰੂਦ ਦੇ ਢੇਰ 'ਤੇ
ਪਟਿਆਲਾ, 24 ਅਗੱਸਤ (ਰਣਜੀਤ ਰਾਣਾ ਰੱਖੜਾ) : ਭਾਰਤ ਵਿਰੋਧੀ ਏਜੰਸੀਆਂ ਡੇਰਾ ਸੱਚਾ ਸੌਦਾ ਸਿਰਸਾ ਤੇ ਸੀ.ਬੀ.ਆਈ. ਵਿਚਕਾਰ ਚਲ ਰਹੀ ਕਸ਼ਮਕਸ਼ ਦਾ ਲਾਹਾ ਲੈ ਸਕਦੀਆਂ ਹਨ। ਇਸ ਬਾਰੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਭਾਰਤ ਦੇ ਸਰਹੱਦੀ ਸੂਬਿਆਂ ਦੀਆਂ ਸੁਰੱਖਿਆ ਏਜੰਸੀਆਂ ਨੂੰ ਖ਼ਬਰਦਾਰ ਕੀਤਾ ਹੈ। ਕਿਹਾ ਗਿਆ ਹੈ ਕਿ ਭਾਰਤ ਵਿਰੋਧੀ ਸੰਸਥਾਵਾਂ ਰਾਜਸਥਾਨ, ਹਰਿਆਣਾ ਖੇਤਰ ਵਿਚ ਕਿਸੇ ਵੀ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੀਆਂ ਹਨ।