ਮੋਹਾਲੀ : ਲੁਟੇਰਿਆਂ ਨੇ ਗਨ ਪੁਆਇੰਟ ‘ਤੇ ਲੁੱਟੀ ਕਾਰ, 24 ਘੰਟਿਆਂ ਦੇ ਅੰਦਰ ਦੂਜੀ ਵਾਰਦਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਲਾਂਪੁਰ ਬੱਦੀ ਰੋਡ ‘ਤੇ ਗਨ ਪੁਆਇੰਟ ‘ਤੇ ਕਾਰ ਲੁੱਟਣ ਦਾ ਮਾਮਲਾ ਚੌਵ੍ਹੀਂ ਘੰਟੇ ਲੰਘਣ ਤੋਂ ਬਾਅਦ ਹੱਲ ਵੀ ਨਹੀਂ ਹੋਇਆ ਸੀ ਕਿ ਇਕ ਵਾਰ ਫਿਰ ਲੁਟੇਰਿਆਂ...

The robbers robbed a car at gunpoint

ਮੋਹਾਲੀ (ਸਸਸ) : ਮੁੱਲਾਂਪੁਰ ਬੱਦੀ ਰੋਡ ‘ਤੇ ਗਨ ਪੁਆਇੰਟ ‘ਤੇ ਕਾਰ ਲੁੱਟਣ ਦਾ ਮਾਮਲਾ ਚੌਵ੍ਹੀਂ ਘੰਟੇ ਲੰਘਣ ਤੋਂ ਬਾਅਦ ਹੱਲ ਵੀ ਨਹੀਂ ਹੋਇਆ ਸੀ ਕਿ ਇਕ ਵਾਰ ਫਿਰ ਲੁਟੇਰਿਆਂ ਨੇ ਸ਼ਹਿਰ ਵਿਚ ਦਹਿਸ਼ਤ ਮਚਾ ਦਿਤੀ। ਦੋਸ਼ੀ ਹਾਈ ਅਲਰਟ ਦੇ ਵਿਚ ਸੈਕਟਰ-80 ਤੋਂ ਇਕ ਜੂਸ ਕੰਪਨੀ ਦੇ ਡਿਸਟ੍ਰੀਬਿਊਟਰ ਨਾਲ ਕੁੱਟ ਮਾਰ ਕਰ ਕੇ ਗਨ ਪੁਆਇੰਟ ‘ਤੇ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਇਕ ਵਾਰ ਫਿਰ ਸ਼ਹਿਰ ਵਿਚ ਸੁਰੱਖਿਆ ਵਿਵਸਥਾ ਲਈ ਲਗਾਈ ਗਈ ਪੁਲਿਸ ਨਾਕਿਆਂ ਦੀ ਪੋਲ ਖੁੱਲ ਗਈ ਹੈ।

ਸੂਚਨਾ ਮਿਲਦੇ ਹੀ ਮੌਕੇ ‘ਤੇ ਐਸਐਸਪੀ ਕੁਲਦੀਪ ਸਿੰਘ ਚਹਿਲ ਸਮੇਤ ਸਾਰੇ ਉੱਚ ਅਧਿਕਾਰੀ ਪਹੁੰਚ ਗਏ। ਨਾਲ ਹੀ ਪੀੜਿਤ ਦੇ ਬਿਆਨ ਲੈ ਕੇ ਕੇਸ ਦਰਜ ਕਰ ਲਿਆ ਹੈ। ਪੁਲਿਸ ਦੀਆਂ ਟੀਮਾਂ ਇਲਾਕੇ ਵਿਚ ਜਾਂਚ ਵਿਚ ਜੁੱਟ ਗਈਆਂ ਹਨ। ਜਾਣਕਾਰੀ ਦੇ ਮੁਤਾਬਕ ਸੈਕਟਰ-104 ਸਥਿਤ ਤਾਜ ਟਾਵਰ ਨਿਵਾਸੀ ਮੋਹਿਤ ਕੁਮਾਰ ਅਪਣੀ ਸਵਿੱਫਟ ਡਿਜ਼ਾੲਰ ਕਾਰ ਵਿਚ ਸੈਕਟਰ-79 - 80 ਦੀ ਡਿਵਾਇਡਿੰਗ ਰੋਡ ਉਤੇ ਵੈਬ ਈਸਟੇਟ ਦੇ ਕੋਲ ਆਂਡੇ ਲੈਣ ਲਈ ਰੁਕਿਆ ਸੀ।

ਜਿਵੇਂ ਹੀ ਉਹ ਅਪਣੀ ਕਾਰ ਵਿਚ ਵਾਪਸ ਜਾ ਕੇ ਬੈਠਣ ਲੱਗਾ ਉਦੋਂ ਉਥੇ ਤਿੰਨ ਨੌਜਵਾਨ ਪਹੁੰਚ ਗਏ। ਉਨ੍ਹਾਂ ਨੇ ਉਸ ਨੂੰ ਕਾਰ ਦੀ ਖਿੜਕੀ ਵੀ ਬੰਦ ਨਹੀਂ ਕਰਨ ਦਿਤੀ। ਨਾਲ ਹੀ ਉਸ ਨੂੰ ਹੇਠਾਂ ਉਤਾਰ ਲਿਆ। ਇਸ ਤੋਂ ਬਾਅਦ ਇਕ ਨੌਜਵਾਨ ਨੇ ਉਸ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿਤੀ। ਉਸ ਦੀਆਂ ਲੱਤਾਂ ਉਤੇ ਹਮਲਾ ਕੀਤਾ। ਇਸ ਤੋਂ ਬਾਅਦ ਉਸ ਦੇ ਨਾਲ ਆਏ ਦੋ ਸਾਥੀਆਂ ‘ਤੇ ਪਿਸਟਲ ਤਾਣ ਦਿਤੀ ਅਤੇ ਕਾਰ ਖੋਹ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੀੜਿਤ ਨੇ ਤੁਰਤ ਪੁਲਿਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ‘ਤੇ ਮੌਕੇ ‘ਤੇ ਐਸਐਸਪੀ ਸਮੇਤ ਹੋਰ ਕਈ ਅਧਿਕਾਰੀ ਪਹੁੰਚ ਗਏ। ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਉਥੇ ਹੀ, ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਮਾਮਲੇ ਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ। ਜਲਦੀ ਹੀ ਦੋਸ਼ੀ ਕਾਬੂ ਕਰ ਲਈ ਜਾਣਗੇ। ਪੀੜਿਤ ਦਾ ਕਹਿਣਾ ਹੈ ਕਿ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੰਡੀਗੜ੍ਹ ਵੱਲ ਨੂੰ ਭੱਜੇ ਸਨ। ਅਜਿਹੇ ਵਿਚ ਪੁਲਿਸ ਦੇ ਵਲੋਂ ਤੁਰਤ ਚੰਡੀਗੜ੍ਹ ਪੁਲਿਸ ਨੂੰ ਅਲਰਟ ਭੇਜਿਆ ਗਿਆ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਅਪਣੀਆਂ ਸੀਮਾਵਾਂ ਸੀਲ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਉਥੇ ਹੀ, ਹੋਰ ਰਾਜਾਂ ਦੀ ਪੁਲਿਸ ਨੂੰ ਅਲਰਟ ਭੇਜ ਦਿਤਾ ਹੈ। ਪੀੜਿਤ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਮੱਧਮ ਕੱਦ ਵਾਲੇ ਸਨ। ਨਾਲ ਹੀ ਉਨ੍ਹਾਂ ਦੇ  ਚਿਹਰੇ ਉਤੇ ਹਲਕੀ ਹਲਕੀ ਦਾੜ੍ਹੀ ਸੀ। ਹੁਣ ਪੁਲਿਸ ਉਨ੍ਹਾਂ ਦੋਸ਼ੀਆਂ ਦੇ ਬਾਰੇ ਵਿਚ ਵੀ ਪਤਾ ਕਰ ਰਹੀ ਹੈ ਜੋ ਕਿ ਪਹਿਲਾਂ ਇਸ ਇਲਾਕੇ ਵਿਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ  ਦੇ ਚੁੱਕੇ ਹਨ ਅਤੇ ਨਾਲ ਹੀ ਇਨ੍ਹਾਂ ਦਿਨਾਂ ਵਿਚ ਜਿਹੜੇ ਜ਼ਮਾਨਤ ਉਤੇ ਚੱਲ ਰਹੇ ਹਨ।

ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ। ਇਸ ਤੋਂ ਇਲਾਵਾ ਇਸ ਕੇਸ ਵਿਚ ਪੁਲਿਸ ਸ਼ਹਿਰ ਵਿਚ ਲੱਗੇ ਕੈਮਰੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਕਿਉਂਕਿ ਸ਼ਹਿਰ ਵਿਚ ਜ਼ਿਆਦਾਤਰ ਸਥਾਨਾਂ ਵਿਚ ਕੈਮਰੇ ਲੱਗੇ ਹੋਏ ਹਨ। ਇਸ ਨਾਲ ਦੋਸ਼ੀਆਂ ਨੂੰ ਫੜਨ ਵਿਚ ਮਦਦ ਮਿਲ ਸਕਦੀ ਹੈ।

Related Stories