Delhi News : ਦਿੱਲੀ ਦੇ ਫ਼ਲ ਵਪਾਰੀਆਂ ਨੇ ਤੁਰਕੀ ਤੋਂ ਸੇਬ ਦੀ ਆਯਾਤ ਰੋਕਣ ਦਾ ਫੈਸਲਾ ਕੀਤਾ
Published : May 16, 2025, 6:41 pm IST
Updated : May 16, 2025, 6:41 pm IST
SHARE ARTICLE
file photo
file photo

Delhi News : ਹਾਲਾਂਕਿ ਪਹਿਲਾਂ ਆਰਡਰ ਕੀਤੀਆਂ ਗਈਆਂ ਖੇਪਾਂ ਅਜੇ ਵੀ ਪਹੁੰਚਣਗੀਆਂ, ਸੇਬ ਜਾਂ ਹੋਰ ਉਤਪਾਦਾਂ ਦਾ ਕੋਈ ਹੋਰ ਵਪਾਰ ਅੱਗੇ ਨਹੀਂ ਹੋਵੇਗਾ।’’

Delhi News in Punjabi : ਏਸ਼ੀਆ ਦੀ ਫਲਾਂ ਅਤੇ ਸਬਜ਼ੀਆਂ ਦੀ ਸੱਭ ਤੋਂ ਵੱਡੀ ਥੋਕ ਮੰਡੀ ਆਜ਼ਾਦਪੁਰ ਮੰਡੀ ਨੇ ਮੌਜੂਦਾ ਕੂਟਨੀਤਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਤੁਰਕੀ ਤੋਂ ਸੇਬ ਦੀ ਆਯਾਤ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਆਜ਼ਾਦਪੁਰ ਫਲ ਮੰਡੀ ਦੇ ਚੇਅਰਮੈਨ ਮੀਠਾ ਰਾਮ ਕ੍ਰਿਪਲਾਨੀ ਨੇ ਕਿਹਾ, ‘‘ਅਸੀਂ ਤੁਰਕੀ ਤੋਂ ਸੇਬਾਂ ਦੀ ਸਾਰੀ ਨਵੀਂ ਆਯਾਤ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਹਿਲਾਂ ਆਰਡਰ ਕੀਤੀਆਂ ਗਈਆਂ ਖੇਪਾਂ ਅਜੇ ਵੀ ਪਹੁੰਚਣਗੀਆਂ, ਸੇਬ ਜਾਂ ਹੋਰ ਉਤਪਾਦਾਂ ਦਾ ਕੋਈ ਹੋਰ ਵਪਾਰ ਅੱਗੇ ਨਹੀਂ ਹੋਵੇਗਾ।’’ ਕ੍ਰਿਪਲਾਨੀ ਨੇ ਕਿਹਾ ਕਿ ਸਥਿਤੀ ਦੀ ਧਿਆਨਪੂਰਵਕ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਅਤੇ ਭਵਿੱਖ ’ਚ ਕੋਈ ਨਵਾਂ ਆਰਡਰ ਨਹੀਂ ਦਿਤਾ ਜਾਵੇਗਾ। 

ਕ੍ਰਿਪਲਾਨੀ ਅਨੁਸਾਰ ਆਜ਼ਾਦਪੁਰ ਮੰਡੀ ਨੇ ਲੰਮੇ ਸਮੇਂ ਤੋਂ ਤੁਰਕੀ ਦੇ ਸੇਬਾਂ ਨੂੰ ਤਰਜੀਹ ਦਿਤੀ ਸੀ ਅਤੇ 2024 ’ਚ ਆਯਾਤ 1.16 ਲੱਖ ਟਨ ਤਕ ਪਹੁੰਚ ਗਈ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਭਾਰਤ ਪ੍ਰਤੀ ਤੁਰਕੀ ਦੇ ਰਵੱਈਏ ’ਚ ਹਾਲੀਆ ਘਟਨਾਵਾਂ ਨੇ ਨਿਰਾਸ਼ਾ ਪੈਦਾ ਕੀਤੀ ਹੈ। 

ਉਨ੍ਹਾਂ ਕਿਹਾ ਕਿ ਇਹ ਕਦਮ ਮੰਡੀ ਦੀ ਸੋਰਸਿੰਗ ਰਣਨੀਤੀ ਵਿਚ ਇਕ ਮਹੱਤਵਪੂਰਣ ਤਬਦੀਲੀ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਆਉਣ ਵਾਲੇ ਮਹੀਨਿਆਂ ਵਿਚ ਸੇਬ ਆਯਾਤ ਕਰਨ ਲਈ ਵਿਕਲਪਕ ਸਪਲਾਇਅਰਾਂ ਦੀ ਭਾਲ ਕਰਨਾ ਚਾਹੁੰਦਾ ਹੈ। 

ਦਿੱਲੀ ਭਰ ਦੇ ਵਪਾਰੀ ਤੁਰਕੀ ਦੇ ਸਾਮਾਨ ਦੀ ਆਯਾਤ ਅਤੇ ਮਾਰਕੀਟਿੰਗ ’ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਦਿੱਲੀ ਵਪਾਰੀ ਸੰਗਠਨਾਂ ਅਨੁਸਾਰ ਤੁਰਕੀ ਦਾ ਭਾਰਤ ਪ੍ਰਤੀ ਤਾਜ਼ਾ ਸਿਆਸੀ ਰੁਖ ਅਸਵੀਕਾਰਯੋਗ ਹੈ ਅਤੇ ਇਸ ਨੇ ਕੌਮੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 

 (For more news apart from Delhi fruit traders decide to stop import of apples from Turkey News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement